14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਕਰੋੜਾਂ ਰੁਪਏ ਖ਼ਰਚ ਕੇ ਬਣਾਇਆ ਗਿਆ ਜਨਤਕ ਪਾਰਕ ਆਪਣੀ ਬਦਹਾਲੀ ‘ਤੇ ਵਹਾਅ ਰਿਹੈ ਅੱਥਰੂ

ਡੇਰਾਬੱਸੀ, 13 ਅਗਸਤ (ਗੁਰਮੀਤ ਸਿੰਘ)- ਡੇਰਾਬੱਸੀ ਥਾਣੇ ਦੇ ਸਾਹਮਣੇ ਕਰੋੜਾਂ ਰੁਪਏ ਖ਼ਰਚ ਕੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਮੁਹੱਈਆ ਕਰਵਾਉਣ ਲਈ ਬਣਾਇਆ ਗਿਆ ਨੇਚਰ ਪਾਰਕ ਅੱਜ ਖ਼ੁਦ ਹੀ ਸਾਂਭ-ਸੰਭਾਲ ਨੂੰ ਤਰਸ ਰਿਹਾ ਹੈ। ਇੱਥੇ ਜਿਸ ਜੰਗਲ ਨੂੰ ਸਾਫ਼ ਕਰਕੇ ਪਾਰਕ ਦਾ ਰੂਪ ਦਿੱਤਾ ਗਿਆ ਸੀ, ਉਹੀ ਪਾਰਕ ਹੁਣ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਮੁੜ ਜੰਗਲ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 14-08-2026
ਡੇਰਾਬੱਸੀ, 13 ਅਗਸਤ (ਗੁਰਮੀਤ ਸਿੰਘ)- ਡੇਰਾਬੱਸੀ ਥਾਣੇ ਦੇ ਸਾਹਮਣੇ ਕਰੋੜਾਂ ਰੁਪਏ ਖ਼ਰਚ ਕੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਮੁਹੱਈਆ ਕਰਵਾਉਣ ਲਈ ਬਣਾਇਆ ਗਿਆ ਨੇਚਰ ਪਾਰਕ ਅੱਜ ਖ਼ੁਦ ਹੀ ਸਾਂਭ-ਸੰਭਾਲ ਨੂੰ ਤਰਸ ਰਿਹਾ ਹੈ। ਇੱਥੇ ਜਿਸ ਜੰਗਲ ਨੂੰ ਸਾਫ਼ ਕਰਕੇ ਪਾਰਕ ਦਾ ਰੂਪ ਦਿੱਤਾ ਗਿਆ ਸੀ, ਉਹੀ ਪਾਰਕ ਹੁਣ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਮੁੜ ਜੰਗਲ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਪਾਰਕ ਅੰਦਰ ਥਾਂ-ਥਾਂ ਵੱਡੀਆਂ-ਵੱਡੀਆਂ ਝਾੜੀਆਂ ਉੱਗੀਆਂ ਹੋਈਆਂ ਹਨ ਅਤੇ ਸਫ਼ਾਈ ਪੱਖੋਂ ਹਾਲਾਤ ਬੇਹੱਦ ਖ਼ਰਾਬ ਹਨ। ਇਥੇ ਲੋਕਾਂ ਦੇ ਬੈਠਣ ਲਈ ਇਕ ਵੀ ਢੰਗ ਦਾ ਬੈਂਚ ਮੌਜੂਦ ਨਹੀਂ ਹੈ। ਬੱਚਿਆਂ ਲਈ ਲਗਾਏ ਗਏ ਜ਼ਿਆਦਾਤਰ ਝੂਲੇ ਟੁੱਟੇ ਪਏ ਹਨ, ਜਦਕਿ ਬਚੇ ਹੋਏ ਝੂਲਿਆਂ ਦੇ ਆਲੇ-ਦੁਆਲੇ ਵੀ ਗੰਦਗੀ ਤੇ ਘਾਹ-ਫੂਸ ਉੱਗਿਆ ਹੋਇਆ ਹੈ, ਜੋ ਕਿ ਬੱਚਿਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਇਸ ਤੋਂ ਇਲਾਵਾ ਸੈਰ ਕਰਨ ਲਈ ਬਣਾਏ ਗਏ ਵਾਕਿੰਗ ਟਰੈਕ ‘ਤੇ ਵੀ ਘਾਹ ਉੱਗ ਚੁੱਕਾ ਹੈ। ਇਥੇ ਹੀ ਬਸ ਨਹੀਂ ਪਾਰਕ ‘ਚ ਲਗਾਈਆਂ ਗਈਆਂ ਜਿੰਮ ਮਸ਼ੀਨਾਂ ਵੀ ਟੁੱਟੀਆਂ ਪਈਆਂ ਹਨ। ਮੀਂਹ ਪੈਣ ਤੋਂ ਬਾਅਦ ਅਕਸਰ ਪਾਰਕ ‘ਚ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਇੱਥੇ ਮੱਛਰਾਂ ਦੀ ਭਰਮਾਰ ਹੈ। ਇਲਾਕਾ ਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਕਰੋੜਾਂ ਰੁਪਏ ਖ਼ਰਚ ਕੇ ਪਾਰਕ ਬਣਾਈ ਗਈ ਸੀ ਤਾਂ ਇਸ ਦੀ ਨਿਯਮਿਤ ਸਾਂਭ-ਸੰਭਾਲ ਲਈ ਪ੍ਰਬੰਧ ਕਿਉਂ ਨਹੀਂ ਕੀਤੇ ਗਏ । ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਸਰਕਾਰੀ ਪੈਸੇ ਨਾਲ ਤਿਆਰ ਸਹੂਲਤ ਨੂੰ ਇਸ ਤਰ੍ਹਾਂ ਬਰਬਾਦ ਹੋਣ ਦੇਣਾ ਸਿੱਧੇ ਤੌਰ ‘ਤੇ ਲੋਕਾਂ ਦੇ ਪੈਸੇ ਦੀ ਅਣਦੇਖੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਪਾਰਕ ਦੀ ਤੁਰੰਤ ਸਾਫ਼-ਸਫ਼ਾਈ, ਟੁੱਟੇ ਝੂਲਿਆਂ, ਜਿੰਮ ਮਸ਼ੀਨਾਂ ਦੀ ਮੁਰੰਮਤ, ਨਵੇਂ ਬੈਂਚ ਲਗਾਉਣ ਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਲੋਕਾਂ ਦਾ ਸਵਾਲ ਹੈ ਕਿ ਕੀ ਪ੍ਰਸ਼ਾਸਨ ਕਿਸੇ ਹਾਦਸੇ ਜਾਂ ਵੱਡੀ ਸਮੱਸਿਆ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਜਾਗੇਗਾ।
Ad Position 22
No active advertisement
ਪਿਛਲੀ ਖ਼ਬਰ ਮੁਅੱਤਲ ਐਕਸੀਅਨ ਨੂੰ ਸੁਣਾਈ 3 ਸਾਲਾਂ ਦੀ ਕੈਦ ਤੇ 50 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਅਗਲੀ ਖ਼ਬਰ ਪਿੰਡ ਈਸਾਪੁਰ ਵਿਖੇ ‘ਲੋਕ-ਮਿਲਣੀ’ ਪ੍ਰੋਗਰਾਮ ਕਰਵਾਇਆ
Ad Position 24