20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ-2 ਸੰਬੰਧੀ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 11-06-2026
ਚੰਡੀਗੜ੍ਹ, 10 ਜੂਨ (ਮਾਰਕੰਡਾ)- ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਵਿਭਾਗ ਤੇ ਮਨੋਚਿਕਿਤਸਾ ਵਿਭਾਗ ਨੇ ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ-2 ਸਬੰਧੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਕਮਿਊਨਿਟੀ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਡਾ. ਦਿਨੇਸ਼ ਕੁਮਾਰ ਵਾਲੀਆ ਨੇ ਸਾਰੇ ਮਹਿਮਾਨਾਂ ਅਤੇ ਹਿੱਸੇਦਾਰਾਂ ਨੂੰ ਜੀ ਆਇਆਂ ਕਿਹਾ | ਜੀ.ਐਮ.ਸੀ.ਐਚ-32 ਦੀ ਡਾਇਰੈਕਟਰ ਪਿ੍ੰਸੀਪਲ ਪ੍ਰੋ. ਰਵਨੀਤ ਕੌਰ ਨੇ ਮਾਨਸਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਲਈ ਸਬੂਤ-ਅਧਾਰਿਤ ਯੋਜਨਾਬੰਦੀ ਦੀ ਮਹੱਤਤਾ ਬਾਰੇ ਦੱਸਿਆ ਤੇ ਐਨ.ਐਮ.ਐਚ.ਐਸ-2 ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ | ਪ੍ਰੋਗਰਾਮ ਵਿਚ ਡਿਸਟਿ੍ਕਟ ਲੀਗਲ ਸਰਵਿਸਿਜ਼ ਅਥਾਰਟੀ ਚੰਡੀਗੜ੍ਹ ਦੇ ਮੁੱਖ ਨਿਆਂਇਕ ਮੈਜਿਸਟਰੇਟ-ਕਮ-ਸਕੱਤਰ ਸੁਨੀਲ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਕਮਿਊਨਿਟੀ ਮੈਡੀਸਨ ਵਿਭਾਗ ਦੀ ਮੁਖੀ ਡਾ. ਸੋਨੀਆ ਪੁਰੀ ਤੇ ਮਨੋਚਿਕਿਤਸਾ ਵਿਭਾਗ ਦੀ ਪ੍ਰੋ. ਪ੍ਰੀਤੀ ਅਰੁਣ ਨੇ ਐਨ.ਐਮ.ਐਚ.ਐਸ-2 ਤੇ ਮਾਨਸਿਕ ਸਿਹਤ ਪ੍ਰਣਾਲੀ ਮੁਲਾਂਕਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਐਨ.ਐਮ.ਐਚ.ਐਸ-2 ਭਾਰਤ ਦੇ ਸਾਰੇ 28 ਰਾਜਾਂ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰੇਗਾ ਤੇ ਆਈ.ਸੀ.ਡੀ-11 ਦੇ ਆਧਾਰ 'ਤੇ ਮਾਨਸਿਕ ਰੋਗਾਂ ਦੀ ਵਿਆਪਕਤਾ, ਇਲਾਜ ਵਿਚ ਮੌਜੂਦ ਅੰਤਰ, ਇਲਾਜ ਤੱਕ ਪਹੁੰਚ ਦੇ ਮਾਰਗਾਂ, ਮਾਨਸਿਕ ਸਿਹਤ ਸੇਵਾਵਾਂ ਦੀ ਉਪਲਬਧਤਾ ਤੇ ਰਾਜ ਪੱਧਰੀ ਕਾਰਜ ਯੋਜਨਾਵਾਂ ਦਾ ਮੁਲਾਂਕਣ ਕਰੇਗਾ | ਮੀਟਿੰਗ ਦੌਰਾਨ ਚੰਡੀਗੜ੍ਹ ਵਿਚ ਉਪਲਬਧ ਮਾਨਸਿਕ ਸਿਹਤ ਸਹੂਲਤਾਂ, ਮਾਹਿਰ ਕਰਮਚਾਰੀਆਂ ਦੀ ਉਪਲਬਧਤਾ, ਸਿਖਲਾਈ ਪ੍ਰੋਗਰਾਮਾਂ, ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ, ਨਿਗਰਾਨੀ ਪ੍ਰਣਾਲੀ ਤੇ ਪ੍ਰਾਇਮਰੀ ਸਿਹਤ ਸੇਵਾਵਾਂ ਵਿਚ ਮਾਨਸਿਕ ਸਿਹਤ ਨੂੰ ਸ਼ਾਮਲ ਕਰਨ, ਮੋਬਾਈਲ ਮਾਨਸਿਕ ਸਿਹਤ ਸੇਵਾਵਾਂ, ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮਾਂ ਅਤੇ ਮਾਨਸਿਕ ਸਿਹਤ ਕਾਨੂੰਨਾਂ ਦੇ ਲਾਗੂ ਕਰਨ ਵਰਗੇ ਯਤਨਾਂ ਦੀ ਸਮੀਖਿਆ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਸਹਾਇਕ ਪ੍ਰੋਫੈਸਰ ਵਜੋਂ ਤਾਇਨਾਤ ਅਗਲੀ ਖ਼ਬਰ ਪੀ.ਜੀ.ਆਈ. ਦੀ ਖ਼ੋਜੀ ਟੀਮ ਨੇ ਗੁਰਦੇ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਕੀਤੇ ਸਾਂਝੇ
Ad Position 24