10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪੰਜਾਬ ਯੂਨੀਵਰਸਿਟੀ ’ਚ ਨਾਨ-ਟੀਚਿੰਗ ਇੰਪਲਾਈਜ਼ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਅੱਜ ਤੋਂ

Ad Position 21
No active advertisement
ਅਜੀਤ ਡੈਸਕ 17-07-2026
ਚੰਡੀਗੜ੍ਹ, 16 ਜੁਲਾਈ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਥਲੈਟਿਕਸ ਗਰਾਉਂਡ ਵਿਖੇ ਪੰਜਾਬ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਪ੍ਰੀਮੀਅਰ ਲੀਗ ਟੈਨਿਸ ਬਾਲ ਕ੍ਰਿਕਟ ਟੂਰਨਾਮੈਂਟ (ਟੀ-10) ਦੇ ਦੂਜੇ ਐਡੀਸ਼ਨ ਦੀ ਸ਼ੁਰੂਆਤ 17 ਤੋਂ 28 ਜੁਲਾਈ ਤੱਕ ਕਰਵਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਨਾਨ-ਟੀਚਿੰਗ ਕਰਮਚਾਰੀਆਂ ਵਿਚ ਸਰੀਰਕ ਤੰਦਰੁਸਤੀ, ਟੀਮ ਵਰਕ ਅਤੇ ਦੋਸਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਪੀ.ਯੂ ਦੇ ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ ਕਰਨਗੇ। ਜਿਨ੍ਹਾਂ ਨਾਲ ਵਿਦਿਆਰਥੀ ਭਲਾਈ ਡੀਨ ਪ੍ਰੋ. ਵਾਈ.ਕੇ. ਰਾਵਲ ਅਤੇ ਕਾਲਜ ਵਿਕਾਸ ਕੌਂਸਲ ਦੇ ਡੀਨ ਪ੍ਰੋ. ਰਵੀ ਇੰਦਰ ਸਿੰਘ ਵੀ ਮੌਜੂਦ ਰਹਿਣਗੇ। ਯੂਨੀਵਰਸਿਟੀ ਦੇ ਵੱਖ-ਵੱਖ ਨਾਨ ਟੀਚਿੰਗ ਵਿਭਾਗਾਂ, ਪ੍ਰਸ਼ਾਸਕੀ ਸ਼ਾਖਾਵਾਂ ਅਤੇ ਸਹਾਇਤਾ ਇਕਾਈਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਕੁੱਲ 24 ਟੀਮਾਂ ਇਸ ਟੂਰਨਾਮੈਂਟ ਵਿਚ ਹਿੱਸਾ ਲੈਣਗੀਆਂ। ਟੀਮਾਂ ਨੂੰ ਅੱਠ ਸਮੂਹਾਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਲੀਗ ਮੈਚ 17 ਤੋਂ 25 ਜੁਲਾਈ ਤੱਕ ਹੋਣਗੇ। ਇਸ ਤੋਂ ਬਾਅਦ 26 ਜੁਲਾਈ ਨੂੰ ਕੁਆਰਟਰ ਫਾਈਨਲ, 27 ਜੁਲਾਈ ਨੂੰ ਸੈਮੀਫਾਈਨਲ ਅਤੇ 28 ਜੁਲਾਈ ਨੂੰ ਐਥਲੈਟਿਕਸ ਗਰਾਊਂਡ ਵਿਖੇ ਫਾਈਨਲ ਖੇਡੀਆਂ ਜਾਵੇਗਾ। ਇਹ ਟੂਰਨਾਮੈਂਟ ਚੰਗੀ ਸਿਹਤ ਹੀ ਸਭ ਤੋਂ ਵਧੀਆ ਦੌਲਤ ਹੈ ਦਾ ਸੰਦੇਸ਼ ਦੇਵੇਗਾ। ਜੋ ਖੇਡਾਂ ਅਤੇ ਮਨੋਰੰਜਨ ਗਤੀਵਿਧੀਆਂ ਰਾਹੀਂ ਕਰਮਚਾਰੀਆਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਪੀ.ਯੂ ਦੀ ਵਚਨਬੱਧਤਾ ਨੂੰ ਦਰਸਾਏਗਾ। ਟੂਰਨਾਮੈਂਟ ਦੀ ਪ੍ਰਬੰਧਕੀ ਕਮੇਟੀ ਵਿਚ ਹਨੀ ਠਾਕੁਰ, ਦੀਪਕ ਸ਼ਰਮਾ, ਅਸ਼ਵਨੀ ਕੁਮਾਰ, ਗੁਰਜੰਟ ਸਿੰਘ, ਹਰਪਾਲ ਸਿੰਘ, ਸੁਸ਼ੀਲ ਕੁਮਾਰ, ਅਮਿਤ ਤੰਵਰ ਤੇ ਰੋਹਿਤ ਸੂਦ ਸ਼ਾਮਲ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਐੱਨ. ਆਰ. ਆਈ. ਸ਼੍ਰੇਣੀਆਂ ਅਧੀਨ ਦਾਖ਼ਲੇ ਲਈ ਅਰਜ਼ੀਆਂ ਦੀ ਕੀਤੀ ਮੰਗ ਅਗਲੀ ਖ਼ਬਰ 3 ਮੁਲਜ਼ਮ ਨਾਜਾਇਜ਼ ਅਸਲ੍ਹੇ ਸਮੇਤ ਗ੍ਰਿਫ਼ਤਾਰ
Ad Position 24