05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਰਾਣਾ ਗਿੱਲ ਦੀ ਸੂਬਾ ਮੀਤ ਪ੍ਰਧਾਨ ਵਜੋਂ ਨਿਯੁਕਤੀ ’ਤੇ ਭਾਜਪਾ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ

ਮੁੱਲਾਂਪੁਰ ਗਰੀਬਦਾਸ, 5 ਅਗਸਤ (ਦਿਲਬਰ ਸਿੰਘ ਖੈਰਪੁਰ)- ਭਾਰਤੀ ਜਨਤਾ ਪਾਰਟੀ ਵਲੋਂ ਰਾਣਾ ਰਣਜੀਤ ਸਿੰਘ ਗਿੱਲ ਦੀ ਸੂਬਾ ਮੀਤ ਪ੍ਰਧਾਨ ਵਜੋਂ ਨਿਯੁਕਤੀ ’ਤੇ ਹਲਕਾ ਖਰੜ ਦੇ ਭਾਜਪਾ ਵਰਕਰਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੌਰਾਨ ਭਾਜਪਾ ਕਿਸਾਨ ਵਿੰਗ ਦੇ ਆਗੂ ਜਗਤਾਰ ਸਿੰਘ ਸਿੱਧੂ ਦੀ ਅਗਵਾਈ ’ਚ ਭਾਜਪਾ ਸਮਰਥਕਾਂ ਦੇ ਵਫਦ ਨੇ ਰਾਣਾ ਗਿੱਲ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਵਧਾਈਆਂ ਦਿੱਤੀਆਂ।

Ad Position 21
No active advertisement
ਅਜੀਤ ਡੈਸਕ 06-08-2026
ਮੁੱਲਾਂਪੁਰ ਗਰੀਬਦਾਸ, 5 ਅਗਸਤ (ਦਿਲਬਰ ਸਿੰਘ ਖੈਰਪੁਰ)- ਭਾਰਤੀ ਜਨਤਾ ਪਾਰਟੀ ਵਲੋਂ ਰਾਣਾ ਰਣਜੀਤ ਸਿੰਘ ਗਿੱਲ ਦੀ ਸੂਬਾ ਮੀਤ ਪ੍ਰਧਾਨ ਵਜੋਂ ਨਿਯੁਕਤੀ ’ਤੇ ਹਲਕਾ ਖਰੜ ਦੇ ਭਾਜਪਾ ਵਰਕਰਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੌਰਾਨ ਭਾਜਪਾ ਕਿਸਾਨ ਵਿੰਗ ਦੇ ਆਗੂ ਜਗਤਾਰ ਸਿੰਘ ਸਿੱਧੂ ਦੀ ਅਗਵਾਈ ’ਚ ਭਾਜਪਾ ਸਮਰਥਕਾਂ ਦੇ ਵਫਦ ਨੇ ਰਾਣਾ ਗਿੱਲ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਵਧਾਈਆਂ ਦਿੱਤੀਆਂ। ਇਸ ਮੌਕੇ ਸਿੱਧੂ ਤੇ ਹੋਰਨਾਂ ਨੇ ਕਿਹਾ ਕਿ ਮਾਣਮੱਤੀ ਸ਼ਖ਼ਸੀਅਤ ਰਾਣਾ ਗਿੱਲ ਜਿਥੇ ਪਾਰਟੀ ਪ੍ਰਤੀ ਵਫ਼ਾਦਾਰ ਹਨ. ਉਥੇ ਹੀ ਵਰਕਰਾਂ ਪ੍ਰਤੀ ਵੀ ਪਿਆਰ ਸਤਿਕਾਰ ਅਪਣੱਤ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ’ਚ ਕਾਂਗਰਸ ਪਾਰਟੀ ਆਪੋ ’ਚ ਖਿੰਡੀ ਪੁੰਡੀ ਨਜ਼ਰ ਆ ਰਹੀ ਅਤੇ ਇਸ ਦਾ ਹਲਕੇ ’ਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ ਵੀ ਵਜੂਦ ਨਹੀਂ ਹੈ। ਹਲਕਾ ਖਰੜ ਦੀ ਮੌਜੂਦਾ ਵਿਧਾਇਕਾ ਦੀ ਅਣਦੇਖੀ ਕਾਰਨ ਵਿਕਾਸ ਕਾਰਜਾਂ ਨੂੰ ਬਰੇਕਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਗਿੱਲ ਵਿਧਾਨ ਸਭਾ ਹਲਕਾ ਖਰੜ ਦੇ ਲੋਕਾਂ ’ਚ ਇਕ ਹਰਮਨ ਪਿਆਰੇ ਨੇਤਾ ਹਨ। ਉਨ੍ਹਾਂ ਦੀ ਹਰਮਨ ਪਿਆਰਤਾ ਨੂੰ ਦੇਖਦੇ ਹੋਏ ਪਾਰਟੀ ਹਾਈ ਕਮਾਂਡ ਵਲੋਂ ਉਨ੍ਹਾਂ ਨੂੰ ਸੂਬਾ ਮੀਤ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਮੁਨੀਸ਼ ਗੌਤਮ ਮਾਜਰੀ, ਕੇਸਰ ਸਿੰਘ ਮਾਜਰਾ, ਮੋਹਿਤ ਗੌਤਮ, ਗੁਰਮੇਲ ਸਿੰਘ ਪਲਣਪੁਰ, ਸਤਪਾਲ ਸਿੰਘ ਤੱਕੀਪੁਰ ਤੇ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੇਸਹਾਰਾ ਪਸ਼ੂਆਂ ਦੇ ਕਬਜ਼ੇ ’ਚ ਸ਼ਹਿਰ ਜ਼ੀਰਕਪੁਰ ਦੀਆਂ ਸੜਕਾਂ ਅਗਲੀ ਖ਼ਬਰ ਹਰਿਆਣਾ ਸਕੂਲ ਸਿੱਖਿਆ ਵਿਭਾਗ ਦੀ ‘ਸਪ੍ਰਿੰਟ 2.0’ ਯੋਜਨਾ ਦਾ ਬੀ. ਬੀ. ਭਾਰਤੀ ਨੇ ਕੀਤਾ ਉਦਘਾਟਨ
Ad Position 24
No active advertisement