ਖਰੜ ਸ਼ਹਿਰ ਦੀ ਹੱਦ ਅੰਦਰ ਖਰੜ - ਲਾਂਡਰਾਂ ਸੜਕ ’ ਤੇ ਰੋਜ਼ਾਨਾ ਲਗਦੇ ਜਾਮ ਤੋਂ ਮਾਰਕੀਟ ਦੇ ਦੁਕਾਨਦਾਰ ਤੇ ਸ਼ਹਿਰ ਨਿਵਾਸੀ ਪ੍ਰੇਸ਼ਾਨ ਬੇਤਰਤੀਬੇ ਵਾਹਨ ਖੜ੍ਹੇ ਕਰਨ ’ਤੇ ਵੀ ਟੈਫ਼ਿਕ ਪੁਲਿਸ ਨਹੀ ਕਰਦੀ ਕੋਈ ਕਾਰਵਾਈ
ਖਰੜ, 25 ਅਕਤੂਬਰ (ਗੁਰਮੁੱਖ ਸਿੰਘ ਮਾਨ)-ਖਰੜ-ਲਾਂਡਰਾਂ ਰੋਡ ’ਤੇ ਖਰੜ ਸ਼ਹਿਰ ਦੇ ਹੱਦ ਅੰਦਰ ਰੋਜ਼ਾਨਾ ਸ਼ਾਮੀ ਲਗਦੇ ਵੱਡੇ ਜਾਮ ਕਾਰਨ ਇਸ ਸੜਕ ਦੇ ਦੋਨੋ ਪਾਸੇ ਬਣੀਆਂ ਮਾਰਕੀਟਾਂ ਦੇ ਦੁਕਾਨਦਾਰ ਅਤੇ ਸ਼ਹਿਰ ਨਿਵਾਸੀ ਪ੍ਰੇਸ਼ਾਨ ਹਨ। ਉਥੇ ਸੜਕ ’ਤੇ ਕਈ ਥਾਵਾਂ ’ਤੇ ਵਾਹਨ ਚਾਲਕਾਂ ਵਲੋਂ ਆਪਣੇ ਵਾਹਨ ਬੇਤਰਤੀਬੇ ਖੜ੍ਹੇ ਕਰਕੇ ਮੱਛੀ ਦਾ ਸੇਵਨ ਕਰਨ ਤੋਂ ਇਲਾਵਾ ਖੁੱਲ੍ਹੇਆਮ ਕਥਿਤ ਤੌਰ ’ਤੇ ਸ਼ਰਾਬ ਦੇ ਜਾਮ ਵੀ ਲਗਾਏ ਜਾਂਦੇ ਹਨ ਪਰ ਆਬਕਾਰੀ ਤੇ ਕਰ ਵਿਭਾਗ ਤੇ ਪੁਲਿਸ ਪ੍ਰਸ਼ਾਸ਼ਨ ਬੇਖਬਰ ਹੈ।
ਖ
ਖਰੜ-ਲਾਂਡਰਾਂ ਸੜਕ ’ਤੇ ਲੱਗੇ ਜਾਮ ਵਿਚ ਫਸੇ ਵਾਹਨ। ਤਸਵੀਰ: ਗੁਰਮੁੱਖ ਸਿੰਘ ਮਾਨ
ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ, ਅਮਨਦੀਪ ਸਿੰਘ ਅੱਮੂ, ਸਾਬਕਾ ਕੌਂਸਲਰ ਜੈ ਭਗਵਾਨ ਸਿੰਗਲਾ। ਤਸਵੀਰ: ਗੁਰਮੁੱਖ ਸਿੰਘ ਮਾਨ
26-10-2026
ਖਰੜ, 25 ਅਕਤੂਬਰ (ਗੁਰਮੁੱਖ ਸਿੰਘ ਮਾਨ)-ਖਰੜ-ਲਾਂਡਰਾਂ ਰੋਡ ’ਤੇ ਖਰੜ ਸ਼ਹਿਰ ਦੇ ਹੱਦ ਅੰਦਰ ਰੋਜ਼ਾਨਾ ਸ਼ਾਮੀ ਲਗਦੇ ਵੱਡੇ ਜਾਮ ਕਾਰਨ ਇਸ ਸੜਕ ਦੇ ਦੋਨੋ ਪਾਸੇ ਬਣੀਆਂ ਮਾਰਕੀਟਾਂ ਦੇ ਦੁਕਾਨਦਾਰ ਅਤੇ ਸ਼ਹਿਰ ਨਿਵਾਸੀ ਪ੍ਰੇਸ਼ਾਨ ਹਨ। ਉਥੇ ਸੜਕ ’ਤੇ ਕਈ ਥਾਵਾਂ ’ਤੇ ਵਾਹਨ ਚਾਲਕਾਂ ਵਲੋਂ ਆਪਣੇ ਵਾਹਨ ਬੇਤਰਤੀਬੇ ਖੜ੍ਹੇ ਕਰਕੇ ਮੱਛੀ ਦਾ ਸੇਵਨ ਕਰਨ ਤੋਂ ਇਲਾਵਾ ਖੁੱਲ੍ਹੇਆਮ ਕਥਿਤ ਤੌਰ ’ਤੇ ਸ਼ਰਾਬ ਦੇ ਜਾਮ ਵੀ ਲਗਾਏ ਜਾਂਦੇ ਹਨ ਪਰ ਆਬਕਾਰੀ ਤੇ ਕਰ ਵਿਭਾਗ ਤੇ ਪੁਲਿਸ ਪ੍ਰਸ਼ਾਸ਼ਨ ਬੇਖਬਰ ਹੈ। ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਇਸ ਤਰ੍ਹਾਂ ਦੀ ਸਥਿਤੀ ਰੋਜ਼ਾਨਾ ਬਣੀ ਰਹਿੰਦੀ ਹੈ ਜਿਸ ਕਾਰਨ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਕਿ ਮੱਛੀ ਦੇ ਸ਼ੋਕੀਨ ਜਦੋਂ ਮੱਛੀ ਖਾਣ ਲਈ ਆਪਣੇ ਵਾਹਨ ਮਾਰਕੀਟ ਦੀਆਂ ਦੂਸਰੀਆਂ ਦੁਕਾਨਾਂ ਅੱਗੇ ਖੜ੍ਹੇ ਕਰਦੇ ਹਨ ਤਾਂ ਦੁਕਾਨਦਾਰ ਕਹਿੰਦਾ ਇਥੇ ਵਾਹਨ ਖੜ੍ਹਾ ਨਾ ਕਰੋ ਪਰ ਵਾਹਨ ਚਾਲਕ ਇਹ ਕਹਿ ਕੇ ਦਿੰਦਾ ਕਿ ਬੱਸ ਆਇਆ ਪੰਜ ਮਿੰਟ। ਬੱਸ ਫਿਰ ਕੀ ਹੁੰਦਾ ਹੈ ਕਿ ਕਈ ਘੰਟਿਆਂ ਬਾਅਦ ਵਾਹਨ ਉਥੇ ਹੀ ਖੜ੍ਹਾ ਰਹਿੰਦਾ ਹੈ ਅਤੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ , ਭਾਵੇ ਟੈਫ਼ਿਕ ਪੁਲਿਸ ਵੀ ਇਹੋ ਜਿਹੇ ਵਾਹਨ ਚਾਲਕਾਂ ਦੇ ਚਲਾਨ ਨਹੀਂ ਕੱਟਦੀ ਅਤੇ ਲੋਕੀ ਬਿਨ੍ਹਾਂ ਕਿਸੇ ਡਰ ਤੋਂ ਆਪਣੇ ਵਾਹਨ ਸੜਕਾਂ ਤੇ ਖੜ੍ਹੇ ਕਰ ਦਿੰਦੇ ਹਨ। ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ ਨੇ ਕਿਹਾ ਕਿ ਪਹਿਲਾਂ ਤੇ ‘ਆਪ’ ਸਰਕਾਰ ਦੇ ਕਾਰਜਕਾਲ ਵਿਚ ਇਸ ਸੜਕ ਦਾ ਕੰਮ ਹੀ ਪੂਰਾ ਨਹੀਂ ਹੋਇਆ ਅਤੇ ਇਹ ਸੜਕ ਕਿਸ਼ਤੀਆਂ ਵਾਲੀ ਸੜਕ ਅਖਵਾਉਣ ਲੱਗ ਪਈ ਕਿਉਂਕਿ ਮੀਂਹ ਪੈਣ ਕਾਰਨ ਇਸ ਸੜਕ ਤੇ ਪਾਣੀ ਭਰ ਜਾਂਦਾ ਹੈ ਜਿਸ ਦਾ ਕੋਈ ਨਿਕਾਸ ਨਹੀ ਹੈ। ਉਨ੍ਹਾਂ ਮੰਗ ਕੀਤੀ ਕਿ ਲਾਂਡਰਾਂ ਰੋਡ ਦੀ ਆਵਾਜ਼ਾਈ ਤੋਂ ਰੋਜ਼ਾਨਾ ਲੱਗਦੇ ਜਾਮ ਤੋਂ ਰਾਹਤ ਲਈ ਸਰਕਾਰ ਕੋਈ ਪੱਕਾ ਹੱਲ ਕੱਢੇ।