ਡਾ. ਵਿਕਰਮਜੀਤ ਸਿੰਘ ਸਾਹਨੀ
ਕਾਮਧੇਨੁ ਲਿਮਟਿਡ ਪੰਜਾਬ ’ਚ ਆਪਣੀਆਂ ਬ੍ਰਾਂਡਿਡ ਕਲਰ ਕੋਟੇਡ ਸ਼ੀਟਾਂ ਦੀ ਉਤਪਾਦਨ ਸਮਰੱਥਾ ਵਿਚ 20 ਫ਼ੀਸਦੀ ਵਾਧਾ ਕਰੇਗੀ
ਚੰਡੀਗੜ੍ਹ, 6 ਅਗਸਤ, (ਅ. ਬ.)
ਚੰਡੀਗੜ੍ਹ, 6 ਅਗਸਤ, (ਅ. ਬ.)- ਪੰਜਾਬ ਵਿਚ ਆਪਣੇ ਬ੍ਰਾਂਡ ‘ਕਾਮਧੇਨੁ ਕਲਰ ਮੈਕਸ ਸ਼ੀਟ’ ਦੀ ਬਾਜ਼ਾਰ ਹਿੱਸੇਦਾਰੀ ਤੇ ਮੌਜੂਦਗੀ ਨੂੰ ਮੁੜ ਮਜ਼ਬੂਤ ਕਰਨ ਲਈ ਇਕ ਰਣਨੀਤਿਕ ਪਹਿਲ ਦੇ ਤਹਿਤ, ਭਾਰਤ ਵਿਚ ਬ੍ਰਾਂਡਿਡ ਟੀ.ਐਮ.ਟੀ. ਬਾਰਾਂ ਦੇ ਸਭ ਤੋਂ ਵੱਡੇ ਨਿਰਮਾਤਾ ਅਤੇ ਵਿਕਰੇਤਾ ਕਾਮਧੇਨੁ ਲਿਮਿਟੇਡ ਨੇ ਅੱਜ ਐਲਾਨ ਕੀਤਾ ਕਿ ਉਹ ਅਗਲੇ ਇਕ ਸਾਲ ਦੇ ਅੰਦਰ ਆਪਣੀ ਨਿਰਮਾਣ ਸਮਰੱਥਾ ਵਿਚ 20 ਫ਼ੀਸਦੀ ਦਾ ਵਾਧਾ ਕਰੇਗੀ। ਇਹ ਨਵੀਂ ਕਾਰੋਬਾਰੀ ਨੀਤੀ ਹਾਲ ਹੀ ਦੇ ਸਮੇਂ ਵਿਚ ਸੂਬੇ ਵਿਚ ਉਤਪਾਦਾਂ ਦੀ ਵਧਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤੀ ਗਈ ਹੈ। ਮੌਜੂਦਾ ਸਮੇਂ ਵਿਚ ਕੰਪਨੀ ਕੋਲ ਪੰਜਾਬ ਵਿਚ ਡੀਲਰਾਂ ਅਤੇ ਡਿਸਟ੍ਰੀਬਿਊਟਰਾਂ ਦਾ ਇਕ ਮਜ਼ਬੂਤ ਨੈੱਟਵਰਕ ਹੈ, ਜਿਸ ਨੂੰ ਅਗਲੇ ਇਕ ਸਾਲ ਵਿਚ 20 ਫ਼ੀਸਦੀ ਤੱਕ ਵਧਾਉਣ ਦੀ ਯੋਜਨਾ ਹੈ। ਕੰਪਨੀ ਦੀਆਂ ਕਾਰੋਬਾਰੀ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਾਮਧੇਨੁ ਲਿਮਿਟੇਡ ਦੇ ਡਾਇਰੈਕਟਰ ਸੁਨੀਲ ਅਗਰਵਾਲ ਨੇ ਕਿਹਾ, “ਪੰਜਾਬ ਦੇਸ਼ ਦੀ ਤਰੱਕੀ ਵਿਚ ਅਹਿਮ ਭੂਮਿਕਾ ਨਿਭਾਉਣ ਵਾਲਾ ਇਕ ਪ੍ਰਮੁੱਖ ਆਰਥਿਕ ਕੇਂਦਰ ਹੈ। ਬੁਨਿਆਦੀ ਢਾਂਚੇ ਅਤੇ ਰਿਹਾਇਸ਼ੀ ਵਿਕਾਸ ਦੀ ਵਧਦੀ ਮੰਗ ਕਾਰਨ ਕਲਰ ਕੋਟੇਡ ਸ਼ੀਟਾਂ ਵਰਗੇ ਪ੍ਰੀਮੀਅਮ ਸਟੀਲ ਉਤਪਾਦਾਂ ਦੀ ਮੰਗ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਕਾਮਧੇਨੁ ਕਲਰ ਮੈਕਸ ਇਕ ਪ੍ਰੀ-ਪੇਂਟਡ ਉਤਪਾਦ ਹੈ, ਜੋ ਗਾਹਕਾਂ ਨੂੰ ਚੋਣ ਲਈ ਆਕਰਸ਼ਕ ਰੰਗਾਂ ਦੀ ਵਿਸ਼ਾਲ ਸ਼੍ਰੇਣੀ ਪ੍ਰਦਾਨ ਕਰਦਾ ਹੈ। ਉੱਚ ਗੁਣਵੱਤਾ ਵਾਲੇ ਸਟੀਲ ਅਲੌਏ ਦੀਆਂ ਬਹੁ-ਪਰਤੀ ਪਰਤਾਂ ‘ਤੇ ਕੀਤੀ ਗਈ ਵਿਸ਼ੇਸ਼ ਕੋਟਿੰਗ ਇਸ ਉਤਪਾਦ ਨੂੰ ਕਠਿਨ ਮੌਸਮੀ ਹਾਲਾਤਾਂ ਤੇ ਭਾਰੀ ਨਿਰਮਾਣ ਕਾਰਜਾਂ ਦੌਰਾਨ ਵੀ ਦਰਾਰਾਂ ਤੇ ਪਰਤ ਉਖੜਨ ਤੋਂ ਸੁਰੱਖਿਅਤ ਰੱਖਦੀ ਹੈ।