20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਹਰਿਆਣਾ ਦੀ ਸੇਵਾ ਭਾਵਨਾ ਤੇ ਮਹਿਮਾਨ ਨਿਵਾਜ਼ੀ ਦੇ ਮੁਰੀਦ ਹੋਏ ਸੀ.ਪੀ.ਏ. ਕਾਨਫਰੰਸ ਦੇ ਮਹਿਮਾਨ <br/>

Ad Position 21
No active advertisement
ਕਾਨਫਰੰਸ ਵਿਚ ਹਿੱਸਾ ਲੈਂਦੇ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ, ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼, ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਲੋਕ ਸਭਾ ਸਪੀਕਰ ਓਮ ਬਿਰਲਾ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਹੋਰ | <br/> 11-06-2026
ਚੰਡੀਗੜ੍ਹ, 10 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਵਿਧਾਨ ਸਭਾ ਦੀ ਮੇਜ਼ਬਾਨੀ ਵਿਚ 8-9 ਜੂਨ ਨੂੰ ਕਰਵਾਈ ਰਾਸ਼ਟਰਮੰਡਲ ਸੰਸਦੀ ਸੰਘ (ਸੀ.ਪੀ.ਏ.) ਭਾਰਤ ਖੇਤਰ ਦੇ ਜ਼ੋਨ-2 ਕਾਨਫਰੰਸ ਨੇ ਸ਼ਾਨਦਾਰ ਸਮਾਰੋਹ ਅਤੇ ਉੱਤਮ ਮੇਜ਼ਬਾਨੀ ਦੀ ਨਵੀਂ ਮਿਸਾਲ ਪੇਸ਼ ਕੀਤੀ | ਇਸ ਲਈ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਕਾਨਫਰੰਸ ਦੀ ਗਰਿਮਾ ਵਧਾਉਣ ਲਈ ਲੋਕ ਸਭਾ ਸਪੀਕਰ ਓਮ ਬਿਰਲਾ, ਰਾਜ ਸਭਾ ਦੇ ਉਪ-ਸਭਾਪਤੀ ਹਰਿਵੰਸ਼, ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਅਤੇ ਮੁੱਖ ਮੰਤਰੀ ਨਾਇਬ ਸਿੰਘ ਨੂੰ ਪੱਤਰ ਲਿਖ ਕੇ ਵਿਸ਼ੇਸ਼ ਤੌਰ 'ਤੇ ਧੰਨਵਾਦ ਪ੍ਰਗਟ ਕੀਤਾ ਹੈ | ਵਿਧਾਨ ਸਭਾ ਸਪੀਕਰ ਨੇ ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਉੱਤਰੀ ਖੇਤਰ ਦੇ ਪੰਜਾਂ ਰਾਜਾਂ ਦੇ ਨਾਲ-ਨਾਲ ਵੱਖ-ਵੱਖ ਰਾਜ ਵਿਧਾਨ ਮੰਡਲਾਂ ਤੋਂ ਆਏ ਪੀਠਾਸੀਨ ਅਧਿਕਾਰੀਆਂ ਤੇ ਜਨ-ਪ੍ਰਤੀਨਿਧੀਆਂ ਦਾ ਵੀ ਧੰਨਵਾਦ ਕੀਤਾ | ਵਿਧਾਨ ਸਭਾ ਸਪੀਕਰ ਕਲਿਆਣ ਨੇ ਕਿਹਾ ਕਿ ਇਨ੍ਹਾਂ ਸਾਰੇ ਭਾਗੀਦਾਰਾਂ ਨੇ ਸਾਰਥਕ ਚਰਚਾ ਕਰਕੇ ਲੋਕਤਾਂਤਿ੍ਕ ਸੰਵਾਦ ਨੂੰ (ਬਾਕੀ ਸਫ਼ਾ 6 'ਤੇ)
