12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸ਼ੰਭੂ ਬੈਰੀਅਰ ‘ਤੇ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕਰਕੇ ਟ੍ਰੈਫ਼ਿਕ ਕੀਤੀ ਡਾਈਵਰਟ

Ad Position 21
No active advertisement
ਅਜੀਤ ਡੈਸਕ 22-07-2026
ਲਾਲੜੂ, 21 ਜੁਲਾਈ (ਰਾਜਬੀਰ ਸਿੰਘ)-ਮਹਾਂਪੰਚਾਇਤ ਦੇ ਸੱਦੇ ‘ਤੇ ਪੰਜਾਬ ਤੋਂ ਦਿੱਲੀ ਵੱਲ ਰਵਾਨਾ ਹੋ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ ‘ਤੇ ਰੋਕਣ ਲਈ ਹਰਿਆਣਾ ਪੁਲਿਸ ਵਲੋਂ ਕੀਤੀ ਗਈ ਬੈਰੀਕੇਡਿੰਗ ਦਾ ਅਸਰ ਆਸ-ਪਾਸ ਦੇ ਖੇਤਰਾਂ ‘ਚ ਵੀ ਦੇਖਣ ਨੂੰ ਮਿਲਿਆ। ਇਸ ਕਾਰਨ ਹਰਿਆਣਾ ਪ੍ਰਸ਼ਾਸਨ ਨੇ ਪਟਿਆਲਾ ਅਤੇ ਲੁਧਿਆਣਾ ਵੱਲ ਜਾਣ ਵਾਲੇ ਵਾਹਨਾਂ ਨੂੰ ਡਾਈਵਰਟ ਕਰਕੇ ਅੰਬਾਲਾ-ਚੰਡੀਗੜ੍ਹ ਹਾਈਵੇਅ ਵੱਲ ਭੇਜ ਦਿੱਤਾ, ਜਿਸ ਨਾਲ ਇਥੇ ਸਾਰਾ ਦਿਨ ਆਵਾਜਾਈ ਵਿਵਸਥਾ ਪ੍ਰਭਾਵਿਤ ਰਹੀ। ਚੰਡੀਗੜ੍ਹ ਵੱਲ ਜਾਣ ਵਾਲੇ ਵਾਹਨਾਂ ਦੀ ਗਿਣਤੀ ਅਚਾਨਕ ਵਧ ਜਾਣ ਕਾਰਨ ਸਵੇਰੇ ਤੋਂ ਲੈ ਕੇ ਸ਼ਾਮ ਦੇ ਕਰੀਬ 5 ਵਜੇ ਤੱਕ ਟ੍ਰੈਫ਼ਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਅਤੇ ਕਈ ਥਾਵਾਂ ‘ਤੇ ਜਾਮ ਵਰਗੀ ਸਥਿਤੀ ਬਣੀ ਰਹੀ। ਟ੍ਰੈਫ਼ਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਪੁਲਿਸ ਮੁਲਾਜਮਾਂ ਨੂੰ ਸਾਰਾ ਦਿਨ ਭਾਰੀ ਮੁਸ਼ੱਕਤ ਕਰਨੀ ਪਈ। ਟ੍ਰੈਫ਼ਿਕ ਡਾਈਵਰਟ ਕੀਤੇ ਜਾਣ ਕਾਰਨ ਲਾਲੜੂ ਦੇ ਆਈ. ਟੀ. ਆਈ. ਚੌਕ, ਲੈਹਲੀ ਚੌਕ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ। ਸਵੇਰੇ ਤੋਂ ਹੀ ਵਾਹਨਾਂ ਦੀ ਰਫ਼ਤਾਰ ਬਹੁਤ ਹੌਲੀ ਰਹੀ। ਜਾਮ ਕਾਰਨ ਐਂਬੂਲੈਂਸਾਂ ਨੂੰ ਵੀ ਲੰਘਣ ‘ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜਦਕਿ ਦਫ਼ਤਰਾਂ ਨੂੰ ਜਾਣ ਵਾਲੇ ਕਰਮਚਾਰੀ ਅਤੇ ਸਥਾਨਕ ਲੋਕ ਵੀ ਘੰਟਿਆਂਬੱਧੀ ਜਾਮ ‘ਚ ਫਸੇ ਰਹੇ। ਲਾਲੜੂ ਟ੍ਰੈਫ਼ਿਕ ਇੰਚਾਰਜ ਏ. ਐੱਸ. ਆਈ. ਸ਼ਾਮ ਸਿੰਘ ਨੇ ਦੱਸਿਆ ਕਿ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਕੀਤੀ ਗਈ ਬੈਰੀਕੇਡਿੰਗ ਕਾਰਨ ਟ੍ਰੈਫ਼ਿਕ ਨੂੰ ਅੰਬਾਲਾ-ਚੰਡੀਗੜ੍ਹ ਹਾਈਵੇਅ ਵੱਲ ਮੋੜਿਆ ਗਿਆ ਸੀ, ਜਿਸ ਨਾਲ ਵਾਹਨਾਂ ਦੀ ਗਿਣਤੀ ‘ਚ ਅਚਾਨਕ ਵਾਧਾ ਹੋ ਗਿਆ। ਉਨ੍ਹਾਂ ਦੱਸਿਆ ਕਿ ਭਾਰੀ ਵਾਹਨਾਂ ਨੂੰ ਰੋਕ ਕੇ ਛੋਟੇ ਵਾਹਨਾਂ ਨੂੰ ਲੈਹਲੀ ਟੀ-ਪੁਆਇੰਟ ਤੋਂ ਬਨੂੰੜ ਲਿੰਕ ਰੋਡ ਰਾਹੀਂ ਕੱਢਿਆ ਗਿਆ, ਜਿਸ ਨਾਲ ਜਾਮ ਦੀ ਸਥਿਤੀ ਨੂੰ ਕਾਬੂ ਕਰਨ ‘ਚ ਮਦਦ ਮਿਲੀ। ਉਨ੍ਹਾਂ ਕਿਹਾ ਕਿ ਸ਼ਾਮ ਦੇ ਕਰੀਬ ਪੰਜ ਵਜੇ ਤੋਂ ਬਾਅਦ ਚੰਡੀਗੜ੍ਹ ਵੱਲ ਜਾਣ ਵਾਲਾ ਟ੍ਰੈਫ਼ਿਕ ਹੌਲੀ-ਹੌਲੀ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ।
Ad Position 22
No active advertisement
ਪਿਛਲੀ ਖ਼ਬਰ ਨੀਰਜ ਕਾਂਸਲ ਨੂੰ ਮੈਡੀਕਲ ਆਧਾਰ ’ਤੇ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਅਗਲੀ ਖ਼ਬਰ ਗਰੁੱਪ ਆਫ਼ ਕਾਲਜਿਜ਼ ਵਿਚ ਐੱਸ. ਪੀ. ਈ. ਆਰ. ਦਾ ਮੀਟ ਐਂਡ ਗ੍ਰੀਟ ਪ੍ਰੋਗਰਾਮ ਕਰਵਾਿੲਆ
Ad Position 24