02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪੀ. ਜੀ. ਆਈ ਦੇ ਲਾਂਡਰੀ ਵਾਲੇ ਪਾਸੇ ਦਰੱਖਤ 'ਤੇ ਵਿਅਕਤੀ ਦੀ ਲਟਕਦੀ ਲਾਸ਼ ਮਿਲੀ

Ad Position 21
No active advertisement
ਅਜੀਤ ਡੈਸਕ 06-06-2026
ਚੰਡੀਗੜ੍ਹ, 5 ਜੂਨ (ਕਪਿਲ ਵਧਵਾ)- ਚੰਡੀਗੜ੍ਹ ਸਥਿਤ ਪੀ. ਜੀ. ਆਈ. ਅੰਦਰ ਸ਼ੁੱਕਰਵਾਰ ਸਵੇਰ ਲਾਂਡਰੀ ਵਾਲੇ ਪਾਸੇ ਇਕ ਵਿਅਕਤੀ ਦੀ ਦਰੱਖਤ 'ਤੇ ਲਟਕਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ | ਮਿ੍ਤਕ ਦੀ ਪਛਾਣ ਲਾਂਡਰੀ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਰਜਤ ਵਜੋਂ ਹੋਈ ਹੈ, ਜਿਸਦੀ ਦੋ ਸਾਲ ਪਹਿਲਾ ਲਵ-ਮੈਰਿਜ ਹੋਈ ਸੀ ਅਤੇ ਉਸਦਾ ਇਕ ਬੇਟਾ ਵੀ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਉੱਤਰ-ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ ਹੈ ਅਤੇ ਵੀਰਵਾਰ ਰਾਤ ਆਪਣੇ ਮਾਤਾ-ਪਿਤਾ ਦੇ ਖਰੜ ਸਥਿਤ ਘਰ ਤੋਂ ਜੋ ਚੁੰਨੀ ਲੈ ਕੇ ਨਿਕਲਿਆ ਸੀ ਉਸੇ ਨਾਲ ਉਸ ਨੇ ਫਾਹਾ ਲਗਾ ਲਿਆ | ਲਾਸ਼ ਮਿਲਣ 'ਤੇ ਚਸ਼ਮਦੀਦਾਂ ਵਲੋਂ ਪੀ. ਜੀ. ਆਈ ਸਥਿਤ ਪੁਲਿਸ ਚੌਂਕੀ ਨੂੰ ਸੂਚਿਤ ਕੀਤਾ ਗਿਆ | ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਥੱਲੇ ਉਤਾਰ ਕੇ ਪਰਿਵਾਰ ਨੂੰ ਉਕਤ ਘਟਨਾ ਦੀ ਸੂਚਨਾ ਦਿੱਤੀ | ਪੁਲਿਸ ਦੀ ਸ਼ੁਰੂਆਤੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਰਜਤ ਦਾ ਉਸਦੀ ਘਰਵਾਲੀ ਨਾਲ ਵਿਵਾਦ ਚੱਲ ਰਿਹਾ ਸੀ ਜਿਸ ਕਾਰਨ ਉਹ ਅਕਸਰ ਤਣਾਅ ਵਿਚ ਰਹਿੰਦਾ ਸੀ | ਪੁਲਿਸ ਨੇ ਲਾਸ਼ ਨੂੰ ਮੁਰਦਾਘਰ ਵਿਖੇ ਰਖਵਾ ਦਿੱਤਾ ਹੈ ਅਤੇ ਸਨਿੱਚਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ | ਫ਼ਿਲਹਾਲ ਥਾਣਾ ਸੈਕਟਰ-11 ਦੀ ਪੁਲਿਸ ਵਲੋਂ ਧਾਰਾ 196 ਤਹਿਤ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਨੇ ਪੀ.ਜੀ.ਆਈ. ਦਾ ਕੀਤਾ ਦੌਰਾ <br/> ਅਗਲੀ ਖ਼ਬਰ ਰਾਜਪਾਲ ਦੇ ਐਲਾਨ 'ਤੇ ਸਿੱਖਿਆ ਵਿਭਾਗ ਨੇ ਕਰਵਾਈ ਪਹਿਲੀ ਕਰੀਅਰ ਕਾਊਾਸਲਿੰਗ <br/>
Ad Position 24
No active advertisement