14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਐਸ. ਡੀ. ਕਾਲਜ ’ਚ ‘ਅੰਤਰਰਾਸ਼ਟਰੀ ਨੌਜਵਾਨ ਦਿਵਸ-2026’ ਮਨਾਇਆ

ਚੰਡੀਗੜ੍ਹ, 13 ਅਗਸਤ (ਮਾਰਕੰਡਾ)- ਐਸ. ਡੀ.

Ad Position 21
No active advertisement
ਐਸ. ਡੀ. ਕਾਲਜ ਵਿਖੇ ‘ਅੰਤਰਰਾਸ਼ਟਰੀ ਨੌਜਵਾਨ ਦਿਵਸ 2026’ ਦੌਰਾਨ ਪੇਸ਼ਕਾਰੀ ਦਿੰਦੇ ਹੋਏ ਵਿਦਿਆਰਥੀ। ਤਸਵੀਰ : ਰਾਕੇਸ਼ ਸ਼ਾਹ 14-08-2026
ਚੰਡੀਗੜ੍ਹ, 13 ਅਗਸਤ (ਮਾਰਕੰਡਾ)- ਐਸ. ਡੀ. ਕਾਲਜ ਚੰਡੀਗੜ੍ਹ ਵਿਖੇ ਸਟੇਟ ਐਨ.ਐਸ.ਐਸ. ਸੈੱਲ, ਮਾਈ ਭਾਰਤ ਚੰਡੀਗੜ੍ਹ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ, ਰੋਟਰੀ ਕਲੱਬ ਚੰਡੀਗੜ੍ਹ ਅਤੇ ਮੇਜ਼ਬਾਨ ਕਾਲਜ ਦੇ ਸਹਿਯੋਗ ਨਾਲ ‘ਅੰਤਰਰਾਸ਼ਟਰੀ ਨੌਜਵਾਨ ਦਿਵਸ-2026’ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਨੌਜਵਾਨ ਆਗੂਆਂ, ਵਲੰਟੀਅਰਾਂ, ਸਮਾਜ ਸੇਵਕਾਂ, ਸਿੱਖਿਅਕਾਂ ਸਮੇਤ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਅਜੈ ਸ਼ਰਮਾ ਪ੍ਰਿੰਸੀਪਲ ਐਸ.ਡੀ ਕਾਲਜ, ਡਾ. ਨੇਮੀ ਚੰਦ ਸਟੇਟ ਲਾਈਜ਼ਨ ਅਫਸਰ, ਐਨ.ਐਸ.ਐਸ ਅਨਾਸਤਾਸੀਆ ਇਲਯੂਸ਼ਿਨਾ ਰਸ਼ੀਅਨ ਹਾਊਸ ਨਵੀਂ ਦਿੱਲੀ, ਡਾ. ਵਿਵੇਕ ਤ੍ਰਿਵੇਦੀ ਨਗਰ ਨਿਗਮ ਚੰਡੀਗੜ੍ਹ ਅਤੇ ਵਿਨੈ ਕੁਮਾਰ ਜ਼ਿਲ੍ਹਾ ਨੌਜਵਾਨ ਅਧਿਕਾਰੀ ਐਮ.ਵਾਈ ਭਾਰਤ ਚੰਡੀਗੜ੍ਹ ਵੀ ਮੌਜੂਦ ਸਨ। ਮੌਜੂਦ ਭਾਗੀਦਾਰਾਂ ਨੇ ਟੀ.ਬੀ ਮੁਕਤ ਭਾਰਤ ਅਤੇ ਸਵੱਛਤਾ ਦੀ ਸਹੁੰ ਵੀ ਚੁੱਕੀ। ਵਿਨੈ ਕੁਮਾਰ ਨੇ ਭਾਗੀਦਾਰਾਂ ਨੂੰ ਸਵੱਛਤਾ ਦੀ ਸਹੁੰ ਚੁਕਾਈ ਅਤੇ ਸਫਾਈ ਅਤੇ ਇਕ ਸਿਹਤਮੰਦ ਰਾਸ਼ਟਰ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਗਲੋਬਲ ਯੂਥ ਫੈਡਰੇਸ਼ਨ ਇੰਡੀਆ ਦੇ ਡਾਇਰੈਕਟਰ ਰੋਹਿਤ ਕੁਮਾਰ ਨੇ ਨੌਜਵਾਨਾਂ ਨੂੰ ਇਕ ਸਮਾਵੇਸ਼ੀ ਅਤੇ ਟਿਕਾਊ ਸਮਾਜ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਗਜ਼ਰੀ ਬੱਸਾਂ ’ਚ ਯਾਤਰੀਆਂ ਦੀਆਂ ਸਹੂਲਤਾਂ ਸੰਬੰਧੀ ਕੀਤਾ ਨਿਰੀਖਣ ਅਗਲੀ ਖ਼ਬਰ ਜ਼ੀਰਕਪੁਰ ਵਿਖੇ ਤੀਜਾ ਵਿਸ਼ਾਲ ਸ੍ਰੀ ਖਾਟੂ ਸ਼ਿਆਮ ਮਹਾਂਉਤਸਵ ਅੱਜ
Ad Position 24