08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

10 ਮਹੀਨੇ ਦਾ ਮਾਸੂਮ ਬੱਚਾ ਘਰੋਂ ਅਚਾਨਕ ਲਾਪਤਾ

ਐੱਸ. ਏ.

Ad Position 21
No active advertisement
ਅਜੀਤ ਡੈਸਕ 08-08-2026
ਐੱਸ. ਏ. ਐੱਸ. ਨਗਰ, 7 ਅਗਸਤ (ਕਪਿਲ ਵਧਵਾ)-ਮੁਹਾਲੀ ਦੇ ਸੈਕਟਰ-79 ਸਥਿਤ ਹਾਊਸ ਫੈੱਡ ਸੁਸਾਇਟੀ ਨੇੜੇ ਰਹਿੰਦੇ ਇਕ ਪਰਿਵਾਰ ਦਾ 10 ਮਹੀਨੇ ਦਾ ਮਾਸੂਮ ਬੱਚਾ ਦੇਰ ਰਾਤ ਭੇਦਭਰੇ ਹਾਲਾਤਾਂ ‘ਚ ਲਾਪਤਾ ਹੋ ਗਿਆ। ਬੱਚੇ ਦੀ ਮਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਨਾਮਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਮਾਮਲੇ ਦੀ ਮਨੁੱਖੀ ਤਸਕਰੀ ਦੇ ਪੱਖ ਤੋਂ ਵੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬੱਚੇ ਦੀ ਮਾਤਾ ਰੇਸ਼ਮੀ ਮੂਲ ਵਾਸੀ ਪਿੰਡ ਜਲਾਲਪੁਰ ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਉਹ ਆਪਣੇ ਪਤੀ ਅਤੇ ਛੇ ਬੱਚਿਆਂ ਨਾਲ ਇਥੇ ਰਹਿੰਦੀ ਹੈ ਅਤੇ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ। ਉਸ ਨੇ ਦੱਸਿਆ ਕਿ 1 ਅਤੇ 2 ਅਗਸਤ ਦੀ ਦਰਮਿਆਨੀ ਰਾਤ ਪਰਿਵਾਰ ਸਮੇਤ ਸੁੱਤੇ ਹੋਏ ਸਨ। ਤੜਕੇ ਕਰੀਬ 3 ਵਜੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਦਾ 10 ਮਹੀਨੇ ਦਾ ਸਭ ਤੋਂ ਛੋਟਾ ਪੁੱਤਰ ਸੋਨੂੰ, ਜੋ ਕਿ ਉਸ ਦੇ ਕੋਲ ਸੁੱਤਾ ਹੋਇਆ ਸੀ, ਗਾਇਬ ਸੀ। ਪਰਿਵਾਰ ਨੇ ਆਸ-ਪਾਸ ਅਤੇ ਹੋਰ ਥਾਵਾਂ ‘ ਤੇ ਬੱਚੇ ਦੀ ਕਾਫ਼ੀ ਭਾਲ ਕੀਤੀ, ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗਿਆ। ਇਸ ਤੋਂ ਬਾਅਦ ਮਾਂ ਨੇ ਸ਼ੱਕ ਜਤਾਇਆ ਕਿ ਕੋਈ ਨਾਮਲੂਮ ਵਿਅਕਤੀ ਉਸ ਦੇ ਬੱਚੇ ਨੂੰ ਚੋਰੀ ਕਰਕੇ ਲੈ ਗਏ ਹਨ। ਸ਼ਿਕਾਇਤ ਦੀ ਜਾਂਚ ਉਪਰੰਤ ਪੁਲਿਸ ਨੇ ਨਾਮਲੂਮ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਬੀ. ਐਨ. ਐਸ. ਦੀ ਧਾਰਾ 137 (1) (ਬੀ) ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਬੱਚੇ ਦੀਆਂ ਤਸਵੀਰਾਂ ਸਾਰੇ ਪੁਲਿਸ ਅਧਿਕਾਰੀਆਂ, ਫੋਟੋਗ੍ਰਾਫ਼ ਸੈਕਸ਼ਨ ਅਤੇ ਕੰਟਰੋਲ ਰੂਮ ਨੂੰ ਭੇਜੀਆਂ ਗਈਆਂ ਹਨ। ਇਸ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ‘ਚ ਵੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਬੱਚੇ ਦੇ ਲਾਪਤਾ ਹੋਣ ਪਿੱਛੇ ਮਨੁੱਖੀ ਤਸਕਰੀ ਦੇ ਸੰਭਾਵਿਤ ਪੱਖ ਨੂੰ ਵੀ ਧਿਆਨ ‘ਚ ਰੱਖ ਕੇ ਤਫ਼ਤੀਸ਼ ਅੱਗੇ ਵਧਾਈ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ‘ਹਮਾਰੇ ਰਾਮ’ ਨਾਟਕ ਦੇ ਮੰਚਨ ਦੀ ਮੁਹਾਲੀ ਤੋਂ ਹੋਈ ਸ਼ੁਰੂਆਤ ਅਗਲੀ ਖ਼ਬਰ ਨਦੀ ਦੇ ਤੇਜ਼ ਵਹਾਅ ’ਚ ਫਸੇ ਬੱਚੇ ਤੇ ਬੱਕਰੀ ਦੀ ਜਾਨ ਬਚਾਉਣ ਵਾਲੇ ਬਲਬੀਰ ਸਿੰਘ ਦਾ ਸਨਮਾਨ
Ad Position 24