14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਮੁਅੱਤਲ ਐਕਸੀਅਨ ਨੂੰ ਸੁਣਾਈ 3 ਸਾਲਾਂ ਦੀ ਕੈਦ ਤੇ 50 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ

ਐੱਸ. ਏ.

Ad Position 21
No active advertisement
ਅਜੀਤ ਡੈਸਕ 14-08-2026
ਐੱਸ. ਏ. ਐੱਸ. ਨਗਰ, 13 ਅਗਸਤ (ਕਪਿਲ ਵਧਵਾ)- ਮੁਹਾਲੀ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਸਰਕਾਰੀ ਰਕਮ ਦੀ ਅਮਾਨਤ ਵਿਚ ਖਿਆਨਤ ਦੇ ਮਾਮਲੇ ਵਿਚ ਪੀ. ਡਬਲਿਊ. ਡੀ. ਦੇ ਮੁਅੱਤਲ ਐਕਸੀਅਨ ਜੁਗਿੰਦਰ ਸਿੰਘ ਨੂੰ 3 ਸਾਲਾਂ ਦੀ ਸਖ਼ਤ ਕੈਦ ਤੇ 50 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਮਾਨਸਾ ਦੇ ਪਿੰਡ ਬੰਨਾਵਾਲਾ ਵਿਖੇ ਤਲਵੰਡੀ ਸਾਬੋ ਥਰਮਲ ਪਾਵਰ ਪ੍ਰਾਜੈਕਟ ਲਈ ਐਕਵਾਇਰ ਕੀਤੀ ਗਈ ਜ਼ਮੀਨ ਦੇ 56.79 ਲੱਖ ਰੁ. ਮੁਆਵਜ਼ੇ ਨਾਲ ਸੰਬੰਧਿਤ ਹੈ। ਵਿਜੀਲੈਂਸ ਦੀ ਜਾਂਚ ਮੁਤਾਬਿਕ ਇਹ ਰਕਮ ਸਰਕਾਰੀ ਖਾਤੇ ਵਿਚ ਜਮ੍ਹਾਂ ਕਰਵਾਉਣ ਦੀ ਬਜਾਏ ਮਾਨਸਾ ਦੇ ਐੱਚ. ਡੀ. ਐੱਫ. ਸੀ. ਬੈਂਕ ਖਾਤੇ ਵਿਚ ਜਮ੍ਹਾਂ ਕਰਵਾਈ ਗਈ ਅਤੇ ਬਾਅਦ ਵਿਚ ਐੱਫ. ਡੀ. ਆਰ. ਕਰਵਾਈ ਗਈ। ਐੱਫ. ਡੀ. ਆਰ. ਤੁੜਵਾਉਣ ਉਪਰੰਤ ਵਿਆਜ ਸਮੇਤ 69.49 ਲੱਖ ਰੁ. ‘ਚੋਂ 64.90 ਲੱਖ ਰੁ. ਜੁਗਿੰਦਰ ਸਿੰਘ ਤੇ ਉਸ ਦੀ ਪਤਨੀ ਦੇ ਸਾਂਝੇ ਖਾਤੇ ਵਿਚ ਟਰਾਂਸਫਰ ਕੀਤੇ ਗਏ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਰਕਮ ‘ਚੋਂ ਬਰਨਾਲਾ ਅਤੇ ਬਠਿੰਡਾ ਦੀਆਂ ਐੱਚ. ਡੀ. ਐੱਫ. ਸੀ. ਸ਼ਾਖਾਵਾਂ ਤੋਂ ਲੱਖਾਂ ਰੁ. ਦਾ ਸੋਨਾ ਖ਼ਰੀਦਿਆ ਗਿਆ। ਅਦਾਲਤ ਨੇ ਸਰਕਾਰੀ ਰਕਮ ਦੀ ਦੁਰਵਰਤੋਂ ਦੇ ਦੋਸ਼ ‘ਚ ਧਾਰਾ 409 ਤਹਿਤ ਸਜ਼ਾ ਸੁਣਾਈ। ਹਾਲਾਂਕਿ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਨਾਲ ਸੰਬੰਧਿਤ ਕੁਝ ਦੋਸ਼ਾਂ ‘ਚ ਅਦਾਲਤ ਨੇ ਰਾਹਤ ਇਸ ਲਈ ਦਿੱਤੀ ਕਿਉਂਕਿ ਕੁਝ ਦਿਨ ਪਹਿਲਾਂ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਲੋਂ ਹੀ 1 ਸਾਲ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਨੇ ਕਿਹਾ ਕਿ ਇਕੋ ਅਪਰਾਧ ਲਈ ਕਿਸੇ ਵਿਅਕਤੀ ਨੂੰ ਦੋ ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ ਅਤੇ ਸੋਨੇ ਦੀ ਬਰਾਮਦਗੀ ਨਾਲ ਸੰਬੰਧਿਤ ਮਾਮਲਾ ਪਹਿਲਾਂ ਹੀ ਹੋਰ ਕੇਸ ਵਿਚ ਤੈਅ ਹੋ ਚੁੱਕਾ ਹੈ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਸਾਹਿਤ ਅਕਾਦਮੀ ਨੇ ਪੰਜ ਭਾਸ਼ਾਈ ਕਵੀ ਦਰਬਾਰ ਕਰਵਾਇਆ ਅਗਲੀ ਖ਼ਬਰ ਕਰੋੜਾਂ ਰੁਪਏ ਖ਼ਰਚ ਕੇ ਬਣਾਇਆ ਗਿਆ ਜਨਤਕ ਪਾਰਕ ਆਪਣੀ ਬਦਹਾਲੀ ‘ਤੇ ਵਹਾਅ ਰਿਹੈ ਅੱਥਰੂ
Ad Position 24