12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

‘ ਆਪ’ ਚੰਡੀਗੜ੍ਹ ਦੇ ਮਹਿਲਾ ਵਿੰਗ ਦੀਆਂ ਮਹਿਲਾਵਾਂ ਨੇ ਤੀਜ ਦਾ ਤਿਉਹਾਰ ਮਨਾਇਆ

ਚੰਡੀਗੜ੍ਹ, 11 ਅਗਸਤ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਮਹਿਲਾ ਵਿੰਗ ਦੀਆਂ ਮਹਿਲਾਵਾਂ ਵਲੋਂ ਵੀ ਸੈਕਟਰ 33 ਦੇ ਕਮਿਊਨਿਟੀ ਸੈਂਟਰ ਵਿਚ ਤੀਆਂ ਦਾ ਤਿਉਹਾਰ ਬੜੀ ਉਤਸੁਕਤਾ ਨਾਲ ਮਨਾਇਆ ਗਿਆ। ‘ਆਪ’ ਮਹਿਲਾ ਵਿੰਗ ਦੀਆਂ ਪ੍ਰਮੁੱਖ ਆਗੂਆਂ ਵਿਚ ਸਾਕਸ਼ੀ ਬਾਂਸਲ, ਰਿੰਕੂ ਭਾਦੁੜੀ, ਸਿਮਰਨ ਬਾਨੀ, ਜੋਤੀ ਮਨਚੰਦਾ ,ਸੋਭਾ ਰਾਵਤ ਨੇ ਰਵਾਇਤੀ ਤੀਜ ਦੇ ਤਿਉਹਾਰ ਪ੍ਰਤੀ ਢੁਕਵੀਆਂ ਲੋਕ ਬੋਲੀਆਂ ਦੇ ਜਰੀਏ ਮਾਹੌਲ ਨੂੰ ਜਿੱਥੇ ਵਧੇਰੇ ਖੁਸ਼ਗਵਾਰ ਬਣਾਇਆ ਉੱਥੇ ਜਸਵੰਤ ਕੌਰ, ਗੁਰਪ੍ਰੀਤ ਕੌਰ, ਸਰਬਜੀਤ ਕੌਰ ਸੈਣੀ ਆਦਿ ਵਲੋਂ ਵੀ ਪੰਜਾਬ ਦੇ ਮਸ਼ਹੂਰ ਲੋਕ ਗੀਤ ਅਤੇ ਲੋਕ ਬੋਲੀਆਂ ਦੇ ਸੁਮੇਲ ਵਿਚ ਆਪਣੀਆਂ ਪੇਸ਼ਕਾਰੀਆਂ ਨਾਲ ਗਿੱਧੇ ਦੇ ਪਿੜ ਨੂੰ ਖ਼ੂਬਸੂਰਤ ਢੰਗ ਨਾਲ ਬੰਨਿ੍ਹਆ।

