03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਮਾਮਲਾ ਡੇਰਾਬੱਸੀ ਦੇ ਪਿੰਡ ਕਕਰਾਲੀ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਵਿਜੀਲੈਂਸ ਵਲੋਂ ਐਸ. ਡੀ. ਓ. ਦੀ ਗ੍ਰਿਫ਼ਤਾਰੀ ਤੋਂ ਬਾਅਦ ਹਰਕਤ ’ਚ ਆਇਆ ਮਾਈਨਿੰਗ ਵਿਭਾਗ

Ad Position 21
No active advertisement
ਅਜੀਤ ਡੈਸਕ 30-07-2026
ਡੇਰਾਬੱਸੀ, 29 ਜੁਲਾਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਮਾਈਨਿੰਗ ਵਿਭਾਗ ਦੇ ਐਸ. ਡੀ. ਓ. ਨੂੰ ਫਰਵਰੀ ਮਹੀਨੇ ਦੇ ਇਕ ਰਿਸ਼ਵਤਖੋਰੀ ਦੇ ਮਾਮਲੇ ‘ਚ ਵਿਜੀਲੈਂਸ ਵਿਭਾਗ ਵਲੋਂ ਕਾਬੂ ਕੀਤੇ ਜਾਣ ਤੋਂ ਤੁਰੰਤ ਬਾਅਦ ਅੱਧੀ ਰਾਤ ਨੂੰ ਹਰਕਤ ‘ਚ ਆਏ ਮਾਈਨਿੰਗ ਵਿਭਾਗ ਨੇ ਪਿੰਡ ਕਕਰਾਲੀ ਵਿਖੇ ਛਾਪੇਮਾਰੀ ਕੀਤੀ। ਨਵੇਂ ਐਸ. ਡੀ. ਓ. ਰਜਿੰਦਰ ਕੁਮਾਰ ਦੀ ਅਗਵਾਈ ਹੇਠ ਦੇਰ ਰਾਤ ਕਰੀਬ 12 ਵਜੇ ਪੁੱਜੀ ਟੀਮ ਨੂੰ ਦੇਖਦਿਆਂ ਹੀ ਭੂ-ਮਾਫ਼ੀਆ ‘ਚ ਭਗਦੜ ਮਚ ਗਈ। ਮੌਕੇ ਤੋਂ ਭੂ-ਮਾਫ਼ੀਆ ਦੇ ਕਰਿੰਦੇ ਟਰੈਕਟਰ-ਟਰਾਲੀਆਂ ਲੈ ਕੇ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਟੀਮ ਨੇ ਰੇਤ ਨਾਲ ਭਰੀ ਇਕ ਟਰਾਲੀ ਜ਼ਬਤ ਕਰਕੇ ਪੁਲਿਸ ਹਵਾਲੇ ਕਰ ਦਿੱਤੀ।
ਰਾਜਸੀ ਆਗੂਆਂ ਦੀ ਛਤਰ-ਛਾਇਆ ਹੇਠ ਚੱਲ ਰਿਹਾ ਮਾਈਨਿੰਗ ਦਾ ਗੋਰਖਧੰਦਾ: ਸਥਾਨਕ ਸੂਤਰਾਂ ਅਨੁਸਾਰ ਪਿੰਡ ਕਕਰਾਲੀ ਅਤੇ ਆਸ-ਪਾਸ ਦੇ ਖੇਤਰਾਂ ‘ਚ ਲੰਮੇ ਸਮੇਂ ਤੋਂ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਭੂ-ਮਾਫ਼ੀਆ ਨੂੰ ਇਲਾਕੇ ਦੇ ਪ੍ਰਭਾਵਸ਼ਾਲੀ ਰਾਜਸੀ ਆਗੂਆਂ ਦੀ ਪੂਰੀ ਛਤਰ-ਛਾਇਆ ਪ੍ਰਾਪਤ ਹੈ, ਜਿਸ ਕਾਰਨ ਸਥਾਨਕ ਪ੍ਰਸ਼ਾਸਨ ਲੰਮੇ ਸਮੇਂ ਤੋਂ ਅੱਖਾਂ ਬੰਦ ਕਰੀਂ ਬੈਠਾ ਸੀ।
ਵਾਹਨਾਂ ਸਮੇਤ ਭੱਜਦੇ ਕਰਿੰਦਿਆਂ ਨੇ ਭੰਨਿਆ ਆਮ ਨਾਗਰਿਕ ਦਾ ਕੈਂਟਰ : ਅੱਧੀ ਰਾਤ ਨੂੰ ਹੋਈ ਛਾਪੇਮਾਰੀ ਦੌਰਾਨ ਵਾਹਨਾਂ ਸਮੇਤ ਭੱਜਦੇ ਸਮੇਂ ਭੂ-ਮਾਫ਼ੀਆ ਦੇ ਕਰਿੰਦਿਆਂ ਨੇ ਕਹਾਲੀ ‘ਚ ਇਕ ਆਮ ਨਾਗਰਿਕ ਦਾ ਭਾਰੀ ਨੁਕਸਾਨ ਕਰ ਦਿੱਤਾ। ਪਿੰਡ ਕਕਰਾਲੀ ਦੇ ਹੀ ਇਕ ਕੈਂਟਰ ਟਰੱਕ ਦੇ ਮਾਲਕ ਨੇ ਦੱਸਿਆ ਕਿ ਉਸ ਦੀ ਗੱਡੀ ਸੜਕ ਕਿਨਾਰੇ ਬਿਲਕੁੱਲ ਸਾਈਡ ‘ਤੇ ਖੜ੍ਹੀ ਸੀ। ਮਾਈਨਿੰਗ ਟੀਮ ਨੂੰ ਆਉਂਦਿਆਂ ਦੇਖ ਕੇ ਇਕ ਟਰੈਕਟਰ ਚਾਲਕ ਨੇ ਆਪਣੀ ਟਰੈਕਟਰ-ਟਰਾਲੀ ਤੇਜ਼ੀ ਨਾਲ ਪਿੱਛੇ ਵੱਲ ਭਜਾਈ, ਜੋ ਕਿ ਸਿੱਧੀ ਉਸ ਦੇ ਕੈਂਟਰ ‘ਚ ਜਾ ਵੱਜੀ।
