15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਹਰਿਆਣਾ ਵਿਚ ਲਾਂਚ ਹੋਵੇਗਾ ਏ.ਆਈ. ਸੈਂਡਬਾਕਸ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

Ad Position 21
No active advertisement
ਅਜੀਤ ਡੈਸਕ 21-06-2026
ਚੰਡੀਗੜ੍ਹ, 20 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ’ਹਰਿਆਣਾ ਕਲੀਨ ਏਅਰ ਪ੍ਰੋਜੈਕਟ ਫੌਰ ਸਸਟੇਨੇਬਲ ਡਿਵੈਲਪਮੈਂਟ’ ਅਤੇ ’ਹਰਿਆਣਾ ਏ.ਆਈ. ਡਿਵੈਲਪਮੈਂਟ ਪ੍ਰੋਜੈਕਟ’ ਤਿਆਰ ਕੀਤੇ ਗਏ ਹਨ। ਇਨ੍ਹਾਂ ਰਾਹੀਂ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੂਬੇ ਵਿੱਚ ਸ਼ੁਰੂ ਕੀਤੇ ਗਏ ਕਲੀਨ ਏਅਰ ਅਤੇ ਏ.ਆਈ. ਪ੍ਰੋਜੈਕਟਾਂ ਦੀ ਵਿਸਥਾਰ ਨਾਲ ਸਮੀਖਿਆ ਕਰ ਰਹੇ ਸਨ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਪ੍ਰਧਾਨ ਸਕੱਤਰ ਅਰੁਣ ਗੁਪਤਾ, ਕਮਿਸ਼ਨਰ ਅਤੇ ਸਕੱਤਰ ਕ੍ਰਿਡ ਜੇ. ਗਣੇਸ਼ਨ, ਸੰਯੁਕਤ ਸਕੱਤਰ ਦੀਪਕ ਕੁਮਾਰ, ਕ੍ਰਿਡ ਦੇ ਸੀ.ਪੀ.ਓ. ਨਿਤਿਨ ਬੰਸਲ, ਨਿਨਾਦ ਰਾਜਪੂਤ, ਪੁਲੀਨ ਸਿੰਘ, ਸਾਂਗਰ ਜੈਨ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ‘ਹਰਿਆਣਾ ਕਲੀਨ ਏਅਰ ਪ੍ਰੋਜੈਕਟ’ ਤਹਿਤ 3,647 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਵਿੱਚ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ, ਗੁਰੂਗ੍ਰਾਮ ਮੈਟਰੋਪੋਲੀਟਨ ਸਿਟੀ ਬੱਸ ਸੇਵਾ, ਹਰਿਆਣਾ ਸਿਟੀ ਬੱਸ ਸੇਵਾ, ਵਿਕਾਸ ਤੇ ਪੰਚਾਇਤ ਵਿਭਾਗ, ਖੇਤੀਬਾੜੀ ਅਤੇ ਕਿਸਾਨ ਭਲਾਈ, ਟਰਾਂਸਪੋਰਟ, ਉਦਯੋਗਿਕ ਅਤੇ ਵਣਜ ਤੇ ਸ਼ਹਿਰੀ ਸਥਾਨਕ ਨਿਕਾਏ ਵਿਭਾਗ ਸਮੇਤ 9 ਵਿਭਾਗ ਮਿਲ ਕੇ ਕੰਮ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ‘ਅਰਜੁਨ ਐਸ.ਪੀ.ਵੀ.’ ਗਠਿਤ ਕਰਕੇ ਪ੍ਰੋਜੈਕਟ ਦੀ ਹਰ ਤੀਜੇ ਮਹੀਨੇ ਮੀਟਿੰਗ ਕਰਕੇ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕਰਕੇ ਜਨਤਾ ਨੂੰ ਲਾਭ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ’ਹਰਿਆਣਾ ਏ.ਆਈ. ਡਿਵੈਲਪਮੈਂਟ ਪ੍ਰੋਗਰਾਮ’ ਤਹਿਤ ਪੰਚਕੂਲਾ ਵਿੱਚ ਸਟੇਟ ਏ.ਆਈ. ਡਾਟਾ ਸੈਂਟਰ ਅਤੇ ਗੁਰੂਗ੍ਰਾਮ ਵਿੱਚ ਜੀ.ਏ.ਆਈ.ਸੀ. ਬਣਾਇਆ ਜਾ ਰਿਹਾ ਹੈ। ਇਨ੍ਹਾਂ ’ਤੇ 474 ਕਰੋੜ ਰੁਪਏ ਦੀ ਲਾਗਤ ਆਵੇਗੀ। ਸੂਬੇ ਦਾ ਆਪਣਾ ਏ.ਆਈ. ਦਾ ਸਟੇਟ ਡਾਟਾ ਸੈਂਟਰ ਹੋਵੇਗਾ ਜਿਸ ਵਿੱਚ ਪੂਰਨ ਰੂਪ ਵਿੱਚ ਪਾਰਦਰਸ਼ੀ ਅਤੇ ਸਹੀ ਡਾਟਾ ਇਕੱਠਾ ਹੋਵੇਗਾ ਅਤੇ ਉਸ ’ਤੇ ਪੀ.ਪੀ.ਪੀ. ਨਾਲ ਮਿਲਾਨ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ 40 ਕਰੋੜ ਰੁਪਏ ਦੀ ਲਾਗਤ ਨਾਲ ਉਦਯੋਗਾਂ ਲਈ ਸਕਿੱਲ ਕੋਰਸ ਤੇ ਕੋਲਾਬੋਰੇਸ਼ਨ ਵਰਕਸ਼ਾਪ ਲਈ ਦੋ ਸੈਂਟਰ ਆਫ ਐਕਸੀਲੈਂਸ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ’ਏ.ਆਈ. ਸੈਂਡਬਾਕਸ’ ਲਾਂਚ ਕੀਤਾ ਜਾਵੇਗਾ। ਹਰਿਆਣਾ ਡਾਟਾ ਐਕਸਚੇਂਜ ਅਤੇ ਹਰਿਆਣਾ ਸਟੇਟ ਡਾਟਾ ਲੇਕ ਪਲੇਟਫਾਰਮ ਬਿਹਤਰ ਸੇਵਾਵਾਂ ਲਈ ਤਿਆਰ ਹੋ ਸਕੇਗਾ। ਮੁੱਖ ਮੰਤਰੀ ਨੇ ਕਿਹਾ ਕਿ ’ਏਅਰ ਕੁਆਲਿਟੀ ਕੰਟਰੋਲ ਪ੍ਰੋਜੈਕਟ’ ਰਾਹੀਂ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਅਤੇ ਝੱਜਰ ਵਿੱਚ 90 ਕਰੋੜ ਰੁਪਏ ਦੀ ਲਾਗਤ ਨਾਲ 500 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ। ਇਨ੍ਹਾਂ ਲਈ 200 ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ। ਚਾਰਜਿੰਗ ਸਟੇਸ਼ਨ ਲਈ ਪ੍ਰੋਤਸਾਹਨ ਵੀ ਦਿੱਤਾ ਜਾਵੇਗਾ। ਨਵੇਂ ਇਲੈਕਟ੍ਰਿਕ ਥ੍ਰੀ-ਵਹੀਲਰ ਅਤੇ ਪੁਰਾਣੇ ਥਰੀ-ਵਹੀਲਰਾਂ ਨੂੰ ਬਦਲਣ ਲਈ ਪ੍ਰੋਤਸਾਹਨ, ਉਦਯੋਗਾਂ ਲਈ ਕਲੀਨਰ ਡੀ.ਜੀ. ਸੈੱਟ ਦੀ ਵਰਤੋਂ ਨੂੰ ਪ੍ਰਮੋਟ ਕਰਨ ਅਤੇ ਉਦਯੋਗਾਂ ਵਿੱਚ ਸੀ.