ਵਿਸ਼ਵਕਰਮਾ ਆਦਰਸ਼ ਵਿਦਿਆਲਿਆ ਖਿਜ਼ਰਾਬਾਦ ਵਿਖੇ ਆਜ਼ਾਦੀ ਦਿਵਸ ਮਨਾਇਆ
ਮਾਜਰੀ, 14 ਅਗਸਤ (ਕੁਲਵੰਤ ਸਿੰਘ ਧੀਮਾਨ)-ਵਿਸ਼ਵਕਰਮਾ ਆਦਰਸ਼ ਵਿਦਿਆਲਿਆ ਖਿਜ਼ਰਾਬਾਦ ਵਿਖੇ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਮੁੱਚੇ ਸਕੂਲ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ।
ਮਾਜਰੀ, 14 ਅਗਸਤ (ਕੁਲਵੰਤ ਸਿੰਘ ਧੀਮਾਨ)-ਵਿਸ਼ਵਕਰਮਾ ਆਦਰਸ਼ ਵਿਦਿਆਲਿਆ ਖਿਜ਼ਰਾਬਾਦ ਵਿਖੇ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਮੁੱਚੇ ਸਕੂਲ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ। ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਸਕੂਲ ਦੇ ਚੇਅਰਮੈਨ ਹਰਪਾਲ ਸਿੰਘ ਦੁਆਰਾ ਅਦਾ ਕੀਤੀ ਗਈ। ਉਨ੍ਹਾਂ ਬੱਚਿਆਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਦੇਸ਼ ਲਈ ਜੀਵਨ ਦਾ ਬਲਿਦਾਨ ਦੇਣ ਵਾਲੇ ਸੂਰਬੀਰਾਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਬੱਚਿਆਂ ਵਿਚਕਾਰ ‘ਆਜ਼ਾਦੀ ਦਿਵਸ’ ਦੇ ਵਿਸ਼ੇ ਨਾਲ ਸੰਬੰਧੀ ਚਿੱਤਰਕਾਰੀ ਅਤੇ ਪੇਂਟਿੰਗ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਭਾਸ਼ਣ ਅਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਇਸ ਤੋਂ ਬਾਅਦ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ, ਨਾਟਕ ਤੇ ਡਾਂਸ ਆਦਿ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਦੇਸ਼ ਲਈ ਕੁਰਬਾਨੀ ਦੇਣ ਵਾਲੇ ਸੈਨਿਕਾਂ ਦੀ ਕੋਰਿਓਗ੍ਰਾਫ਼ੀ ਨੇ ਸਾਰਿਆਂ ਦੇ ਮਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਮੌਕੇ ਸਕੂਲ ਸਟਾਫ਼ ਵਲੋਂ ਵੱਖ-ਵੱਖ ਮੁਕਾਬਲੇ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ‘ਚ ਸਕੂਲ ਪ੍ਰਬੰਧਕਾਂ ਵਲੋਂ ਸਮੁੱਚੇ ਵਿਦਿਆਰਥੀਆਂ ਤੇ ਸਟਾਫ਼ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਗਈ।