03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਐਮ. ਐਸ. ਇਨਕਲੇਵ ’ਚ ਇਕ ਪਲਾਟ ਦੀ ਦੋ ਥਾਂ ਹੋਈ ਰਜਿਸਟਰੀ ਦਾ ਮਾਮਲਾ ਭਖਿਆ

Ad Position 21
No active advertisement
ਅਜੀਤ ਡੈਸਕ 30-07-2026
ਜ਼ੀਰਕਪੁਰ, 29 ਜੁਲਾਈ (ਮਨਿੰਦਰ ਸਿੰਘ)-ਢਕੌਲੀ ਸਥਿਤ ਐਮ. ਐਸ. ਇਨਕਲੇਵ ’ਚ ਇਕ ਪਲਾਟ ਦੀ ਦੋ ਥਾਂ ਹੋਈ ਰਜਿਸਟਰੀ ਨੂੰ ਲੈ ਕੇ ਮਾਮਲਾ ਭਖ ਗਿਆ ਹੈ। ਇਕ ਧਿਰ ਨੇ ਪ੍ਰੈਸ ਕਾਨਫਰੰਸ ਕਰ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ, ਜਦਕਿ ਦੂਜੀ ਧਿਰ ਨੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਆਪਣੇ ਕਾਨੂੰਨੀ ਕਬਜ਼ੇ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਰਵੀ ਪਲਟਾ ਅਤੇ ਮੁਕੇਸ਼ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਸੁਰਿੰਦਰ ਕੁਮਾਰ ਤੋਂ ਪਲਾਟ ਖਰੀਦਿਆ ਸੀ ਅਤੇ ਇਸ ਸੰਬੰਧੀ ਸਾਰੇ ਕਾਨੂੰਨੀ ਦਸਤਾਵੇਜ਼ ਉਨ੍ਹਾਂ ਕੋਲ ਮੌਜੂਦ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਕੁਝ ਵਿਅਕਤੀ ਉਨ੍ਹਾਂ ਦੇ ਪਲਾਟ ਦਾ ਨੰਬਰ ਮਿਟਾ ਦਿੰਦੇ ਹਨ ਅਤੇ ਇਤਰਾਜ਼ ਕਰਨ ’ਤੇ ਧਮਕੀਆਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਢਕੌਲੀ ਥਾਣੇ, ਐਸ. ਐਸ. ਪੀ. ਦਫ਼ਤਰ ਅਤੇ ਹੈਲਪਲਾਈਨ ਨੰਬਰਾਂ ’ਤੇ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਮੀਡੀਆ ਸਾਹਮਣੇ ਰਜਿਸਟਰੀ ਅਤੇ ਹੋਰ ਦਸਤਾਵੇਜ਼ਾਂ ਦੇ ਨਾਲ ਕਥਿਤ ਤੌਰ ’ਤੇ ਤੋੜੇ ਗਏ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਤਸਵੀਰਾਂ ਵੀ ਪੇਸ਼ ਕੀਤੀਆਂ। ਉਕਤ ਮਾਮਲੇ ਸੰਬੰਧੀ ਦੂਜੀ ਧਿਰ ਦੇ ਕੁਲਬੀਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਇਸ ਪਲਾਟ ’ਤੇ ਕਰੀਬ 30 ਸਾਲਾਂ ਤੋਂ ਕਾਨੂੰਨੀ ਕਬਜ਼ਾ ਹੈ ਅਤੇ 1996 ਤੋਂ ਰਜਿਸਟਰੀ ਉਨ੍ਹਾਂ ਦੇ ਨਾਂਅ ’ਤੇ ਹੈ। ਇਸ ਮਾਮਲੇ ਸੰਬੰਧੀ ਢਕੌਲੀ ਥਾਣੇ ਦੇ ਐਸ. ਐਚ. ਓ. ਸਤਿੰਦਰ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫ਼ਿਲਹਾਲ ਦੋਵੇਂ ਧਿਰਾਂ ਆਪਣੇ-ਆਪਣੇ ਦਾਅਵਿਆਂ ’ਤੇ ਕਾਇਮ ਹਨ ਅਤੇ ਹੁਣ ਸਭ ਪੁਲਿਸ ਜਾਂਚ ’ਤੇ ਨਿਰਭਰ ਹੈ।
Ad Position 22
No active advertisement
ਪਿਛਲੀ ਖ਼ਬਰ ਬੀਬੀ ਰਾਮੂਵਾਲੀਆ ਵਲੋਂ ਪਿੰਡ ਮੋਟੇ ਮਾਜਰਾ ਵਿਖੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਕੀਤਾ ਪ੍ਰੇਰਿਤ ਅਗਲੀ ਖ਼ਬਰ ਨਰੇਗਾ ਮੁਲਾਜ਼ਮਾਂ ਵਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਵਿਕਾਸ ਭਵਨ ਵਿਖੇ ਸੂਬਾ ਪੱਧਰੀ ਰੋਸ ਧਰਨਾ
Ad Position 24
No active advertisement