05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਟੋਲ ਪਲਾਜ਼ਾ ਬਜਹੇੜੀ ਤੇ ਭਾਗੋਮਾਜਰਾ ਵਿਖੇ ਕਿਸਾਨਾਂ ਨੇ ਲਗਾਇਆ ਧਰਨਾ

Ad Position 21
No active advertisement
ਅਜੀਤ ਡੈਸਕ 15-07-2026
ਖਰੜ, 14 ਜੁਲਾਈ (ਜੰਡਪੁਰੀ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਟੋਲ ਪਲਾਜਾ ਭਾਗੋਮਾਜਰਾ ਤੇ ਬਜਹੇੜੀ ਨੂੰ ਟੋਲ ਮੁਕਤ ਕਰਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਧਰਨੇ ਲਗਾਏ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਜੀਤ ਸਿੰਘ ਵਜੀਦਪੁਰ, ਗੁਰਿੰਦਰ ਸਿੰਘ ਗਰੇਵਾਲ ਮਲਕਪੁਰ, ਸੁਰਮੁੱਖ ਸਿੰਘ ਛੱਜੂਮਾਜਰਾ, ਗਿਆਨ ਸਿੰਘ ਧੜਾਕ ਅਤੇ ਪ੍ਰਕਾਸ਼ ਸਿੰਘ ਬੱਬਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੋ ਭਾਰਤ-ਅਮਰੀਕਾ ਵਪਾਰ ਮੁਕਤ ਸਮਝੌਤਾ ਕੀਤਾ ਗਿਆ ਹੈ, ਉਸ ‘ਚ ਕਿਸਾਨਾਂ ਅਤੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੈ। ਉਨ੍ਹਾਂ ਪੰਜਾਬ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ ਨੂੰ ਦੇਖਦਿਆਂ ਜੋ ਪਹਿਲਾਂ ਨਵੀਂ ਲੈਂਡ ਪੂਲਿੰਗ ਪਾਲਿਸੀ ਰੱਦ ਕੀਤੀ ਸੀ, ਉਸ ਨੂੰ ਉਹ ਮੁੜ ਤੋਂ ਲਾਗੂ ਕਰਨਾ ਚਾਹੁੰਦੀ ਹੈ, ਪਰ ਕਿਸਾਨ ਜਥੇਬੰਦੀਆਂ ਇਸ ਨੂੰ ਕਿਸੇ ਵੀ ਰੂਪ ‘ਚ ਲਾਗੂ ਨਹੀਂ ਹੋਣ ਦੇਣਗੀਆਂ। ਇਸ ਮੌਕੇ ਪ੍ਰਕਾਸ਼ ਸਿੰਘ ਬੱਬਲ ਨੇ ਮੰਗ ਕੀਤੀ ਕਿ ਕਿਸਾਨਾਂ ਤੋਂ ਕਰਜੇ ਲੈਣ ਮੌਕੇ ਜੋ ਚੈੱਕ ਲਈ ਗਏ ਸਨ, ਉਨ੍ਹਾਂ ਦੀ ਦੁਰਵਰਤੋਂ ਹੋਈ ਹੈ, ਜਿਸ ਕਾਰਨ ਕਈ ਕਿਸਾਨਾਂ ਨੂੰ ਜੇਲ੍ਹਾਂ ਕੱਟਣੀਆਂ ਪਈਆਂ ਹਨ, ਜਦਕਿ ਕਈ ਕਿਸਾਨ ਬੈਂਕ ਮੈਨੇਜਰਾਂ ਦੀ ਘਪਲੇਬਾਜ਼ੀ ਦਾ ਸ਼ਿਕਾਰ ਹੋਏ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਤੋਂ ਕਰਜੇ ਲੈਣ ਮੌਕੇ ਲਏ ਗਏ ਖਾਲੀ ਚੈੱਕ ਵਾਪਸ ਕੀਤੇ ਜਾਣ ਅਤੇ ਭਵਿੱਖ ‘ਚ ਕਿਸੇ ਵੀ ਕਿਸਾਨ ਤੋਂ ਖਾਲੀ ਚੈੱਕ ਨਾ ਲਿਆ ਜਾਵੇ। ਇਸ ਮੌਕੇ ਜਸਬੀਰ ਸਿੰਘ ਜੱਸੀ, ਰਣਧੀਰ ਸਿੰਘ ਛੱਜੂਮਾਜਰਾ, ਜਸਵੀਰ ਸਿੰਘ ਘੋਗਾ, ਹਰਪ੍ਰੀਤ ਸਿੰਘ ਛੱਜੂਮਾਜਰਾ, ਪੰਕਜ ਨਿਆਮੀਆਂ, ਹਰਵਿੰਦਰ ਸਿੰਘ ਮੱਕੜਾਂ, ਭਰਪੂਰ ਸਿੰਘ ਭਾਗੋਮਾਜਰਾ, ਦਿਲਬਾਗ ਸਿੰਘ ਭਾਗੋਮਾਜਰਾ, ਕ੍ਰਿਪਾਲ ਸਿੰਘ ਬਦੇਸ਼ਾ, ਸੁੱਚਾ ਸਿੰਘ ਭਾਗੋਮਾਜਰਾ, ਉੱਤਮ ਸਿੰਘ ਬਰਵਾਲੀ, ਯੁਵਰਾਜ ਸਿੰਘ, ਯਾਦਵਿੰਦਰ ਸਿੰਘ ਕਲੌੜ, ਸੁਖਦੀਪ ਸਿੰਘ ਬਠਿੰਡਾ, ਸੁਖਜਿੰਦਰ ਸਿੰਘ ਵਜੀਦਪੁਰ ਤੇ ਅਵਤਾਰ ਸਿੰਘ ਛੱਜੂਮਾਜਰਾ ਤੋਂ ਇਲਾਵਾ ਖੇਤਰ ਦੇ ਹੋਰ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੀਮਾ ਵਲੋਂ ਮੰਗਾਂ ਦੇ ਹੱਲ ਲਈ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ ਅਗਲੀ ਖ਼ਬਰ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੁਹਾਲੀ ’ਚ 98 ਨਵੇਂ ਪੋਲਿੰਗ ਬੂਥ ਬਣਾਉਣ ਦੀ ਤਜਵੀਜ਼- ਕੋਮਲ ਮਿੱਤ...
Ad Position 24
No active advertisement