ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਆਈ. ਏ. ਐਸ. ਸਿਖਲਾਈ ਦੀਆਂ ਕਲਾਸਾਂ ਕੀਤੀਆਂ ਸ਼ੁਰੂ
ਚੰਡੀਗੜ੍ਹ, 7 ਅਗਸਤ (ਪ੍ਰੋ. ਅਵਤਾਰ ਸਿੰਘ) - ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਅਭਿਮਨਿਊ ਅਕੈਡਮੀ ਨਾਲ ਇਕ ਸਮਝੌਤਾ ਪੱਤਰ ’ਤੇ ਹਸਤਾਖਰ ਕਰਨ ਤੋਂ ਬਾਅਦ ਆਈ.
ਚੰਡੀਗੜ੍ਹ, 7 ਅਗਸਤ (ਪ੍ਰੋ. ਅਵਤਾਰ ਸਿੰਘ) - ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਅਭਿਮਨਿਊ ਅਕੈਡਮੀ ਨਾਲ ਇਕ ਸਮਝੌਤਾ ਪੱਤਰ ’ਤੇ ਹਸਤਾਖਰ ਕਰਨ ਤੋਂ ਬਾਅਦ ਆਈ.ਏ.ਐਸ ਸਿਖਲਾਈ ਕਲਾਸਾਂ ਸ਼ੁਰੂ ਕੀਤੀਆਂ। ਇਹ ਇਤਿਹਾਸਕ ਪਹਿਲਕਦਮੀ ਕਾਲਜ ਦੀ ਪ੍ਰਬੰਧਕ ਕਮੇਟੀ ਸਿੱਖ ਐਜੂਕੇਸ਼ਨਲ ਸੁਸਾਇਟੀ ਦੁਆਰਾ ਕੀਤੀ ਗਈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਕਰੀਅਰ ਬਣਾਉਣ ਲਈ ਸਮਰੱਥ ਬਣਾਉਣਾ ਹੈ। ਇਸ ਦਾ ਮਕਸਦ ਕੈਂਪਸ ਦੇ ਅੰਦਰ ਹੀ ਵਿਦਿਆਰਥੀਆਂ ਲਈ ਉੱਚ-ਗੁਣਵੱਤਾ ਵਾਲੀ ਸਿਖਲਾਈ ਪ੍ਰਦਾਨ ਕਰਨਾ ਹੈ। ਅਭਿਮਨਿਊ ਆਈ.ਏ.ਐਸ. ਦੀ ਤਜਰਬੇਕਾਰ ਫੈਕਲਟੀ ਨਿਯਮਤ ਕਲਾਸਰੂਮ ਲੈਕਚਰਾਂ, ਟੈਸਟ ਲੜੀ ਅਤੇ ਮੌਜੂਦਾ ਮਸਲਿਆਂ ਦੀਆਂ ਕਲਾਸਾਂ ਰਾਹੀਂ ਵਿਦਿਆਰਥੀਆਂ ਦੀ ਸਹਾਇਤਾ ਅਤੇ ਮਾਰਗਦਰਸ਼ਨ ਕਰਨਗੇ। ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਇਹ ਆਸ ਜਤਾਈ ਕਿ ਕਾਲਜ ਵਿਦਿਆਰਥੀ ਕੈਂਪਸ ਵਿਚ ਨਾਮਵਰ ਕੋਚਿੰਗ ਮੁਹਾਰਤ ਦੇ ਆਉਣ ਨਾਲ ਭਵਿੱਖ ਦੇ ਪ੍ਰਸ਼ਾਸਕਾਂ ਅਤੇ ਜਨਤਕ ਸੇਵਕਾਂ ਵਜੋਂ ਸਮਾਜ ਅਤੇ ਦੇਸ਼ ਲਈ ਅਰਥਪੂਰਨ ਯੋਗਦਾਨ ਪਾਉਣਗੇ।