Ad Position 21
No active advertisement
ਅਜੀਤ ਡੈਸਕ 12-08-2026
ਚੰਡੀਗੜ੍ਹ, 11 ਅਗਸਤ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਮਹਿਲਾ ਵਿੰਗ ਦੀਆਂ ਮਹਿਲਾਵਾਂ ਵਲੋਂ ਵੀ ਸੈਕਟਰ 33 ਦੇ ਕਮਿਊਨਿਟੀ ਸੈਂਟਰ ਵਿਚ ਤੀਆਂ ਦਾ ਤਿਉਹਾਰ ਬੜੀ ਉਤਸੁਕਤਾ ਨਾਲ ਮਨਾਇਆ ਗਿਆ। ‘ਆਪ’ ਮਹਿਲਾ ਵਿੰਗ ਦੀਆਂ ਪ੍ਰਮੁੱਖ ਆਗੂਆਂ ਵਿਚ ਸਾਕਸ਼ੀ ਬਾਂਸਲ, ਰਿੰਕੂ ਭਾਦੁੜੀ, ਸਿਮਰਨ ਬਾਨੀ, ਜੋਤੀ ਮਨਚੰਦਾ ,ਸੋਭਾ ਰਾਵਤ ਨੇ ਰਵਾਇਤੀ ਤੀਜ ਦੇ ਤਿਉਹਾਰ ਪ੍ਰਤੀ ਢੁਕਵੀਆਂ ਲੋਕ ਬੋਲੀਆਂ ਦੇ ਜਰੀਏ ਮਾਹੌਲ ਨੂੰ ਜਿੱਥੇ ਵਧੇਰੇ ਖੁਸ਼ਗਵਾਰ ਬਣਾਇਆ ਉੱਥੇ ਜਸਵੰਤ ਕੌਰ, ਗੁਰਪ੍ਰੀਤ ਕੌਰ, ਸਰਬਜੀਤ ਕੌਰ ਸੈਣੀ ਆਦਿ ਵਲੋਂ ਵੀ ਪੰਜਾਬ ਦੇ ਮਸ਼ਹੂਰ ਲੋਕ ਗੀਤ ਅਤੇ ਲੋਕ ਬੋਲੀਆਂ ਦੇ ਸੁਮੇਲ ਵਿਚ ਆਪਣੀਆਂ ਪੇਸ਼ਕਾਰੀਆਂ ਨਾਲ ਗਿੱਧੇ ਦੇ ਪਿੜ ਨੂੰ ਖ਼ੂਬਸੂਰਤ ਢੰਗ ਨਾਲ ਬੰਨਿ੍ਹਆ। ਇਸ ਮੌਕੇ ਦੀ ਇੱਕ ਵਿਸ਼ੇਸ਼ਤਾ ਇਹ ਉਹ ਨਿੱਬੜੀ ਕਿ ਕਮਿਊਨਿਟੀ ਸੈਂਟਰ ਦੇ ਬਾਹਰ ਵਹਿੜੇ ਦੇ ਵਿਚ ਦਰਖਤਾਂ ਤੇ ਫੁੱਲਾਂ ਨਾਲ ਸ਼ਿੰਗਾਰ ਕੇ ਪੀਂਘਾਂ ਪਾਈਆਂ ਗਈਆਂ ਸਨ ਜਿਨ੍ਹਾਂ ਉੱਤੇ ਮਹਿਲਾਵਾਂ ਤੇ ਮੁਟਿਆਰਾਂ ਵੱਲੋਂ ਪੀਂਘਾਂ ਦੇ ਹੁਲਾਰਿਆਂ ਦਾ ਆਨੰਦ ਮਾਣਿਆ ਜਾਂਦਾ ਰਿਹਾ। ਪੇਸ਼ਕਾਰੀਆਂ ਲਈ ਮੰਚ ਨੂੰ ਵੀ ਰੰਗ ਬਰੰਗੇ ਗ਼ੁਬਾਰਿਆਂ ਨਾਲ ਸਜਾਇਆ ਗਿਆ ਸੀ। ਗੀਤ ਸੰਗੀਤ ਦੇ ਪ੍ਰੋਗਰਾਮ ਤਹਿਤ ਪੰਜਾਬੀ ਲੋਕ ਗੀਤਾਂ ਤੇ ਲੋਕ ਨਾਚਾਂ ਦੀ ਚੰਗੀ ਧੂਮ ਰਹੀ। ਇਸੇ ਦੌਰਾਨ ਸਾਕਸ਼ੀ ਬਾਂਸਲ, ਰਿੰਕੂ ਭਾਦੁੜੀ ਤੇ ਸਿਮਰਨ ਬਾਨੀ , ਸਰਬਜੀਤ ਸੈਣੀ ਦਾ ਕਹਿਣਾ ਸੀ ਕਿ ਅਜਿਹੇ ਪ੍ਰੋਗਰਾਮ ਦੇ ਜ਼ਰੀਏ ਜਿੱਥੇ ਅਸੀਂ ਆਪਣੇ ਰੀਤੀ ਰਿਵਾਜ਼ਾਂ ਤੇ ਤਿਉਹਾਰਾਂ ਦੀ ਗੱਲ ਕਰਦੇ ਹਾਂ ਉੱਥੇ ਅਜੋਕੀ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਪ੍ਰਤੀ ਜਾਣੂ ਕਰਾਉਣ ਦਾ ਵੀ ਵਧੀਆ ਸਬੱਬ ਬਣਦਾ ਹੈ। ਪ੍ਰਬੰਧਕਾਂ ਦਾ ਕਹਿਣਾ ਸੀ ਕਿ ਅਜਿਹੀ ਲੜੀ ਨੂੰ ਅੱਗੋਂ ਵੀ ਜਾਰੀ ਰੱਖਿਆ ਜਾਵੇਗਾ ਕਿਉਂ ਜੋ ਇਸ ਨਾਲ ਮਹਿਲਾਵਾਂ ਨੂੰ ਇੱਕ ਦੂਜੇ ਪ੍ਰਤੀ ਜਾਨਣ ਦਾ ਜਿੱਥੇ ਵਧੀਆ ਮੌਕਾ ਮਿਲਦਾ ਹੈ ਉੱਥੇ ਔਰਤਾਂ ਦੇ ਸਸ਼ਕਤੀਕਰਨ ਦੀਆਂ ਗੱਲਾਂ ਵੀ ਇਕੱਠੇ ਹੋ ਕੇ ਕਰਨ ਅਤੇ ਉਨ੍ਹਾਂ ਦੇ ਹੱਲ ਲਈ ਵੀ ਗੱਲਬਾਤ ਹੋ ਜਾਂਦੀ ਹੈ। ਤੀਆਂ ਦੇ ਇਸ ਤਿਉਹਾਰ ਨਾਲ ਸਮੁੱਚਾ ਪੰਡਾਲ ਕਈ ਘੰਟੇ ਸੰਗੀਤਕ ਸੁਰਾਂ ਨਾਲ ਰੁਸ਼ਨਾਇਆ ਰਿਹਾ।
Ad Position 22
No active advertisement
ਪਿਛਲੀ ਖ਼ਬਰ ਤਿਰੰਗੇ ਨੂੰ ਘਰਾਂ ਤੱਕ ਹੀ ਨਹੀਂ, ਦਿਲਾਂ ਤੱਕ ਪਹੁੰਚਾਉਣ ਦਾ ਸੱਦਾ ਅਗਲੀ ਖ਼ਬਰ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਪੈ ਰਹੇ ਮੀਂਹ ਕਾਰਨ ਦਿਨ ਦੇ ਪਾਰੇ ’ਚ 2.5 ਡਿਗਰੀ ਦੀ ਆਈ ਗਿਰਾਵਟ
Ad Position 24