ਅਣਪਛਾਤਿਆਂ ਖ਼ਿਲਾਫ਼ ਕਾਰਵਾਈ ਮਹਿਜ਼ ਸਰਕਾਰੀ ਖਾਨਾਪੂਰਤੀ : ਸਥਾਨਕ ਪਤਵੰਤਿਆਂ ਅਨੁਸਾਰ ਸਰਕਾਰੀ ਤੰਤਰ ਦੀ ਇਹ ਕਾਰਵਾਈ ਮਹਿਜ਼ ਇਕ ਦਿਖਾਵਾ ਹੈ। ਅਕਸਰ ਬਿਨਾਂ ਨੰਬਰਾਂ ਵਾਲੇ ਟਰੈਕਟਰਾਂ ‘ਤੇ ਪਰਚਾ ਦਰਜ ਕਰਕੇ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਜਾਂਦੀ ਹੈ, ਜਦਕਿ ਨਾਜਾਇਜ਼ ਮਾਈਨਿੰਗ ਕਰਵਾਉਣ ਵਾਲੇ ਅਸਲ ਮਾਫ਼ੀਆ ਸਰਗਣਿਆਂ ਅਤੇ ਉਨ੍ਹਾਂ ਦੇ ਰਾਜਸੀ ਆਕਾਵਾਂ ਦੇ ਨਾਂਅ ਕਦੇ ਵੀ ਐਫ. ਆਈ. ਆਰ. ‘ਚ ਦਰਜ ਨਹੀਂ ਕੀਤੇ ਜਾਂਦੇ, ਜਿਸ ਕਰਕੇ ਉਹ ਆਰਾਮ ਨਾਲ ਬਚ ਨਿਕਲਦੇ ਹਨ।
ਕੁਦਰਤੀ ਸ੍ਰੋਤਾਂ ‘ਤੇ ਡਾਕੇ ਕਾਰਨ 500 ਫੁੱਟ ਤੋਂ ਵੀ ਹੇਠਾਂ ਪੁੱਜਿਆ ਧਰਤੀ ਹੇਠਲਾ ਪਾਣੀ : ਇਸ ਬੇਰੋਕ ਮਾਈਨਿੰਗ ਕਾਰਨ ਇਲਾਕੇ ਦਾ ਵਾਤਾਵਰਨ ਅਤੇ ਜਲ-ਸ੍ਰੋਤ ਤਬਾਹੀ ਦੇ ਕਿਨਾਰੇ ‘ਤੇ ਪੁੱਜ ਚੁੱਕੇ ਹਨ। ਡੂੰਘੀਆਂ ਖੱਡਾਂ ਤੇ ਤਬਾਹ ਹੁੰਦੀ ਜ਼ਮੀਨ ਅਤੇ ਨਿਯਮਾਂ ਦੀਆਂ ਧੱਜੀਆਂ ਉੱਡਾ ਕੇ ਧਰਤੀ ‘ਚੋਂ ਕਈ-ਕਈ ਫੁੱਟ ਡੂੰਘੀ ਰੇਤ-ਬਜਰੀ ਪੁੱਟੀ ਜਾ ਰਹੀ ਹੈ, ਜਿਸ ਕਰਕੇ ਇਲਾਕੇ ‘ਚ ਜਿਥੇ ਪਹਿਲਾਂ ਧਰਤੀ ਹੇਠਲਾ ਪਾਣੀ 150 ਤੋਂ 200 ਫੁੱਟ ‘ਤੇ ਮਿਲ ਜਾਂਦਾ ਸੀ, ਉਥੇ ਹੀ ਹੁਣ ਪਾਣੀ ਦਾ ਪੱਧਰ ਡਿੱਗ ਕੇ 500 ਫੁੱਟ ਤੋਂ ਵੀ ਹੇਠ ਚਲਿਆ ਗਿਆ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਚਲਾ ਰਹੇ ਅਸਲ ਰਾਜਸੀ ਤੇ ਪ੍ਰਸ਼ਾਸਨਿਕ ਚਿਹਰਿਆਂ ਨੂੰ ਨੰਗਾ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ’ਚ ਲੇਬਰ ਸੈੱਸ ਦਾ ਫ਼ੰਡ ਵਰਤਿਆ : ਐੱਨ. ਕੇ. ਸ਼ਰਮਾ ਅਗਲੀ ਖ਼ਬਰ ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ ਦੇ ਠੇਕਾ ਮੁਲਾਜ਼ਮਾਂ ਵਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਧਰਨਾ
Ad Position 24
No active advertisement