ਕੰਪਨੀ ’ਚੋਂ 9.38 ਲੱਖ ਦਾ ਸਾਮਾਨ ਚੋਰੀ
ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਜ਼ੀਰਕਪੁਰ, 25 ਅਕਤੂਬਰ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਦਿਆਲਪੁਰਾ ਰੋਡ ’ਤੇ ਸਥਿਤ ਇਕ ਕੰਪਨੀ ਵਿਚੋਂ ਲੱਖਾਂ ਰੁ. ਦਾ ਸਾਮਾਨ ਚੋਰੀ ਹੋਣ ਦਾ ਮਾਮਲੇ ਵਿਚ ਜ਼ੀਰਕਪੁਰ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਬੀ.
ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਜ਼ੀਰਕਪੁਰ, 25 ਅਕਤੂਬਰ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਦਿਆਲਪੁਰਾ ਰੋਡ ’ਤੇ ਸਥਿਤ ਇਕ ਕੰਪਨੀ ਵਿਚੋਂ ਲੱਖਾਂ ਰੁ. ਦਾ ਸਾਮਾਨ ਚੋਰੀ ਹੋਣ ਦਾ ਮਾਮਲੇ ਵਿਚ ਜ਼ੀਰਕਪੁਰ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਧਾਰਾਵਾਂ 331 (4) ਅਤੇ 305 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਸ਼ਰਨਦੀਪ ਸਿੰਘ ਵਾਸੀ ਪਿੰਡ ਚੁਪਕੀ, ਜ਼ਿਲ੍ਹਾ ਪਟਿਆਲਾ ਅਤੇ ਸਤਿੰਦਰ ਸਿੰਘ ਵਾਸੀ ਪਿੰਡ ਕਕਰਾਲਾ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਫਲਿੱਪ ਕਾਰਟ ਕੰਪਨੀ ਵਿਚ ਬਤੌਰ ਇਨਫੋਰਸਮੈਂਟ ਅਫ਼ਸਰ ਕੰਮ ਕਰਦਾ ਹੈ। ਸਾਡੀ ਕੰਪਨੀ ਦਾ ਇਕ ਗੋਦਾਮ ਦਿਆਲਪੁਰਾ ਰੋਡ ‘ਤੇ ਗੋਲਡਨ ਕੈਸਟਲੇ ਰੈਜੀਡੈਂਸੀਅਲ ਸੁਸਾਇਟੀ ਜ਼ੀਰਕਪੁਰ ਵਿਖੇ ਹੈ। 23 ਅਕਤੂਬਰ ਨੂੰ ਉਸ ਨੂੰ ਏ. ਪੀ. ਐਸ. ਟੀ. ਮੈਨੇਜਰ ਰਵਿੰਦਰ ਸਿੰਘ ਨੇ ਸੂਚਨਾ ਦਿੱਤੀ ਕਿ 21-22 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਦੋ ਵਿਅਕਤੀ ਕਥਿਤ ਤੌਰ ’ਤੇ ਕੰਪਨੀ ਵਿਚ ਦਾਖ਼ਲ ਹੋਏ ਅਤੇ ਉੱਥੋਂ ਸਾਮਾਨ ਚੋਰੀ ਕਰਕੇ ਲੈ ਗਏ। ਉਸ ਨੇ ਦੱਸਿਆ ਕਿ ਚੋਰ ਕੰਪਨੀ ਵਿਚੋਂ 15-16 ਮੋਬਾਈਲ ਫੋਨ, ਤਿੰਨ ਲੈਪਟਾਪ ਅਤੇ ਨਕਦੀ ਚੋਰੀ ਕਰਕੇ ਲੈ ਗਏ। ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ 9,38,562 ਰੁ. ਦੱਸੀ ਗਈ ਹੈ। ਜ਼ੀਰਕਪੁਰ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਕਤ ਦੋਵੇਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।