17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਡੇਰਾਬੱਸੀ ਦੇਵੀਨਗਰ ਮੋੜ 'ਤੇ ਮੁੜ ਸ਼ਰਾਬ ਦਾ ਠੇਕਾ ਖੋਲ੍ਹਣ 'ਤੇ ਪਿੰਡ ਵਾਸੀਆਂ ਵਲੋਂ ਤਿੱਖਾ ਵਿਰੋਧ <br/>

Ad Position 21
No active advertisement
ਅਜੀਤ ਡੈਸਕ 10-06-2026
ਡੇਰਾਬੱਸੀ, 9 ਜੂਨ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਅੰਬਾਲਾ ਨੈਸ਼ਨਲ ਹਾਈਵੇਅ 'ਤੇ ਸਥਿਤ ਪਿੰਡ ਦੇਵੀਨਗਰ ਦੇ ਮੋੜ ਨੇੜੇ ਪ੍ਰਸ਼ਾਸਨ ਅਤੇ ਠੇਕੇਦਾਰਾਂ ਵਲੋਂ ਮੁੜ ਸ਼ਰਾਬ ਦਾ ਠੇਕਾ ਖੋਲ•ਣ ਦੀਆਂ ਤਿਆਰੀਆਂ ਨੇ ਇਲਾਕੇ 'ਚ ਮੁੜ ਤੋਂ ਤਣਾਅ ਦੀ ਸਥਿਤੀ ਪੈਦਾ ਕਰ ਦਿੱਤੀ ਹੈ | ਕਰੀਬ ਡੇਢ ਮਹੀਨੇ ਦੀ ਸ਼ਾਂਤੀ ਤੋਂ ਬਾਅਦ ਜਿਵੇਂ ਹੀ ਠੇਕੇਦਾਰ ਵਲੋਂ ਉਥੇ ਅਸਥਾਈ ਚਾਰਦੀਵਾਰੀ ਕਰਕੇ ਸ਼ਰਾਬ ਦਾ ਖੋਖਾ ਰੱਖਿਆ ਗਿਆ ਤਾਂ ਪਿੰਡ ਦੇ ਨੌਜਵਾਨ, ਮਹਿਲਾਵਾਂ ਅਤੇ ਬਜ਼ੁਰਗ ਵੱਡੀ ਗਿਣਤੀ 'ਚ ਸੜਕਾਂ 'ਤੇ ਉਤਰ ਆਏ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਾਬਕਾ ਸਰਪੰਚ ਗੁਰਦੀਪ ਸਿੰਘ ਮਿੰਟੂ, ਰਾਜੂ ਸੈਣੀ, ਪੰਮੀ ਸੈਣੀ, ਕੁਲਵਿੰਦਰ ਸਿੰਘ, ਰਿੰਕੂ, ਲਾਲੀ ਸੈਣੀ, ਸੈਂਟੀ, ਕਿ੍ਸ਼ਨ ਅਤੇ ਪਿੰਟੂ ਸਮੇਤ ਕਈ ਮੁਹਤਬਰਾਂ ਨੇ ਦੋਸ਼ ਲਗਾਇਆ ਕਿ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਵੀ ਇਥੇ ਠੇਕਾ ਖੋਲਣ ਦਾ ਯਤਨ ਹੋਇਆ ਸੀ, ਜਿਸ ਨੂੰ ਲੋਕਾਂ ਦੇ ਵਿਰੋਧ ਕਾਰਨ ਰੋਕਣਾ ਪਿਆ ਸੀ | ਉਸ ਸਮੇਂ ਸਿਆਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਇਥੇ ਠੇਕਾ ਨਹੀਂ ਖੁੱਲੇਗਾ, ਪਰ ਹੁਣ ਚੋਣਾਂ ਖ਼ਤਮ ਹੁੰਦਿਆਂ ਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਛਿੱਕੇ ਟੰਗ ਕੇ ਮੁੜ ਉਹੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪਿੰਡ ਵਾਸੀਆਂ ਅਨੁਸਾਰ ਇਹ ਸਥਾਨ ਬਹੁਤ ਹੀ ਸੰਵੇਦਨਸ਼ੀਲ ਹੈ ਅਤੇ ਇਥੇ ਠੇਕਾ ਖੋਲਣਾ ਸਿੱਧਾ-ਸਿੱਧਾ ਜਨਤਾ ਦੀ ਸੁਰੱਖਿਆ ਨਾਲ ਖਿਲਵਾੜ ਹੈ | ਇਹ ਪਿੰਡ ਦੀ ਮੁੱਖ ਲਿੰਕ ਰੋਡ ਦਾ ਮੋੜ ਹੈ, ਜਿਥੋਂ ਰੋਜ਼ਾਨਾ ਸਕੂਲੀ ਬੱਚੇ, ਕਾਲਜ ਦੇ ਵਿਦਿਆਰਥੀ, ਨੌਕਰੀਪੇਸ਼ਾ ਮਹਿਲਾਵਾਂ ਅਤੇ ਆਮ ਲੋਕ ਬੱਸਾਂ ਤੇ ਆਟੋ ਫੜਦੇ ਹਨ ਅਤੇ ਨੇੜੇ ਹੀ ਨਾਮਵਰ 'ਹਿਮਸ ਹਸਪਤਾਲ' ਹੋਣ ਕਾਰਨ ਮਰੀਜ਼ਾਂ ਅਤੇ ਉਨਾਂ ਦੇ ਪਰਿਵਾਰਾਂ ਦਾ ਇਸੇ ਮੋੜ ਤੋਂ ਲਗਾਤਾਰ ਆਉਣਾ-ਜਾਣਾ ਰਹਿੰਦਾ ਹੈ | ਭੀੜ-ਭਾੜ ਵਾਲੀ ਇਸ ਜਗਾ 'ਤੇ ਸ਼ਰਾਬੀ ਲੋਕਾਂ ਦੇ ਜਮਾਵੜੇ ਕਾਰਨ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਖ਼ਤਰੇ ਵਿਚ ਪੈ ਸਕਦੀ ਹੈ | ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਠੇਕੇ ਦੀ ਪ੍ਰਵਾਨਗੀ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਇਸ ਨੂੰ ਕਿਸੇ ਗੈਰ-ਰਿਹਾਇਸ਼ੀ ਜਾਂ ਹੋਰ ਢੁਕਵੀਂ ਥਾਂ 'ਤੇ ਤਬਦੀਲ ਕੀਤਾ ਜਾਵੇ | ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਜੇਕਰ ਲੋਕਾਂ ਦੀ ਇਸ ਮੰਗ ਨੂੰ ਅਣਡਿੱਠਾ ਕਰਕੇ ਜ਼ਬਰਦਸਤੀ ਠੇਕਾ ਖੋਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਵਾਸੀ ਉਥੇ ਹੀ ਪੱਕਾ ਧਰਨਾ ਲਗਾਉਣਗੇ | ਇਸ ਕਾਰਨ ਪੈਦਾ ਹੋਣ ਵਾਲੇ ਹਾਲਾਤ ਅਤੇ ਅਮਨ-ਕਾਨੂੰਨ ਦੀ ਸਥਿਤੀ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਭਗਤ ਕੈਬਨਿਟ ਮੰਤਰੀ ਨੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਅਤੇ ਪੈਸਕੋ ਦੇ ਕੰਮਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਪੀ..ਜੀ.ਆਈ. ਨੇ ਖੇਤਰੀ ਅੰਗ ਤੇ ਟਿਸ਼ੂ ਟਰਾਂਸਪਲਾਂਟ ਦੀ ਸਿਖਲਾਈ ਪ੍ਰੋਗਰਾਮ ਲਈ ਕੀਤੀ ਸ਼ੁਰੂਆਤ
Ad Position 24