ਮਜ਼ਬੂਤੀ ਪ੍ਰਦਾਨ ਕੀਤੀ ਹੈ | ਇਸ ਦੌਰਾਨ ਭਵਿੱਖ ਦੀਆਂ ਚੁਣੌਤੀਆਂ 'ਤੇ ਗੰਭੀਰ ਵਿਚਾਰ-ਵਟਾਂਦਰਾ ਕਰਦੇ ਹੋਏ 'ਵਿਕਸਿਤ ਭਾਰਤ-2047' ਦੇ ਵਿਜ਼ਨ ਨੂੰ ਸਾਕਾਰ ਕਰਨ ਦੇ ਰਾਹ ਤਲਾਸ਼ੇ ਗਏ | ਬੁਲਾਰਿਆਂ ਨੇ ਕਿਹਾ ਕਿ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਜਿੱਥੇ ਸਦਨ ਦੇ ਮੈਂਬਰਾਂ ਦੀ ਅਹਿਮ ਭੂਮਿਕਾ ਹੈ ਉੱਥੇ ਹੀ ਇਸ ਲਈ ਸਮਾਜ ਦਾ ਜਾਗਰੂਕ ਹੋਣਾ ਵੀ ਬਹੁਤ ਜ਼ਰੂਰੀ ਹੈ | ਦੋ ਦਿਨਾਂ ਦੇ ਕਾਨਫਰੰਸ ਵਿੱਚ ਨਾਰਥ ਜ਼ੋਨ ਦੇ ਪੰਜਾਂ ਰਾਜਾਂ ਸਮੇਤ 13 ਵਿਧਾਨ ਮੰਡਲਾਂ ਦੇ ਪੀਠਾਸੀਨ ਤੇ ਉਪ-ਪੀਠਾਸੀਨ ਅਧਿਕਾਰੀ ਅਤੇ ਜਨ-ਪ੍ਰਤੀਨਿਧੀ ਸ਼ਾਮਲ ਹੋਏ ਜਿਨ੍ਹਾਂ ਵਿੱਚੋਂ ਲਗਭਗ 40 ਭਾਗੀਦਾਰਾਂ ਨੇ ਨਿਰਧਾਰਤ ਵਿਸ਼ੇ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਹਰਿਆਣਾ ਵਿਧਾਨ ਸਭਾ ਦਾ ਸਦਨ 'ਲਘੂ ਭਾਰਤ' ਦਾ ਰੂਪ ਪੇਸ਼ ਕਰਦਾ ਨਜ਼ਰ ਆਇਆ, ਜਿੱਥੇ ਵੱਖ-ਵੱਖ ਰਾਜਾਂ ਅਤੇ ਦਲਾਂ ਦੇ ਜਨ-ਪ੍ਰਤੀਨਿਧੀ ਇੱਕੱਠੇ ਬੈਠੇ ਦਿਖਾਈ ਦਿੱਤੇ | ਵਿਧਾਨ ਸਭਾ ਸਪੀਕਰ ਨੇ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸੂਬਾ ਸਰਕਾਰ ਅਤੇ ਇਸ ਦੇ ਸਾਰੇ ਵਿਭਾਗਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ | ਕਾਨਫਰੰਸ ਦੇ ਮੁੱਖ ਓਡੀਟੋਰਿਅਮ ਦੇ ਨੇੜੇ 'ਵਾਲ ਆਫ ਮੈਮੋਰੀ' ਸਥਾਪਿਤ ਕੀਤੀ ਗਈ | ਇਸ 'ਤੇ ਵੱਖ-ਵੱਖ ਰਾਜਾਂ ਦੇ ਜਨ-ਪ੍ਰਤੀਨਿਧੀਆਂ ਨੇ ਇਸ ਬਾਰੇ ਆਪਣੀਆਂ ਆਗੰਤੁਕ ਟਿੱਪਣੀਆਂ ਵਿਲੱਖਣ ਅੰਦਾਜ਼ ਵਿੱਚ ਦਰਜ ਕੀਤੀਆਂ | ਕਾਨਫਰੰਸ ਦੇ ਪਹਿਲੇ ਦਿਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ 'ਸੰਸਦੀ ਖੋਜ ਅਤੇ ਨਵੀਨਤਾ ਕੇਂਦਰ' ਦਾ ਉਦਘਾਟਨ ਕੀਤਾ | ਇਸ ਕੇਂਦਰ ਰਾਹੀਂ ਵਿਧਾਇਕਾਂ, ਕਮੇਟੀ ਚੇਅਰਮੈਨਾਂ ਤੇ ਉਨ੍ਹਾਂ ਦੇ ਮੈਂਬਰਾਂ ਨੂੰ ਤੱਥ-ਆਧਾਰਿਤ ਖੋਜ, ਵਿਸ਼ਲੇਸ਼ਣ ਤੇ ਸੰਦਰਭ ਸਮੱਗਰੀ ਉਪਲਬਧ ਕਰਵਾਈ ਜਾਵੇਗੀ | ਸੋਮਵਾਰ ਨੂੰ ਉਦਘਾਟਨੀ ਸੈਸ਼ਨ ਤੋਂ ਬਾਅਦ ਸੈਕਟਰ-18 ਸਥਿਤ ਟੈਗੋਰ ਥੀਏਟਰ ਵਿੱਚ ਸੰਵਿਧਾਨਕ ਮੁੱਲਾਂ 'ਤੇ ਆਧਾਰਿਤ ਵਿਸ਼ੇਸ਼ ਰੰਗਮੰਚੀ ਪੇਸ਼ਕਾਰੀ 'ਸੰਵਿਧਾਨ ਕੇ ਨਾਇਕ' ਨਾਟਕ ਦਾ ਮੰਚਨ ਕੀਤਾ ਗਿਆ | ਇਸ ਨਾਟਕ ਲਈ ਵਿਸ਼ੇਸ਼ ਸਕਿ੍ਪਟ ਤਿਆਰ ਕਰਵਾਈ ਗਈ ਸੀ |

Ad Position 22
No active advertisement
ਪਿਛਲੀ ਖ਼ਬਰ ਗੈਂਗਸਟਰਾਂ 'ਤੇ ਵਾਰ' ਦਾ 141ਵਾਂ ਦਿਨ ਪੰਜਾਬ ਪੁਲਿਸ ਵੱਲੋਂ 557 ਥਾਈਾ ਛਾਪੇਮਾਰੀ, 303 ਗਿ੍ਫ਼ਤਾਰ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਸਹਾਇਕ ਪ੍ਰੋਫੈਸਰ ਵਜੋਂ ਤਾਇਨਾਤ
Ad Position 24