08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਡੇਰਾਬੱਸੀ ਦੇ ਵਾ. ਨੰ. 10 ਤੋਂ ਜਿੱਤੇ ਕੌਂਸਲਰ ਭੁਪਿੰਦਰ ਸਿੰਘ ਸੈਣੀ ਵਲੋਂ ਸ਼ੁਕਰਾਨੇ ਵਜੋਂ ਕਰਵਾਇਆ ਵਿਸ਼ਾਲ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 15-06-2026
ਡੇਰਾਬੱਸੀ, 14 ਜੂਨ (ਰਣਬੀਰ ਸਿੰਘ ਪੜ੍ਹੀ)-ਨਗਰ ਕੌਂਸਲ ਡੇਰਾਬੱਸੀ ਦੇ ਵਾ. ਨੰ. 10 ਤੋਂ ਇਤਿਹਾਸਕ ਤੇ ਸ਼ਾਨਦਾਰ ਜਿੱਤ ਦਰਜ ਕਰਨ ਵਾਲੇ ਨਵ-ਨਿਯੁਕਤ ਕੌਂਸਲਰ ਇੰਜੀ. ਭੁਪਿੰਦਰ ਸਿੰਘ ਸੈਣੀ (ਸਟੇਟ ਐਵਾਰਡੀ) ਵਲੋਂ ਵਾਰਡ ਦੇ ਸਮੂਹ ਸੂਝਵਾਨ ਵੋਟਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਕੀਰਤਨ ਦਰਬਾਰ ਅਤੇ ਧੰਨਵਾਦ ਸਮਾਰੋਹ ਕਰਵਾਇਆ ਗਿਆ | ਵਾਰਡ ਦੇ ਲੋਕਾਂ ਵਲੋਂ ਦਿੱਤੀ ਗਈ ਇਸ ਵੱਡੀ ਜਿੱਤ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਇਹ ਧਾਰਮਿਕ ਸਮਾਗਮ ਕਾਮਰੇਡ ਰਤਨ ਸਿੰਘ ਗਰਾਊਾਡ ਪ੍ਰੀਤ ਨਗਰ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ, ਜਿਸ 'ਚ ਹਲਕੇ ਦੇ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਸਮੇਤ ਇਲਾਕੇ ਦੀਆਂ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਸ਼ੁਕਰਾਨਾ ਸਮਾਗਮ ਦੀ ਸ਼ੁਰੂਆਤ ਸ਼ਾਮ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ, ਜਿਸ ਦੇ ਭੋਗ ਪਾਉਣ ਉਪਰੰਤ ਵਿਸ਼ੇਸ਼ ਕੀਰਤਨ ਦਰਬਾਰ ਸਜਾਇਆ ਗਿਆ | ਇਸ ਸਮਾਗਮ ਦੌਰਾਨ ਚੰਡੀਗੜ੍ਹ ਵਾਲੇ ਪ੍ਰਸਿੱਧ ਰਾਗੀ ਭਾਈ ਲਖਵਿੰਦਰ ਸਿੰਘ ਦੇ ਜੱਥੇ ਵਲੋਂ ਰਸਭਿੰਨਾਂ ਕੀਰਤਨ ਕਰਕੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਦੌਰਾਨ ਸੰਗਤਾਂ ਲਈ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ | ਇਸ ਮੌਕੇ ਅਕਾਲੀ ਦਲ ਪਾਰਟੀ ਤੋਂ ਜਿੱਤੇ ਕੌਂਸਲਰ ਭੁਪਿੰਦਰ ਸਿੰਘ ਸੈਣੀ ਨੇ ਵਾਰਡ ਦੇ ਲੋਕਾਂ ਵਲੋਂ ਉਨ੍ਹਾਂ 'ਤੇ ਜਤਾਏ ਗਏ ਭਰੋਸੇ ਲਈ ਦਿਲੋਂ ਧੰਨਵਾਦ ਕੀਤਾ ਅਤੇ ਚੋਣਾਂ ਦੌਰਾਨ ਦਿਨ-ਰਾਤ ਮਿਹਨਤ ਕਰਨ ਵਾਲੇ ਵਾਰਡ ਦੇ 50 ਤੋਂ ਵੱਧ ਸਰਗਰਮ ਵਲੰਟੀਅਰਾਂ ਨੂੰ ਸਨਮਾਨਿਤ ਕਰਦਿਆਂ ਸਾਰਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਇਸ ਦੇ ਨਾਲ ਹੀ ਪਾਰਟੀ ਪ੍ਰਤੀ ਬਿਹਤਰੀਨ ਸੇਵਾਵਾਂ ਨਿਭਾਉਣ ਅਤੇ ਡੇਰਾਬੱਸੀ ਹਲਕੇ ਦੇ ਅਕਾਲੀ ਦਲ ਵਲੋਂ ਨਵ ਨਿਯੁਕਤ ਯੂਥ ਅਕਾਲੀ ਦਲ ਸ਼ਹਿਰੀ ਪ੍ਰਧਾਨ ਹਰਿੰਦਰ ਸਿੰਘ ਹਨੀ ਅਤੇ ਐਸ. ਸੀ. ਮਹਿਲਾ ਵਿੰਗ ਹਲਕਾ ਪ੍ਰਧਾਨ ਮਨਜੀਤ ਕੌਰ ਭਗਵਾਸ ਦਾ ਵੀ ਉਚੇਚੇ ਤੌਰ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸੰਗਤਾਂ ਅਤੇ ਹਲਕਾ ਨਿਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੌਂਸਲਰ ਸੈਣੀ ਨੇ ਕਿਹਾ ਕਿ ਇਹ ਧਾਰਮਿਕ ਸਮਾਗਮ ਉਨ੍ਹਾਂ ਆਪਣੀ ਮਾਤਾ ਸਵ. ਜਗੀਰ ਕੌਰ ਨੂੰ ਸਮਰਪਿਤ ਕਰਵਾਇਆ ਗਿਆ ਹੈ | ਇਸ ਮੌਕੇ ਉਨ੍ਹਾਂ ਨੇ ਵਾਰਡ ਦੇ ਵਿਕਾਸ ਲਈ ਵੱਡੇ ਐਲਾਨ ਵੀ ਕੀਤੇ | ਉਨ੍ਹਾਂ ਦਿ੍ੜ ਸੰਕਲਪ ਲੈਂਦਿਆਂ ਪ੍ਰਣ ਕੀਤਾ ਕਿ ਵਾਰਡ ਦਾ ਹਰ ਛੋਟਾ-ਵੱਡਾ ਮਸਲਾ ਆਉਣ ਵਾਲੇ ਪਹਿਲੇ ਛੇ ਮਹੀਨਿਆਂ ਦੇ ਅੰਦਰ-ਅੰਦਰ ਪਹਿਲ ਦੇ ਅਧਾਰ 'ਤੇ ਹੱਲ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਇਸ ਵਾਰਡ ਨੂੰ ਪੂਰੇ ਸ਼ਹਿਰ ਦਾ ਸਭ ਤੋਂ ਸੋਹਣਾ, ਸਾਫ਼-ਸੁਥਰਾ ਅਤੇ ਮਾਡਲ ਵਾਰਡ ਬਣਾਉਣਾ ਹੈ | ਉਨ੍ਹਾਂ ਵਾਰਡ ਦੇ ਸਮੂਹ ਲੋਕਾਂ ਨੂੰ ਜੋਰਦਾਰ ਅਪੀਲ ਕੀਤੀ ਕਿ ਉਹ ਵਾਰਡ ਦੀ ਤਰੱਕੀ ਅਤੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਇਸੇ ਤਰ੍ਹਾਂ ਆਪਣਾ ਅਹਿਮ ਸਹਿਯੋਗ ਅਤੇ ਆਸ਼ੀਰਵਾਦ ਹਮੇਸ਼ਾ ਬਣਾਈ ਰੱਖਣ |
Ad Position 22
No active advertisement
ਪਿਛਲੀ ਖ਼ਬਰ ਬੂਥਗੜ੍ਹ ਦੀਆਂ ਸਿਹਤ ਟੀਮਾਂ ਵਲੋਂ ਐਚ.ਪੀ.ਵੀ. ਟੀਕਾਕਰਨ ਲਈ ਘਰ-ਘਰ ਫੇਰੀ ਅਗਲੀ ਖ਼ਬਰ ਪਿੰਡ ਪਡਿਆਲਾ ਤੋਂ ਮਹਿਲਾ ਕਾਂਗਰਸ ਜ਼ਿਲ੍ਹਾ ਮੁਹਾਲੀ ਦੀ ਵਿਸ਼ੇਸ਼ ਭਰਤੀ ਮੁਹਿੰਮ ਦਾ ਆਗਾਜ਼
Ad Position 24