02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਮੀਂਹ ਤੋਂ ਬਾਅਦ ਪਾਣੀ 'ਚ ਡੁੱਬੀ ਬਰਵਾਲਾ ਸੜਕ ਨੇ ਨਿਕਾਸੀ ਪ੍ਰਬੰਧਾਂ ਦੀ ਮੁੜ ਖੋਲ੍ਹੀ ਪੋਲ <br/>

Ad Position 21
No active advertisement
ਅਜੀਤ ਡੈਸਕ 06-06-2026
ਡੇਰਾਬੱਸੀ, 5 ਜੂਨ (ਗੁਰਮੀਤ ਸਿੰਘ)-ਨਗਰ ਕੌਂਸਲ ਡੇਰਾਬੱਸੀ ਵਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਦੀ ਉਦੋਂ ਮੁੜ ਪੋਲ ਖੁੱਲ੍ਹ ਗਈ, ਜਦੋਂ ਥੋੜ੍ਹੀ ਦੇਰ ਹੋਈ ਬਾਰਿਸ਼ ਮਗਰੋਂ ਬਰਵਾਲਾ ਸੜਕ ਪਾਣੀ 'ਚ ਡੁੱਬ ਗਈ | ਛੱਪੜ ਬਣੀ ਸੜਕ ਤੋਂ ਰਾਹਗੀਰਾਂ ਦਾ ਨਿਕਲਣਾ ਮੁਸ਼ਕਿਲ ਹੋ ਗਿਆ ਅਤੇ ਕਈ ਦੋ-ਪਹੀਆ ਵਾਹਨ ਪਾਣੀ 'ਚ ਡੁੱਬਣ ਕਰਕੇ ਵਿਚਕਾਰ ਹੀ ਬੰਦ ਹੋ ਗਏ | ਇਸ ਮੌਕੇ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬਾਰਿਸ਼ ਥੋੜ੍ਹੀ ਦੇਰ ਮਗਰੋਂ ਰੁਕ ਗਈ ਸੀ, ਨਹੀਂ ਤਾਂ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਸਨ | ਸੜਕ ਦੀ ਉਸਾਰੀ ਮੌਕੇ ਦੋਵੇਂ ਪਾਸੇ ਡਰੇਨੇਜ਼ ਨਾਲੇ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ | ਅਜਿਹਾ ਹੀ ਹਾਲ ਗੁਰਬਖਸ਼ ਕਾਲੋਨੀ ਨੂੰ ਜਾਣ ਵਾਸੀ ਸੜਕ ਦਾ ਸੀ ਜਿਥੇ ਕਿ ਸੜਕ 'ਤੇ ਪਾਣੀ ਭਰਿਆ ਹੋਇਆ ਸੀ | ਲੋਕਾਂ ਨੇ ਦੋਸ਼ ਲਗਾਇਆ ਕਿ ਸੈਂਕੜੇ ਸ਼ਿਕਾਇਤਾਂ ਦੇਣ ਮਗਰੋਂ ਵੀ ਕਈ ਸਾਲਾਂ ਦੇ ਵਕਫ਼ੇ 'ਚ ਸਮੱਸਿਆ ਹੱਲ ਨਹੀਂ ਹੋ ਸਕੀ | ਇਸ ਦੇ ਨਾਲ ਹੀ ਸੜਕ 'ਤੇ ਸਟਰੀਟ ਲਾਈਟਾਂ ਨਾ ਲੱਗੀਆਂ ਹੋਣ ਕਰਕੇ ਹਨ੍ਹੇਰਾ ਛਾਇਆ ਰਹਿੰਦਾ ਹੈ ਜਿਸ ਕਾਰਨ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ | ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਖਰੜ ਤਹਿਸੀਲ ਦੀਆਂ ਰਜਿਸਟਰੀਆਂ ਦਾ ਕੰਮ ਪੁਰਾਣੀ ਇਮਾਰਤ 'ਚ ਮੁੜ ਸ਼ੁਰੂ ਕੀਤਾ ਜਾਵੇ-ਕਿਸਾਨ ਯੂਨੀਅਨ <br/> ਅਗਲੀ ਖ਼ਬਰ ਭਗਤ ਸਿੰਘ ਸੈਦਪੁਰ ਭਾਰਤੀ ਕਿਸਾਨ ਯੂਨੀਅਨ ਏਕਤਾ (ਮਝੈਲ) ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ <br/>
Ad Position 24
No active advertisement