14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗੈਸ ਬਿੱਲ ਤੇ ਹਸਪਤਾਲ ਦੇ ਨਾਂਅ ’ਤੇ ਹੋਈਆਂ ਦੋ ਸਾਈਬਰ ਠੱਗੀਆਂ ਦੌਰਾਨ 13.87 ਲੱਖ ਰੁਪਏ ਹੜੱਪੇ

ਐੱਸ. ਏ.

Ad Position 21
No active advertisement
ਅਜੀਤ ਡੈਸਕ 15-08-2026
ਐੱਸ. ਏ. ਐੱਸ. ਨਗਰ, 14 ਅਗਸਤ (ਕਪਿਲ ਵਧਵਾ)- ਸਾਈਬਰ ਠੱਗਾਂ ਵਲੋਂ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਆਪਣਾ ਸ਼ਿਕਾਰ ਬਣਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਲੜੀ ਤਹਿਤ ਸਾਈਬਰ ਕ੍ਰਾਈਮ ਥਾਣਾ ਮੁਹਾਲੀ ਵਿਖੇ ਦਰਜ ਦੋ ਮਾਮਲਿਆਂ ‘ਚ ਠੱਗਾਂ ਨੇ ਗੈਸ ਬਿੱਲ ਭਰਨ ਅਤੇ ਹਸਪਤਾਲ ਤੋਂ ਡਾਕਟਰ ਦੀ ਅਪੁਆਇਟਮੈਂਟ ਦਿਵਾਉਣ ਦਾ ਝਾਂਸਾ ਦੇ ਕੇ ਪੀੜਤਾਂ ਦੇ ਖਾਤਿਆਂ ‘ਚੋਂ ਲੱਖਾਂ ਰੁ. ਕਢਵਾ ਲਏ। ਗੈਸ ਬਿੱਲ ਦੇ ਨਾਂਅ ‘ਤੇ 83 ਸਾਲਾ ਬਜ਼ੁਰਗ ਨਾਲ ਮਾਰੀ 8.40 ਲੱਖ ਰੁ. ਦੀ ਠੱਗੀ- ਸਥਾਨਕ ਫੇਜ਼-11 ਦੇ ਰਹਿਣ ਵਾਲੇ 83 ਸਾਲਾ ਬਜ਼ੁਰਗ ਨੇ ਪੁਲਿਸ ਨੂੰ ਦੱਸਿਆ ਕਿ 30 ਜੁਲਾਈ ਨੂੰ ਉਸ ਨੂੰ ਇਕ ਅਣਜਾਣ ਨੰਬਰ ਤੋਂ ਵਟਸਐਪ ਕਾਲ ਆਈ ਸੀ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੈਸ ਬਿੱਲ ਇਕੱਤਰ ਕਰਨ ਵਾਲੀ ਕੰਪਨੀ ਦਾ ਕਰਮਚਾਰੀ ਦੱਸਦਿਆਂ ਕਿਹਾ ਕਿ ਦਸੰਬਰ ਮਹੀਨੇ ਤੋਂ ਬਾਅਦ ਪੀੜਤ ਦਾ ਗੈਸ ਬਿੱਲ ਜਮ੍ਹਾਂ ਨਹੀਂ ਹੋਇਆ। ਇਸ ਤੋਂ ਬਾਅਦ ਠੱਗਾਂ ਨੇ ਇਕ ਹੋਰ ਨੰਬਰ ਤੋਂ ਅਡਾਨੀ ਗੈਸ ਏਜੰਸੀ ਦੇ ਨਾਂਅ ‘ਤੇ ਏ. ਪੀ. ਕੇ. ਫਾਈਲ ਭੇਜੀ, ਜਿਸ ਨੂੰ ਬਜ਼ੁਰਗ ਨੇ ਉਨ੍ਹਾਂ ਦੇ ਕਹਿਣ ‘ਤੇ ਖੋਲ੍ਹ ਕੇ ਫਾਰਮ ਭਰ ਦਿੱਤਾ। ਅਗਲੇ ਦਿਨ ਮੁੜ ਫ਼ੋਨ ਕਰਕੇ ਠੱਗਾਂ ਨੇ ਉਸ ਦਾ ਆਧਾਰ ਕਾਰਡ ਨੰਬਰ ਮੰਗ ਲਿਆ। ਜਾਣਕਾਰੀ ਸਾਂਝੀ ਕਰਨ ਤੋਂ ਬਾਅਦ ਉਸ ਦੇ ਇੰਡਸਇੰਡ ਬੈਂਕ ਖਾਤੇ ‘ਚੋਂ ਕੁੱਲ 8,40,507 ਰੁ. ਵੱਖ-ਵੱਖ ਖਾਤਿਆਂ ਵਿਚ ਟਰਾਂਸਫਰ ਹੋ ਗਏ। ਇਸ ਮਾਮਲੇ ‘ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 318 (4) ਬੀ. ਐੱਨ. ਐੱਸ. ਅਤੇ 66 ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡਾਕਟਰ ਦੀ ਅਪੁਆਇਟਮੈਂਟ ਦੇ ਨਾਂਅ ‘ਤੇ 7.46 ਲੱਖ ਰੁ. ਠੱਗੇ ਇਕ ਹੋਰ ਮਾਮਲੇ ਸੰਬੰਘਲੀ ਮੁਹਾਲੀ ਦੇ ਫੇਜ਼-10 ਦੀ ਰਹਿਣ ਵਾਲਲੀ 59 ਸਾਲਾ ਔਰਤ ਨੇ ਪੁਲਿਸ ਨੂੰ ਦੱਸਿਆ ਕਿ 27 ਜੁਲਾਈ ਨੂੰ ਉਹ ਸੋਸ਼ਲ ਮੀਡੀਆ ‘ਤੇ ਰੀੜ੍ਹ ਦੀ ਹੱਡੀ ਦੀ ਸਮੱਸਿਆ ਦੇ ਇਲਾਜ ਲਈ ਡਾਕਟਰ ਦੀ ਭਾਲ ਕਰ ਰਹੀ ਸੀ। ਇਸੇ ਦੌਰਾਨ ਉਸ ਨੂੰ ਇਕ ਮੋਬਾਈਲ ਨੰਬਰ ਮਿਲਿਆ। ਫ਼ੋਨ ਕਰਨ ‘ਤੇ ਅਣਜਾਣ ਵਿਅਕਤੀ ਨੇ ਆਪਣੇ ਆਪ ਨੂੰ ਸੋਹਾਣਾ ਹਸਪਤਾਲ ਨਾਲ ਸੰਬੰਧਿਤ ਦੱਸਿਆ ਤੇ ਡਾਕਟਰ ਨੂੰ ਮਿਲਣ ਲਈ ਸਮਾਂ ਦੇਣ ਦਾ ਝਾਂਸਾ ਦਿੱਤਾ। ਪੀੜਤਾ ਅਨੁਸਾਰ ਮੁਲਜ਼ਮ ਨੇ ਉਸ ਦੇ ਮੋਬਾਈਲ ‘ਚ ਇਕ ਐਪ ਡਾਊਨਲੋਡ ਕਰਵਾਈ ਅਤੇ ਆਧਾਰ ਨਾਲ ਲਿੰਕ ਕਰਵਾ ਕੇ ਉਸ ਦੇ ਐੱਚ. ਡੀ. ਐੱਫ. ਸੀ. ਤੇ ਕੈਨੇਰਾ ਬੈਂਕ ਦੇ ਖਾਤਿਆਂ ਤੱਕ ਪਹੁੰਚ ਹਾਸਿਲ ਕਰ ਲਈ। ਇਸ ਤੋਂ ਬਾਅਦ ਦੋਵੇਂ ਖਾਤਿਆਂ ‘ਚੋਂ 7,46,693 ਰੁ. ਕਢਵਾ ਲਏ ਗਏ। ਸਾਈਬਰ ਕ੍ਰਾਈਮ ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਧਾਰਾ 318 (4) ਬੀ. ਐੱਨ. ਐੱਸ. ਤੇ 66 ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਅਕੈਡਮੀ ਆਫ਼ ਨੈਸ਼ਨਲ ਲਿਟਰੇਚਰ ਐਂਡ ਕਲਚਰ ਇੰਡੀਆ ਨੇ ਤ੍ਰਿਭਾਸ਼ੀ ਸਾਵਣ ਕਵੀ ਦਰਬਾਰ ਕਰਵਾਇਆ ਅਗਲੀ ਖ਼ਬਰ ਵਿਸ਼ਵਕਰਮਾ ਆਦਰਸ਼ ਵਿਦਿਆਲਿਆ ਖਿਜ਼ਰਾਬਾਦ ਵਿਖੇ ਆਜ਼ਾਦੀ ਦਿਵਸ ਮਨਾਇਆ
Ad Position 24