08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਚੰਡੀਗੜ੍ਹ ਵਿਖੇ ਹੇਅਰ ਸਲੂਨ ਬ੍ਰਾਂਡ ਖਰੀਦਣ ਦੇ ਨਾਂਅ ’ਤੇ ਧੋਖਾਧੜੀ, ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ

ਚੰਡੀਗੜ੍ਹ, 7 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਸੈਕਟਰ-3 ਥਾਣਾ (ਨਾਰਥ) ਨੇ ਹੇਅਰ ਸਲੂਨ ਦੇ ਬ੍ਰਾਂਡ ਦੇ ਵਿਸ਼ੇਸ਼ ਅਧਿਕਾਰ ਵੇਚਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਦੇ ਦੋਸ਼ ਹੇਠ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਹੇਅਰ ਰੇਜ਼ਰ ਐਲਐਲਪੀ ਦੇ ਭਾਗੀਦਾਰ ਮੁਨੀਸ਼ ਬਜਾਜ ਦੀ ਸ਼ਿਕਾਇਤ ‘ਤੇ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 08-08-2026
ਚੰਡੀਗੜ੍ਹ, 7 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਸੈਕਟਰ-3 ਥਾਣਾ (ਨਾਰਥ) ਨੇ ਹੇਅਰ ਸਲੂਨ ਦੇ ਬ੍ਰਾਂਡ ਦੇ ਵਿਸ਼ੇਸ਼ ਅਧਿਕਾਰ ਵੇਚਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਦੇ ਦੋਸ਼ ਹੇਠ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਹੇਅਰ ਰੇਜ਼ਰ ਐਲਐਲਪੀ ਦੇ ਭਾਗੀਦਾਰ ਮੁਨੀਸ਼ ਬਜਾਜ ਦੀ ਸ਼ਿਕਾਇਤ ‘ਤੇ ਕੀਤੀ ਹੈ। ਸ਼ਿਕਾਇਤਕਰਤਾ ਅਨੁਸਾਰ ਵੀਰ ਕੌਲ ਅਤੇ ਉਸ ਦੀ ਪਤਨੀ ਪਰਮਿੰਦਰ ਕੌਲ, ਜੋ ਪਹਿਲਾਂ ਸੈਕਟਰ-8ਸੀ ਚੰਡੀਗੜ੍ਹ ਵਿਖੇ ਹੈਡਮਾਸਟਰਸ ਨਾਮ ਨਾਲ ਬਿਊਟੀ ਸਲੂਨ ਚਲਾਉਂਦੇ ਸਨ, ਨੇ ਆਪਣੇ ਆਪ ਨੂੰ ਬ੍ਰਾਂਡ ਦਾ ਮਾਲਕ ਦੱਸਦੇ ਹੋਏ ਚੰਡੀਗੜ੍ਹ ਵਿਚ ਇਸ ਟ੍ਰੇਡਮਾਰਕ ਦੇ ਵਿਸ਼ੇਸ਼ ਅਧਿਕਾਰ ਵੇਚਣ ਦੀ ਪੇਸ਼ਕਸ਼ ਕੀਤੀ। ਇਸ ਦੇ ਬਦਲੇ ਸ਼ਿਕਾਇਤਕਰਤਾ ਨੇ ਪਹਿਲਾਂ ਮੁਲਜ਼ਮਾਂ ਦੇ ਮਕਾਨ ਮਾਲਕ ਨੂੰ ਕਰੀਬ 1.15 ਕਰੋੜ ਰੁਪਏ ਬਕਾਇਆ ਕਿਰਾਇਆ ਅਦਾ ਕੀਤਾ ਅਤੇ ਬਾਅਦ ਵਿਚ 50 ਲੱਖ ਰੁਪਏ ਹੋਰ ਵੀ ਮੁਲਜ਼ਮਾਂ ਨੂੰ ਦਿੱਤੇ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਬਾਅਦ ਵਿਚ ਪਤਾ ਲੱਗਾ ਕਿ ਮੁਲਜ਼ਮ ਸਾਲ 2020 ਵਿਚ ਹੀ ਉਕਤ ਟ੍ਰੇਡਮਾਰਕ ਅਤੇ ਕਾਰੋਬਾਰੀ ਗੁੱਡਵਿਲ ਕਿਸੇ ਹੋਰ ਕੰਪਨੀ ਨੂੰ ਸੌਂਪ ਚੁੱਕੇ ਸਨ। ਇਸ ਮਹੱਤਵਪੂਰਨ ਤੱਥ ਨੂੰ ਛੁਪਾ ਕੇ ਮੁਲਜ਼ਮਾਂ ਨੇ ਉਨ੍ਹਾਂ ਨਾਲ ਸਮਝੌਤਾ ਕੀਤਾ ਅਤੇ ਵੱਡੀ ਰਕਮ ਹਾਸਲ ਕਰ ਲਈ। ਜਦੋਂ ਪੈਸੇ ਵਾਪਸ ਮੰਗੇ ਗਏ ਤਾਂ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਧਮਕੀਆਂ ਵੀ ਦਿੱਤੀਆਂ। ਪੁਲਿਸ ਨੇ ਵੀਰ ਕੌਲ ਅਤੇ ਪਰਮਿੰਦਰ ਕੌਲ ਖ਼ਿਲਾਫ਼ ਬੀਐਨਐਸ ਦੀਆਂ ਧਾਰਾਵਾਂ 316(2), 318(4), 351(2) ਅਤੇ 61(2) ਤਹਿਤ ਐੱਫਆਈਆਰ 6 ਅਗਸਤ ਨੂੰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਆਈ. ਏ. ਐਸ. ਸਿਖਲਾਈ ਦੀਆਂ ਕਲਾਸਾਂ ਕੀਤੀਆਂ ਸ਼ੁਰੂ ਅਗਲੀ ਖ਼ਬਰ ਵਿਦਿਆਰਥੀ ਜਥੇਬੰਦੀ ‘ਸਾਖੀ’ ਨੇ ਡਾਇਰੈਕਟਰ ਸਪੋਰਟਸ ਨੂੰ ਸੌਂਪਿਆ ਮੰਗ ਪੱਤਰ
Ad Position 24