21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਡੇਰਾਬੱਸੀ-ਅੰਬਾਲਾ ਹਾਈਵੇਅ 'ਤੇ ਚਲਦੀ ਕਾਰ ਦੇ ਟਾਇਰਾਂ ਨੂੰ ਲੱਗਿਆ ਲਾਕ <br/>

Ad Position 21
No active advertisement
ਅਜੀਤ ਡੈਸਕ 11-06-2026
ਡੇਰਾਬੱਸੀ, 10 ਜੂਨ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਰੇਲਵੇ ਓਵਰਬਿ੍ਜ ਦੇ ਉੱਪਰ ਇਕ ਆਡੀ ਕਾਰ ਦੇ ਚਾਰੋਂ ਟਾਇਰ ਅਚਾਨਕ ਲਾਕ ਹੋ ਗਏ | ਇਸ ਤਕਨੀਕੀ ਖ਼ਰਾਬੀ ਕਾਰਨ ਕਈ ਵਾਹਨਾਂ ਦੇ ਵਿਚਕਾਰ ਹੀ ਬ੍ਰੇਕ ਲੱਗ ਗਏ | ਰਾਹਤ ਦੀ ਗੱਲ ਇਹ ਰਹੀ ਕਿ ਕਾਰ 'ਚ ਸਵਾਰ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਘਟਨਾਕ੍ਰਮ ਦੌਰਾਨ ਸੜਕ ਵਿਚਕਾਰ ਖੜ੍ਹੀ ਇਸ ਕਾਰ ਕਾਰਨ ਪੂਰੀ ਤਰ੍ਹਾਂ ਟ੍ਰੈਫ਼ਿਕ ਜਾਮ ਲੱਗ ਗਿਆ ਜਿਸ ਨੂੰ ਟ੍ਰੈਫ਼ਿਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੱਡੀ ਨੂੰ ਸਾਈਡ ਕਰਕੇ ਤੁਰੰਤ ਖੁੱਲ੍ਹਵਾਇਆ | ਟ੍ਰੈਫ਼ਿਕ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਕਾਰ 'ਚ ਤਕਨੀਕੀ ਕਾਰਨਾਂ ਕਰਕੇ ਆਈ ਖ਼ਰਾਬੀ ਕਾਰਨ ਗੱਡੀ ਸੜਕ ਦੇ ਵਿਚਕਾਰ ਰੁੱਕ ਗਈ ਸੀ ਜਿਸ ਕਰਕੇ ਹਾਈਵੇਅ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਆਵਾਜਾਈ ਕਾਫ਼ੀ ਸਮੇਂ ਲਈ ਪ੍ਰਭਾਵਿਤ ਰਹੀ | ਇਸ ਜਾਮ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਸ ਸੰਬੰਧੀ ਸੂਚਨਾ ਮਿਲਦੇ ਹੀ ਟ੍ਰੈਫ਼ਿਕ ਪੁਲਿਸ ਦੀ ਟੀਮ ਕਾਰ ਚਾਲਕਾਂ ਦੀ ਮਦਦ ਲਈ ਮੌਕੇ 'ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਰ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਟ੍ਰੈਫ਼ਿਕ ਨੂੰ ਹੌਲੀ-ਹੌਲੀ ਮੁੜ ਚਾਲੂ ਕਰਵਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਕਰਨ ਵਾਲੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਕਰਨੀ ਪੈਂਦੀ ਹੈ 16-17 ਘੰਟੇ ਡਿਊਟੀ <br/> ਅਗਲੀ ਖ਼ਬਰ ਸੁਸ਼ਮਾ ਵੈਲੈਂਸੀਆ ਹਾਊਸਿੰਗ ਸੁਸਾਇਟੀ ਦੇ ਵਸਨੀਕਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ 'ਤੇ ਅਦਾਲਤ ਦੇ ਹੁਕਮ ਨਾ ਮੰਨਣ ਦੇ...
Ad Position 24