ਓਲਾ ਤੋਂ ਬਾਅਦ ਯੂ. ਟੀ. ਪ੍ਰਸ਼ਾਸਨ ਨੇ ਹੁਣ ਚੰਡੀਗੜ੍ਹ ’ਚ ਇਨਡ੍ਰਾਈਵ ’ਤੇ
ਵੀ ਲਗਾਈ 6 ਮਹੀਨਿਆਂ ਦੀ ਪਾਬੰਦੀ ਚੰਡੀਗੜ੍ਹ, 11 ਅਗਸਤ (ਸੰਦੀਪ ਕੁਮਾਰ ਮਾਹਨਾ)– ਚੰਡੀਗੜ੍ਹ ਯੂ. ਟੀ.
ਵੀ ਲਗਾਈ 6 ਮਹੀਨਿਆਂ ਦੀ ਪਾਬੰਦੀ ਚੰਡੀਗੜ੍ਹ, 11 ਅਗਸਤ (ਸੰਦੀਪ ਕੁਮਾਰ ਮਾਹਨਾ)– ਚੰਡੀਗੜ੍ਹ ਯੂ. ਟੀ. ਪ੍ਰਸ਼ਾਸਨ ਨੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੈਬ ਸੇਵਾ ਪਲੇਟਫਾਰਮ ਇਨਡ੍ਰਾਈਵ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਇਸ ਦਾ ਕੈਬ ਸੇਵਾ ਸੰਚਾਲਕ ਲਾਇਸੈਂਸ 6 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਜੂਨ 2026 ਵਿਚ ਪ੍ਰਸ਼ਾਸਨ ਵਲੋਂ ਓਲਾ ਕੈਬਜ਼ ’ਤੇ ਵੀ 6 ਮਹੀਨਿਆਂ ਲਈ ਪਾਬੰਦੀ ਲਗਾਈ ਗਈ ਸੀ। ਇਸ ਤਰ੍ਹਾਂ ਥੋੜ੍ਹੇ ਸਮੇਂ ਵਿਚ ਦੋ ਵੱਡੇ ਕੈਬ ਪਲੇਟਫਾਰਮਾਂ ਵਿਰੁੱਧ ਹੋਈ ਕਾਰਵਾਈ ਨਾਲ ਕੈਬ ਸੇਵਾ ਖੇਤਰ ਵਿਚ ਚਰਚਾ ਛਿੜ ਗਈ ਹੈ। ਯੂ. ਟੀ. ਪ੍ਰਸ਼ਾਸਨ ਅਨੁਸਾਰ ਇਨਡ੍ਰਾਈਵ ਵਲੋਂ ਚੰਡੀਗੜ੍ਹ ਮੋਟਰ ਵਹੀਕਲ ਐਗਰੀਗੇਟਰ ਨਿਯਮ, 2025 ਦੀਆਂ ਲਾਜ਼ਮੀ ਵਿਵਸਥਾਵਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਕੰਪਨੀ ਨੂੰ ਡਰਾਈਵਰਾਂ ਲਈ ਲਾਜ਼ਮੀ ਸਿਹਤ ਬੀਮਾ, ਟਰਮ ਇੰਸ਼ੋਰੈਂਸ, ਡਿਜੀਟਲ ਸਿਖ਼ਲਾਈ ਤੇ ਨਿਰਧਾਰਿਤ ਕਿਰਾਇਆ ਪ੍ਰਣਾਲੀ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਉਣੀਆਂ ਸਨ, ਪਰ ਇਨ੍ਹਾਂ ਸ਼ਰਤਾਂ ਦੀ ਪਾਲਣਾ ਨਾ ਹੋਣ ਦੀ ਗੱਲ ਸਾਹਮਣੇ ਆਈ। ਦੱਸਿਆ ਗਿਆ ਹੈ ਕਿ ਪ੍ਰਸ਼ਾਸਨ ਵਲੋਂ ਕੰਪਨੀ ਨੂੰ ਨਿਯਮਾਂ ਦੀ ਪਾਲਣਾ ਕਰਨ ਅਤੇ ਕਥਿਤ ਕਮੀਆਂ ਦੂਰ ਕਰਨ ਲਈ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ। ਇਸ ਦੇ ਬਾਵਜੂਦ ਤਸੱਲੀਬਖ਼ਸ਼ ਸੁਧਾਰ ਨਾ ਹੋਣ ’ਤੇ ਚੰਡੀਗੜ੍ਹ ਸਟੇਟ ਟਰਾਂਸਪੋਰਟ ਅਥਾਰਟੀ (ਐਸਟੀਏ) ਵਲੋਂ ਇਨਡ੍ਰਾਈਵ ਦਾ ਲਾਇਸੈਂਸ 6 ਮਹੀਨਿਆਂ ਲਈ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਗਿਆ।