14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਮੇਅਰ ਸੌਰਭ ਜੋਸ਼ੀ ਨੇ ਸੰਭਾਲੀ ‘ਸਵੱਛਤਾ ਸੇ ਸਵਾਗਤ’ ਮੁਹਿੰਮ ਦੀ ਕਮਾਨ, ਦੋ ਦਿਨਾਂ ‘ਚ 800 ਟਨ ਤੋਂ ਵੱਧ ਕੂੜਾ ਸਾਫ਼

Ad Position 21
No active advertisement
ਅਜੀਤ ਡੈਸਕ 16-07-2026
ਚੰਡੀਗੜ੍ਹ, 15 ਜੁਲਾਈ (ਸੰਦੀਪ ਕੁਮਾਰ ਮਾਹਨਾ) -ਚੰਡੀਗੜ੍ਹ ਸ਼ਹਿਰ ‘ਚ ਸਫ਼ਾਈ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਮੇਅਰ ਸੌਰਭ ਜੋਸ਼ੀ ਦੀ ਅਗਵਾਈ ਹੇਠ ਚਲਾਈ ਜਾ ਰਹੀ ‘ਸਵੱਛਤਾ ਸੇ ਸਵਾਗਤ’ ਮੁਹਿੰਮ ਦੌਰਾਨ ਵੱਡੇ ਪੱਧਰ ‘ਤੇ ਡੂੰਘੇ ਪੱਧਰ ਤੇ ਸਫ਼ਾਈ ਕੀਤੀ ਗਈ ਹੈ। ਨਗਰ ਨਿਗਮ ਦੀਆਂ ਟੀਮਾਂ ਨੇ ਪਿਛਲੇ ਦੋ ਦਿਨਾਂ ਦੌਰਾਨ 800 ਮੀਟ੍ਰਿਕ ਟਨ ਤੋਂ ਵੱਧ ਕੂੜਾ ਅਤੇ ਉਸਾਰੀ-ਢਾਹੁਣ (ਸੀ ਐਂਡ ਡੀ) ਦਾ ਮਲਬਾ ਹਟਾ ਕੇ ਕਈ ਜਨਤਕ ਥਾਵਾਂ ਨੂੰ ਸਾਫ਼ ਕੀਤਾ ਹੈ। ਮੇਅਰ ਨੇ ਖ਼ੁਦ ਵੱਖ-ਵੱਖ ਖੇਤਰਾਂ ਦਾ ਦੌਰਾ ਕਰਕੇ ਸਫ਼ਾਈ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ। ਮੇਅਰ ਸੌਰਭ ਜੋਸ਼ੀ ਨੇ ਦੱਸਿਆ ਕਿ ਕਜਹੇੜੀ ਅਤੇ ਸੈਕਟਰ-52 ਦੇ ਇਲਾਕੇ ਵਿਚੋਂ ਕਰੀਬ 78 ਮੀਟ੍ਰਿਕ ਟਨ ਮਿਲਿਆ-ਜੁਲਿਆ ਕੂੜਾ ਹਟਾਇਆ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਦੀ ਮਾਲਕੀ ਵਾਲੀਆਂ ਰਾਖਵੀਆਂ ਅਤੇ ਖੁੱਲ੍ਹੀਆਂ ਜ਼ਮੀਨਾਂ ‘ਤੇ ਪਏ ਲਗਭਗ 400 ਮੀਟ੍ਰਿਕ ਟਨ ਕੂੜੇ ਦੀ ਵੀ ਸਫ਼ਾਈ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇੱਕ ਦਿਨ ਪਹਿਲਾਂ ਨਗਰ ਨਿਗਮ ਦੀਆਂ ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਖੁੱਲ੍ਹੇ ਸਥਾਨਾਂ ਤੋਂ ਕਰੀਬ 410 ਮੀਟ੍ਰਿਕ ਟਨ ਮਿਲਿਆ-ਜੁਲਿਆ ਕੂੜਾ ਅਤੇ ਉਸਾਰੀ-ਢਾਹੁਣ (ਸੀ ਐਂਡ ਡੀ) ਦਾ ਮਲਬਾ ਹਟਾਇਆ ਸੀ। ਇਸ ਤਰ੍ਹਾਂ ਪਿਛਲੇ ਦੋ ਦਿਨਾਂ ਦੌਰਾਨ ਸ਼ਹਿਰ ਵਿੱਚੋਂ ਕੁੱਲ 800 ਮੀਟ੍ਰਿਕ ਟਨ ਤੋਂ ਵੱਧ ਕੂੜਾ ਸਾਫ਼ ਕੀਤਾ ਜਾ ਚੁੱਕਾ ਹੈ। ਮੇਅਰ ਨੇ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਲੰਬੇ ਸਮੇਂ ਤੋਂ ਅਣਗੌਲੀਆਂ ਪਈਆਂ ਥਾਵਾਂ ਨੂੰ ਸਾਫ਼ ਕਰਨਾ, ਜਨਤਕ ਸਥਾਨਾਂ ਦੀ ਸੁੰਦਰਤਾ ਵਧਾਉਣਾ ਅਤੇ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਤੇ ਸਿਹਤਮੰਦ ਵਾਤਾਵਰਨ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਸਫ਼ਾਈ ਕਰਮਚਾਰੀਆਂ, ਇੰਜੀਨੀਅਰਾਂ ਅਤੇ ਫੀਲਡ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਇਹ ਮੁਹਿੰਮ ਸਫ਼ਲਤਾਪੂਰਵਕ ਅੱਗੇ ਵਧ ਰਹੀ ਹੈ। ਇਸ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ, ਵਿਸ਼ੇਸ਼ ਕਮਿਸ਼ਨਰ ਪ੍ਰਦੀਪ ਕੁਮਾਰ, ਮੁੱਖ ਇੰਜੀਨੀਅਰ ਸੰਜੇ ਅਰੋੜਾ, ਜੁਆਇੰਟ ਕਮਿਸ਼ਨਰਾਂ, ਮੈਡੀਕਲ ਅਫ਼ਸਰ ਆਫ਼ ਹੈਲਥ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਫ਼ਾਈ ਕਾਰਜਾਂ ਦਾ ਨਿਰੀਖਣ ਕੀਤਾ। ਅਧਿਕਾਰੀਆਂ ਨੇ ਸਫ਼ਾਈ, ਰੁੱਖਾਂ ਦੀ ਛਾਂਟੀ, ਸੜਕਾਂ ਦੇ ਕਿਨਾਰਿਆਂ ਦੀ ਸਫ਼ਾਈ, ਬਰਸਾਤੀ ਨਾਲਿਆਂ ਅਤੇ ਰੋਡ ਗੱਲੀਆਂ ਦੀ ਡੀ-ਸਿਲਟਿੰਗ, ਖੁੱਲ੍ਹੀਆਂ ਅਤੇ ਹਰੀਆਂ ਥਾਵਾਂ ਵਿੱਚੋਂ ਕੂੜਾ ਚੁੱਕਣ ਅਤੇ ਸੀ ਐਂਡ ਡੀ ਮਲਬੇ ਨੂੰ ਹਟਾਉਣ ਦੇ ਕੰਮਾਂ ਦਾ ਜਾਇਜ਼ਾ ਲਿਆ। ਨਿਰੀਖਣ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਸਾਰੇ ਕੰਮ ਨਿਰਧਾਰਿਤ (ਬਾਕੀ ਸਫ਼ਾ 6 ’ਤੇ)
Ad Position 22
No active advertisement
ਪਿਛਲੀ ਖ਼ਬਰ ਬੀਰੇਵਾਲਾ ਜੱਟਾਂ ਬੇਅਦਬੀ ਮਾਮਲੇ ਦੀ ਸਮਾਂਬੱਧ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ-ਆਰ. ਪੀ. ਸਿੰਘ ਅਗਲੀ ਖ਼ਬਰ ਦੇਸ਼ ਬਚਾਓ ਮੋਰਚੇ ਦੇ ਸੱਦੇ ’ਤੇ ਭਾਰਤ-ਅਮਰੀਕਾ ਵਪਾਰ ਸਮਝੌਤਾ ਰੱਦ ਕਰਵਾਉਣ ਲਈ ਵੱਖ-ਵੱਖ ਸੂਬਿਆਂ ’ਚ ਲੋਕਾਂ ਵਲੋਂ ਕੱਢਿਆ...
Ad Position 24