01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਆਪਸੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ ਖੁੱਡਾ ਲਾਹੌਰਾ 'ਚ ਦੋ ਨੌਜਵਾਨਾਂ 'ਤੇ ਫਾਇਰਿੰਗ

Ad Position 21
No active advertisement
ਅਜੀਤ ਡੈਸਕ 12-06-2026
ਚੰਡੀਗੜ੍ਹ, 11 ਜੂਨ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਦੇ ਖੁੱਡਾ ਲਾਹੌਰਾ ਸਥਿਤ ਹੋਲੀਡੇ ਹੋਟਲ ਨੇੜੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਬਹਿਸ ਨੇ ਉਸ ਵੇਲੇ ਖ਼ੂਨੀ ਰੂਪ ਧਾਰ ਲਿਆ ਜਦੋਂ ਕੁਝ ਨੌਜਵਾਨਾਂ ਵਿਚਾਲੇ ਝਗੜੇ ਦੌਰਾਨ ਗੋਲੀਆਂ ਚੱਲ ਗਈਆਂ | ਇਸ ਘਟਨਾ ਵਿਚ ਦੋ ਨੌਜਵਾਨ ਜ਼ਖ਼ਮੀ ਹੋ ਗਏ ਜਦਕਿ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਹੋਰਾਂ ਦੀ ਭਾਲ ਜਾਰੀ ਹੈ | ਜਾਣਕਾਰੀ ਅਨੁਸਾਰ ਨਮਨ ਆਪਣੇ ਤਿੰਨ ਸਾਥੀਆਂ ਸਾਗਰ ਉਰਫ਼ ਸਿਓਾਕ ਪਿੰਡ ਪਿੰਡਾ (ਮਸਤਗੜ੍ਹ, ਨਿਊ ਚੰਡੀਗੜ੍ਹ) ਤੇ ਜਸ਼ਨਪ੍ਰੀਤ ਨਾਲ ਮੌਕੇ 'ਤੇ ਪਹੁੰਚਿਆ ਸੀ | ਦੋਵਾਂ ਧਿਰਾਂ ਵਿਚਾਲੇ ਪਹਿਲਾਂ ਤਿੱਖੀ ਬਹਿਸ ਹੋਈ, ਜਿਸ ਤੋਂ ਬਾਅਦ ਗੋਲੀਬਾਰੀ ਦੀ ਘਟਨਾ ਵਾਪਰੀ | ਫਾਇਰਿੰਗ ਦੌਰਾਨ ਸਿਓਾਕ ਪਿੰਡ ਵਾਸੀ ਰਮਨ ਦੇ ਢਿੱਡ 'ਚ ਗੋਲੀ ਲੱਗ ਗਈ ਜਦਕਿ ਇਕ ਹੋਰ ਨੌਜਵਾਨ ਦੇ ਹੱਥ ਵਿਚ ਗੋਲੀ ਲੱਗਣ ਕਾਰਨ ਉਹ ਵੀ ਜ਼ਖ਼ਮੀ ਹੋ ਗਿਆ | ਦੋਵਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਘਟਨਾ ਤੋਂ ਬਾਅਦ ਮੁਲਜ਼ਮ ਸਵਿਫਟ ਕਾਰ ਵਿਚ ਸਵਾਰ ਹੋ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ | ਇਸ ਦੌਰਾਨ ਜਸ਼ਨਪ੍ਰੀਤ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਜਦਕਿ ਹੋਰ ਮੁਲਜ਼ਮ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ | ਸੂਚਨਾ ਮਿਲਣ 'ਤੇ ਪੁਲਿਸ ਟੀਮਾਂ ਤੁਰੰਤ ਮੌਕੇ 'ਤੇ ਪੁੱਜੀਆਂ ਤੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਵਲੋਂ ਘਟਨਾ ਸਥਾਨ ਤੇ ਆਸ-ਪਾਸ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ | ਫ਼ਰਾਰ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿਚ ਪੁਰਾਣੀ ਰੰਜਿਸ਼ ਕਾਰਨ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੇ ਸੰਕੇਤ ਮਿਲੇ ਹਨ | ਮਾਮਲੇ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ | ਪੁਲਿਸ ਦਾ ਦਾਅਵਾ ਹੈ ਕਿ ਫ਼ਰਾਰ ਮੁਲਜ਼ਮਾਂ ਨੂੰ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਵੈਰੀਫਿਕੇਸ਼ਨ ਕਾਲ ਦਾ ਜਵਾਬ ਨਾ ਦੇਣ ਦੇ ਬਾਵਜੂਦ ਡਾਕਟਰ ਦੇ ਕ੍ਰੈਡਿਟ ਕਾਰਡ 'ਚੋਂ 2.59 ਲੱਖ ਰੁਪਏ ਉਡਾਏ ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਸਟ੍ਰੈਟੇਜਿਕ ਇੰਮੀਗ੍ਰੇਸ਼ਨ ਸਲਿਊਸ਼ਨਜ਼ ਪ੍ਰਾ. ਲਿ. ਫਰਮ ਦਾ ਲਾਇਸੰਸ ਰੱਦ
Ad Position 24
No active advertisement