ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਵੈਰੀਫਿਕੇਸ਼ਨ ਕਾਲ ਦਾ ਜਵਾਬ ਨਾ ਦੇਣ ਦੇ ਬਾਵਜੂਦ ਡਾਕਟਰ ਦੇ ਕ੍ਰੈਡਿਟ ਕਾਰਡ 'ਚੋਂ 2.59 ਲੱਖ ਰੁਪਏ ਉਡਾਏ

Ad Position 21
No active advertisement
ਅਜੀਤ ਡੈਸਕ 12-06-2026
ਐੱਸ. ਏ. ਐੱਸ. ਨਗਰ, 11 ਜੂਨ (ਕਪਿਲ ਵਧਵਾ)- ਸਾਈਬਰ ਠੱਗਾਂ ਵਲੋਂ ਇਕ ਡਾਕਟਰ ਦੇ ਕ੍ਰੈਡਿਟ ਕਾਰਡ 'ਚੋਂ 2 ਲੱਖ 59 ਹਜ਼ਾਰ 761 ਰੁ. ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਸਾਈਬਰ ਕ੍ਰਾਈਮ ਥਾਣਾ ਮੁਹਾਲੀ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਡਾ. ਅਗਮਰੂਪ ਸਿੰਘ ਰੰਧਾਵਾ ਮੂਲ ਵਾਸੀ ਜਲੰਧਰ ਅਤੇ ਹਾਲ ਵਾਸੀ ਸੈਕਟਰ-37ਸੀ ਚੰਡੀਗੜ੍ਹ ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਡਾਕਟਰ ਵਜੋਂ ਪ੍ਰੈਕਟਿਸ ਕਰਦਾ ਹੈ | ਉਨ੍ਹਾਂ ਮੁਹਾਲੀ ਸਥਿਤ ਆਪਣੇ ਹਸਪਤਾਲ ਵਿਖੇ ਮੌਜੂਦ ਸੀ ਤੇ ਇਸੇ ਦੌਰਾਨ ਉਸ ਨੂੰ ਬੈਂਕ ਵਲੋਂ ਇਕ ਸੁਨੇਹਾ ਪ੍ਰਾਪਤ ਹੋਇਆ | ਸੁਨੇਹੇ ਵਿਚ ਦੱਸਿਆ ਗਿਆ ਸੀ ਕਿ ਉਸ ਦੇ ਕ੍ਰੈਡਿਟ ਕਾਰਡ ਤੋਂ ਤੜਕੇ ਕਰੀਬ 4 ਵਜੇ 2,59,761.26 ਰੁ. ਦੀ ਆਨਲਾਈਨ ਟਰਾਂਸਜੈਕਸ਼ਨ ਕੀਤੀ ਗਈ ਹੈ | ਸ਼ਿਕਾਇਤਕਰਤਾ ਅਨੁਸਾਰ ਰਾਤ ਸਮੇਂ ਉਸ ਦੇ ਮੋਬਾਈਲ ਫ਼ੋਨ 'ਤੇ ਇਕ ਵੈਰੀਫਿਕੇਸ਼ਨ ਕਾਲ ਵੀ ਆਈ ਸੀ ਪਰ ਉਸ ਨੇ ਉਸ ਕਾਲ ਦਾ ਕੋਈ ਜਵਾਬ ਨਹੀਂ ਦਿੱਤਾ ਸੀ | ਇਸ ਦੇ ਬਾਵਜੂਦ ਉਸ ਦੇ ਖਾਤੇ 'ਚੋਂ ਵੱਡੀ ਰਕਮ ਟਰਾਂਸਜੈਕਸ਼ਨ ਹੋ ਗਈ | ਪੀੜਤ ਨੇ ਇਸ ਧੋਖਾਧੜੀ ਸੰਬੰਧੀ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ 'ਤੇ ਵੀ ਸ਼ਿਕਾਇਤ ਦਰਜ ਕਰਵਾਈ ਸੀ | ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਸਾਈਬਰ ਕ੍ਰਾਈਮ ਥਾਣਾ ਮੁਹਾਲੀ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਵਲੋਂ ਸਾਈਬਰ ਠੱਗਾਂ ਦੀ ਪਛਾਣ ਤੇ ਧੋਖਾਧੜੀ ਨਾਲ ਕਢਾਈ ਗਈ ਰਕਮ ਸੰਬੰਧੀ ਸੁਰਾਗ ਲੱਭਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਲੋਂ ਪੀ.ਯੂ-ਐਲ.ਐਲ.ਬੀ ਮਾਈਗ੍ਰੇਸ਼ਨ ਐਂਟਰੈਂਸ ਟੈਸਟ ਕਰਵਾਉਣ ਦੀ ਤਾਰੀਕ ਜਾਰੀ ਅਗਲੀ ਖ਼ਬਰ ਆਪਸੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ ਖੁੱਡਾ ਲਾਹੌਰਾ 'ਚ ਦੋ ਨੌਜਵਾਨਾਂ 'ਤੇ ਫਾਇਰਿੰਗ
Ad Position 24
No active advertisement