ਈ.ਐਮ.ਐਸ. ਡਿਵਾਈਸ ਦੇ ਇੰਸਟਾਲੇਸ਼ਨ ’ਤੇ ਪ੍ਰੋਤਸਾਹਨ ਦੇਣ ਅਤੇ ਸ਼ਹਿਰੀ ਸਥਾਨਕ ਨਿਕਾਯਾਂ ਵਿੱਚ ਡਸਟ ਅਤੇ ਵੇਸਟ ਮੈਨੇਜਮੈਂਟ ਦੀ ਸਮਰੱਥਾ ਨੂੰ ਵਧਾਉਣ ਲਈ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਲਿਆਉਣ, ਏਅਰ ਕੁਆਲਿਟੀ ਲਈ ਬਾਇਓ-ਡੀਕੰਪੋਜ਼ਰ ਦੀ ਵਰਤੋਂ ’ਤੇ ਰਿਸਰਚ, ਲੈਬ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਉਣ ਤੇ ਸੀ.ਏ.ਕਿਊ.ਐੱਮ. ਸਟੇਸ਼ਨ ਵਿਕਸਿਤ ਕਰਨ ਦੇ ਕੰਮ ਕੀਤੇ ਜਾਣਗੇ। ਮੁੱਖ ਮੰਤਰੀ ਨੇ ਦੱਸਿਆ ਕਿ ਏਅਰ ਕੁਆਲਿਟੀ ਚੈੱਕ ਕਰਨ ਲਈ ਸੂਬੇ ਵਿੱਚ ਦੋ ਮੋਬਾਈਲ ਵੈਨ ਵੀ ਤਿਆਰ ਕੀਤੀਆਂ ਜਾਣਗੀਆਂ, ਜਿਸ ਨਾਲ ਸੂਬੇ ਦੇ ਕਿਸੇ ਵੀ ਖੇਤਰ ਵਿੱਚ ਜਾ ਕੇ ਏ.ਆਈ.ਕਿਊ. ਦੀ ਜਾਂਚ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਐਸ.ਪੀ.ਵੀ. ਸੈੱਟਅੱਪ ਅਤੇ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦਾ ਵਿਸਥਾਰ ਕਰਨ ਵਰਗੇ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਜਲਦ ਹੀ ‘ਹਰਿਆਣਾ ਡਾਟਾ ਐਕਸਚੇਂਜ ਪਾਲਿਸੀ’ ਲਿਆਂਈ ਜਾਵੇਗੀ ਜਿਸ ਵਿੱਚ ਬਿਹਤਰ ਇਨਫਰਾਸਟ੍ਰਕਚਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ’ਏ.ਆਈ. ਗੁਰੂਕੁਲ’ ਲਾਂਚ ਕੀਤਾ ਜਾਵੇਗਾ ਜਿਸ ਰਾਹੀਂ ਬੱਚਿਆਂ ਨੂੰ ਏ.ਆਈ. ਦੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਅਜਿਹੇ ਬੱਚਿਆਂ ਦੀ ਇੱਕ ਸਾਲ ਵਿੱਚ ਆਸਾਨੀ ਨਾਲ ਪਲੇਸਮੈਂਟ ਹੋ ਸਕੇਗੀ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਪ੍ਰੈੱਸ ਕਲੱਬ ’ਚ ਧਰਮਪਾਲ ਉਪਾਸ਼ਕ ਦੀ ਕਾਵਿ-ਪੁਸਤਕ ‘ਮਰੇ ਖ਼ਤ ਨਹੀਂ ਲਿਖਿਆ ਕਰਦੇ’ ਲੋਕ ਅਰਪਣ ਅਗਲੀ ਖ਼ਬਰ ਪਿੰਡ ਸ਼ਹਾਬਪੁਰ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
Ad Position 24