25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸਰਕਾਰ ਦਾ ਉਦੇਸ਼ ਪੈਸਿਆਂ ਖੁਣੋਂ ਕੋਈ ਵਿਅਕਤੀ ਇਲਾਜ ਤੋਂ ਨਾ ਰਹੇ ਵਾਂਝਾ - ਡਾ . ਆਹਲੂਵਾਲੀਆ ਪਿੰਡ ਨਾਰਾਇਣਗੜ੍ਹ ਝੂੰਗੀਆਂ ’ਚ ਲਾਏ ਕੈਂਪ ਦੌਰਾਨ 113 ਵਿਅਕਤੀਆਂ ਨੂੰ ਮਿਲੇ ਹੈਲਥ ਕਾਰਡ

ਜ਼ੀਰਕਪੁਰ, 25 ਅਕਤੂਬਰ, (ਹੈਪੀ ਪੰਡਵਾਲਾ)-ਨੇੜਲੇ ਪਿੰਡ ਨਾਰਾਇਣਗੜ੍ਹ ਝੂੰਗੀਆਂ ‘ਚ ਅੱਜ ਲੋਕ ਸੇਵਾ ਨੂੰ ਸਮਰਪਿਤ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ.

Ad Position 21
No active advertisement
ਅਜੀਤ ਡੈਸਕ 26-10-2026
ਜ਼ੀਰਕਪੁਰ, 25 ਅਕਤੂਬਰ, (ਹੈਪੀ ਪੰਡਵਾਲਾ)-ਨੇੜਲੇ ਪਿੰਡ ਨਾਰਾਇਣਗੜ੍ਹ ਝੂੰਗੀਆਂ ‘ਚ ਅੱਜ ਲੋਕ ਸੇਵਾ ਨੂੰ ਸਮਰਪਿਤ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਦੌਰਾਨ 137 ਮਰੀਜਾਂ ਦੀ ਜਾਂਚ ਕੀਤੀ ਗਈ। ਮਰੀਜਾਂ ਨੂੰ ਮੁਫ਼ਤ ਦਵਾਈਆਂ ਦੇ ਨਾਲ-ਨਾਲ ਸਿਹਤ ਸੰਬੰਧੀ ਸਹੀ ਸਲਾਹ ਵੀ ਦਿੱਤੀ ਗਈ। ਇਸ ਮੌਕੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 113 ਵਿਅਕਤੀਆਂ ਦੇ ਹੈਲਥ ਕਾਰਡ ਬਣਾਏ ਗਏ। ਇਸ ਮੌਕੇ ਡਾ. ਆਹਲੂਵਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਮੁੱਖ ਉਦੇਸ਼ ਹੈ ਕਿ ਹਰ ਨਾਗਰਿਕ ਨੂੰ ਸਹੀ ਸਮੇਂ ‘ਤੇ ਸਿਹਤ ਸੇਵਾ ਮਿਲੇ ਅਤੇ ਕੋਈ ਵੀ ਵਿਅਕਤੀ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ। ਇਸ ਵਾਅਦੇ ਨੂੰ ਪੂਰਾ ਕਰਨ ਲਈ ਅਜਿਹੇ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਸਿਹਤਮੰਦ ਜੀਵਨ ਲਈ ਸਮੇਂ-ਸਿਰ ਜਾਂਚ, ਸਹੀ ਇਲਾਜ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ। ਅਜਿਹੇ ਕੈਂਪ ਨਾ ਸਿਰਫ਼ ਬਿਮਾਰੀਆਂ ਦਾ ਇਲਾਜ ਕਰਦੇ ਹਨ ਸਗੋਂ ਉਨ੍ਹਾਂ ਤੋਂ ਬਚਾਅ ਬਾਰੇ ਵੀ ਲੋਕਾਂ ਨੂੰ ਸੁਚੇਤ ਕਰਦੇ ਹਨ। ਉਨ੍ਹਾਂ ਪਿੰਡ ਨਾਰਾਇਣਗੜ੍ਹ ਝੂੰਗੀਆਂ ਦੇ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਲਗਾਤਾਰ ਜਾਰੀ ਰਹਿਣਗੀਆਂ ।
Ad Position 22
No active advertisement
ਪਿਛਲੀ ਖ਼ਬਰ ਸਵ . ਪ੍ਰੇਮ ਸਿੰਘ ਰਾਮਪੁਰੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵੱਡੀ ਗਿਣਤੀ ਵਿਚ ਰਾਜਸੀ, ਧਾਰਮਿਕ, ਸਮਾਜਿਕ ਆਗ... ਅਗਲੀ ਖ਼ਬਰ ਖਿਜ਼ਰਾਬਾਦ ਅਨਾਜ ਮੰਡੀ ਵਿਖੇ ਝੋਨੇ ਦੀ ਫ਼ਸਲ ਦੀ ਖ਼ਰੀਦ ਬੰਦ ਕਾਰਨ ਕਿਸਾਨਾਂ ਤੇ ਆੜ੍ਹਤੀਆਂ ’ ਚ ਭਾਰੀ ਰੋਸ ਪੰਜਾਬ ਸਰਕਾਰ ਪ੍...
Ad Position 24