13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਜ਼ੀਰਕਪੁਰ ਵਿਖੇ ਤੀਜਾ ਵਿਸ਼ਾਲ ਸ੍ਰੀ ਖਾਟੂ ਸ਼ਿਆਮ ਮਹਾਂਉਤਸਵ ਅੱਜ

ਜ਼ੀਰਕਪੁਰ, 13 ਅਗਸਤ (ਮਨਿੰਦਰ ਸਿੰਘ)- ਸ੍ਰੀ ਸ਼ਿਆਮ ਸੇਵਾ ਸੰਘ ਜ਼ੀਰਕਪੁਰ ਵਲੋਂ ਅੱਜ 14 ਅਗਸਤ ਨੂੰ ਗ੍ਰੇਸ ਬੈਂਕੁਇਟ (ਪੰਚਕੂਲਾ ਰੋਡ) ਵਿਖੇ ‘ਤੀਜਾ ਵਿਸ਼ਾਲ ਸ੍ਰੀ ਖਾਟੂ ਸ਼ਿਆਮ ਮਹਾਂਉਤਸਵ’ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸ਼ਾਮ ਦੇ 7 ਵਜੇ ਸ਼ੁਰੂ ਹੋਵੇਗਾ, ਜਿਸ ਦੌਰਾਨ ਬਾਬਾ ਖਾਟੂ ਸ਼ਿਆਮ ਜੀ ਦਾ ਵਿਸ਼ਾਲ ਦਰਬਾਰ , ਅਲੌਕਿਕ ਸ਼ਿੰਗਾਰ, ਅਖੰਡ ਜੋਤ, ਛੱਪਨ ਭੋਗ, ਇੱਤਰ ਅਤੇ ਫੁੱਲਾਂ ਦੀ ਵਰਖਾ ਸ਼ਰਧਾਲੂਆਂ ਲਈ ਵਿਸ਼ੇਸ਼ ਆਕਰਸ਼ਣ ਬਣੇਗੀ।

Ad Position 21
No active advertisement
ਅਜੀਤ ਡੈਸਕ 14-08-2026
ਜ਼ੀਰਕਪੁਰ, 13 ਅਗਸਤ (ਮਨਿੰਦਰ ਸਿੰਘ)- ਸ੍ਰੀ ਸ਼ਿਆਮ ਸੇਵਾ ਸੰਘ ਜ਼ੀਰਕਪੁਰ ਵਲੋਂ ਅੱਜ 14 ਅਗਸਤ ਨੂੰ ਗ੍ਰੇਸ ਬੈਂਕੁਇਟ (ਪੰਚਕੂਲਾ ਰੋਡ) ਵਿਖੇ ‘ਤੀਜਾ ਵਿਸ਼ਾਲ ਸ੍ਰੀ ਖਾਟੂ ਸ਼ਿਆਮ ਮਹਾਂਉਤਸਵ’ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸ਼ਾਮ ਦੇ 7 ਵਜੇ ਸ਼ੁਰੂ ਹੋਵੇਗਾ, ਜਿਸ ਦੌਰਾਨ ਬਾਬਾ ਖਾਟੂ ਸ਼ਿਆਮ ਜੀ ਦਾ ਵਿਸ਼ਾਲ ਦਰਬਾਰ , ਅਲੌਕਿਕ ਸ਼ਿੰਗਾਰ, ਅਖੰਡ ਜੋਤ, ਛੱਪਨ ਭੋਗ, ਇੱਤਰ ਅਤੇ ਫੁੱਲਾਂ ਦੀ ਵਰਖਾ ਸ਼ਰਧਾਲੂਆਂ ਲਈ ਵਿਸ਼ੇਸ਼ ਆਕਰਸ਼ਣ ਬਣੇਗੀ। ਇਸ ਮੌਕੇ ਵਿਸ਼ਾਲ ਸ੍ਰੀ ਸ਼ਿਆਮ ਰਸੋਈ (ਭੰਡਾਰਾ) ਰਾਤ ਦੇ 8 ਵਜੇ ਸ਼ੁਰੂ ਹੋਵੇਗੀ। ਸਮਾਗਮ ਦੌਰਾਨ ਸ੍ਰੀ ਕੁੰਜਬਿਹਾਰੀ ਦਾਸ ਜੀ ਮਹਾਰਾਜ ਵ੍ਰਿੰਦਾਵਨ, ਮਯੰਕ ਅਗਰਵਾਲ ਦਿੱਲੀ ਅਤੇ ਵਿੱਕੀ ਗਰਗ ਚੰਡੀਗੜ੍ਹ ਵਲੋਂ ਭਜਨਾਂ ਦੀ ਅੰਮ੍ਰਿਤ ਵਰਖਾ ਕੀਤੀ ਜਾਵੇਗੀ। ਸਮਾਗਮ ‘ਚ ਵਿਸ਼ੇਸ਼ ਮਹਿਮਾਨਾਂ ਵਜੋਂ ਵਿਵੇਕ ਸਿੰਗਲਾ ਐੱਮ. ਡੀ. ਮੈਕਸਸ ਗਰੁੱਪ, ਅਜੈ ਨਾਗਪਾਲ ਐੱਮ. ਡੀ. ਰਜਨੀ ਗਰੁੱਪ, ਆਸ਼ੀਸ਼ ਸਿੰਘ ਐੱਮ. ਡੀ. ਸੂਰਿਆਵੰਸ਼ੀ ਇਨਫਰਾਟੈੱਕ ਤੇ ਸੁਨੀਲ ਗੋਇਲ ਸਟੈਲਰ ਗਰੁੱਪ ਸ਼ਿਰਕਤ ਕਰਨਗੇ। ਸ੍ਰੀ ਸ਼ਿਆਮ ਸੇਵਾ ਸੰਘ ਦੇ ਅਹੁਦੇਦਾਰਾਂ ਚੰਦਰ ਸ਼ੇਖਰ ਗੋਇਲ, ਨਵਨੀਤ ਮਿੱਤਲ, ਪੁਨੀਤ ਗੁਪਤਾ, ਗੋਪਾਲ ਗੁਪਤਾ, ਕੁਮਾਰ ਕਾਂਤ ਕਾਂਸਲ, ਬਲਜਿੰਦਰ ਸਿੰਘ ਬਿੱਟੂ, ਬੀ. ਡੀ. ਅਗਰਵਾਲ, ਆਸ਼ੀਸ਼ ਗਰਗ, ਕਮਲ ਕਾਂਤ ਮਿੱਤਲ, ਮਨੀਸ਼ ਵਾਹੀ, ਪ੍ਰਵੀਨ ਕੁਮਾਰ, ਪੁਨੀਤ ਟਾਂਗਰੀ, ਗੌਤਮ ਅਗਰਵਾਲ ਅਤੇ ਨਰੇਸ਼ ਸਿੰਗਲਾ ਸਮੇਤ ਸਮੁੱਚੇ ਸੇਵਾਦਾਰਾਂ ਨੇ ਸ਼ਹਿਰ ਵਾਸੀਆਂ ਨੂੰ ਪਰਿਵਾਰਾਂ ਸਮੇਤ ਸਮਾਗਮ ‘ਚ ਪਹੁੰਚ ਕੇ ਬਾਬਾ ਖਾਟੂ ਸ਼ਿਆਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਕਾਲਜ ’ਚ ‘ਅੰਤਰਰਾਸ਼ਟਰੀ ਨੌਜਵਾਨ ਦਿਵਸ-2026’ ਮਨਾਇਆ ਅਗਲੀ ਖ਼ਬਰ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਜਨਮ ਦਿਹਾੜਾ ਅੱਜ ਮਨਾਇਆ ਜਾਵੇਗਾ
Ad Position 24