13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਅਜੀਤ, ਜਲੰਧਰ ਭਾਰੀ ਵਾਹਨਾਂ ਦੀ ਆਵਾਜਾਈ ਤੋਂ ਸੈਕਟਰ -76 ਦੇ ਵਸਨੀਕ ਡਾਹਢੇ ਪ੍ਰੇਸ਼ਾਨ ਸੁਸਾਇਟੀਆਂ ਦੇ ਅਹੁਦੇਦਾਰਾਂ ਨੇ ਡੀ . ਸੀ . ਨੂੰ ਮੰਗ ਪੱਤਰ ਸੌਂਪ ਕੇ ਅੰਦਰੂਨੀ ਸੜਕ ’ ਤੇ ਓਵਰਲੋਡ ਟਰੱਕਾਂ ਦੀ ਐਂਟਰੀ ‘ ਤੇ ਰੋਕ ਲਗਾਉਣ ਦੀ ਕੀਤੀ ਮੰਗ

ਐੱਸ. ਏ.

Ad Position 21
No active advertisement
ਸਨਿਚਰਵਾਰ, 1 ਅਗਸਤ, 2026 14-08-2026
ਐੱਸ. ਏ. ਐੱਸ. ਨਗਰ, 13 ਅਗਸਤ (ਪ੍ਰੋ. ਅਵਤਾਰ ਸਿੰਘ)- ਮੁਹਾਲੀ ਦੇ ਡੀ. ਸੀ. ਦਫ਼ਤਰ ਦੇ ਨੇੜੇ ਸਥਿਤ ਸੈਕਟਰ-76 ਦੀਆਂ ਕੋਆਪ੍ਰੇਟਿਵ ਹਾਊਸਿੰਗ ਸੁਸਾਇਟੀਆਂ ਦੀ ਅੰਦਰੂਨੀ ਸੜਕ ‘ਤੇ ਓਵਰਲੋਡ ਤੇ ਤੇਜ਼ ਰਫ਼ਤਾਰ ਟਰੱਕਾਂ, ਟਿੱਪਰਾਂ ਤੇ ਟ੍ਰੇਲਰਾਂ ਦੀ ਲਗਾਤਾਰ ਵਧ ਰਹੀ ਆਵਾਜਾਈ ਨੇ ਇਲਾਕਾ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰਨ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਪੰਜ ਸੁਸਾਇਟੀਆਂ ਦੇ ਅਹੁਦੇਦਾਰਾਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨਾਲ ਮੁਲਾਕਾਤ ਕਰਕੇ ਸੁਸਾਇਟੀਆਂ ਦੀ ਅੰਦਰੂਨੀ ਸੜਕ ‘ਤੇ ਭਾਰੀ ਵਾਹਨਾਂ ਦੀ ਐਂਟਰੀ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਡੀ. ਸੀ. ਨੇ ਵਫ਼ਦ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਭਰੋਸਾ ਦਿੱਤਾ ਕਿ ਭਾਰੀ ਵਾਹਨਾਂ ਦੀ ਆਵਾਜਾਈ ਸੰਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਵਫ਼ਦ ਵਿਚ ਐਡਵੋਕੇਟਸ ਸੁਸਾਇਟੀ, ਅਗਰਸੈਨ ਸੁਸਾਇਟੀ, ਆਰ. ਬੀ. ਆਈ. ਸੁਸਾਇਟੀ, ਪੈਰਾ-ਮੈਡੀਕਲ ਸੁਸਾਇਟੀ ਅਤੇ ਅੰਬੇਡਕਰ ਸੁਸਾਇਟੀ ਸਮੇਤ ਸੰਬੰਧਿਤ ਰਿਹਾਇਸ਼ੀ ਸੁਸਾਇਟੀਆਂ ਦੇ ਅਹੁਦੇਦਾਰ ਸ਼ਾਮਿਲ ਸਨ। ਡੀ. ਸੀ. ਨਾਲ ਮੁਲਾਕਾਤ ਉਪਰੰਤ ਵਫ਼ਦ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਮੰਗ ਦਾ ਮਕਸਦ ਕਿਸੇ ਦੀ ਆਵਾਜਾਈ ਵਿਚ ਬੇਲੋੜੀ ਰੁਕਾਵਟ ਪੈਦਾ ਕਰਨਾ ਨਹੀਂ, ਸਗੋਂ ਸੈਕਟਰ ਵਿਚ ਰਹਿੰਦੇ ਹਜ਼ਾਰਾਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਸ ਮੌਕੇ ਵਫ਼ਦ ਦੀ ਅਗਵਾਈ ਕਰ ਰਹੇ ਐਡਵੋਕੇਟ ਰਾਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੰਗ-ਪੱਤਰ ਵਿਚ ਉਨ੍ਹਾਂ ਡੀ. ਸੀ. ਨੂੰ ਜਾਣੂ ਕਰਵਾਇਆ ਹੈ ਕਿ ਸੈਕਟਰ-76 ਸ਼ਹਿਰ ਦੇ ਛੋਟੇ ਸੈਕਟਰਾਂ ‘ਚੋਂ ਇਕ ਹੈ, ਜਿਸ ਦੇ ਇਕ ਪਾਸੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜ਼ਿਲ੍ਹਾ ਅਦਾਲਤੀ ਕੰਪਲੈਕਸ ਅਤੇ ਪੰਜ ਕੋਆਪ੍ਰੇਟਿਵ ਹਾਊਸਿੰਗ ਸੁਸਾਇਟੀਆਂ ਹਨ, ਜਦਕਿ ਦੂਜੇ ਪਾਸੇ ਰਾਧਾ ਸੁਆਮੀ ਸਤਿਸੰਗ ਭਵਨ ਸਥਿਤ ਹੈ। ਇਨ੍ਹਾਂ ਖੇਤਰਾਂ ਨੂੰ ਜੋੜਨ ਵਾਲੀ ਅੰਦਰੂਨੀ ਸੜਕ ਦੀ ਵਰਤੋਂ ਮੁੱਖ ਤੌਰ ‘ਤੇ ਇਲਾਕਾ ਵਾਸੀਆਂ ਅਤੇ ਇਨ੍ਹਾਂ ਅਦਾਰਿਆਂ ਵਿਚ ਆਉਣ ਵਾਲੇ ਲੋਕਾਂ ਲਈ ਕੀਤੀ ਜਾਂਦੀ ਹੈ। ਸੁਸਾਇਟੀਆਂ ਦੇ ਅਹੁਦੇਦਾਰਾਂ ਨੇ ਮੰਗ ਕੀਤੀ ਕਿ ਅੰਦਰੂਨੀ ਸੜਕ ਦੇ ਦੋਵਾਂ ਸਿਰਿਆਂ ‘ਤੇ ਓਵਰਹੈੱਡ ਬੈਰੀਅਰ ਲਗਾਏ ਜਾਣ ਤਾਂ ਜੋ ਭਾਰੀ ਟਰੱਕਾਂ, ਟਿੱਪਰਾਂ ਅਤੇ ਟ੍ਰੇਲਰਾਂ ਦੀ ਐਂਟਰੀ ਰੋਕੀ ਜਾ ਸਕੇ। ਇਸ ਵਫ਼ਦ ‘ਚ ਐਡਵੋਕੇਟ ਸੁਸਾਇਟੀ ਤੋਂ ਜਗਜੀਤ ਸਿੰਘ ਢਿੱਲੋਂ, ਅਗਰਸੈਨ ਸੁਸਾਇਟੀ ਤੋਂ ਇੰਦਰਜੀਤ ਸ਼ਰਮਾ ਅਤੇ ਡਾ. ਅੰਬੇਡਕਰ ਸੁਸਾਇਟੀ ਤੋਂ ਰਮੇਸ਼ ਕੁਮਾਰ ਸ਼ਰਮਾ ਆਦਿ ਸ਼ਾਮਿਲ ਸਨ। ਡੀ. ਸੀ. ਕੋਮਲ ਮਿੱਤਲ ਵਲੋਂ ਲੋੜੀਂਦੀ ਕਾਰਵਾਈ ਦਾ ਭਰੋਸਾ- ਡੀ. ਸੀ. ਕੋਮਲ ਮਿੱਤਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕਰਵਾ ਕੇ ਭਾਰੀ ਵਾਹਨਾਂ ਦੀ ਆਵਾਜਾਈ ਸੰਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਲੋਂ ਦਿੱਤੇ ਇਸ ਭਰੋਸੇ ਤੋਂ ਬਾਅਦ ਸੁਸਾਇਟੀਆਂ ਦੇ ਅਹੁਦੇਦਾਰਾਂ ਨੇ ਆਸ ਪ੍ਰਗਟਾਈ ਕਿ ਜਲਦ ਹੀ ਇਸ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇਗਾ ਅਤੇ ਅੰਦਰੂਨੀ ਸੜਕ ‘ਤੇ ਭਾਰੀ ਵਾਹਨਾਂ ਦੀ ਬੇਲੋੜੀ ਆਵਾਜਾਈ ਨੂੰ ਰੋਕਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਫਰਜ਼ੀ ਦਸਤਾਵੇਜ਼ਾਂ ਰਾਹੀਂ ਸਮਾਲ ਫਲੈਟ ਦਾ ਅਲਾਟਮੈਂਟ ਕਰਵਾਉਣ ਦੇ ਦੋਸ਼ ’ਚ ਮਾਮਲਾ ਦਰਜ ਅਗਲੀ ਖ਼ਬਰ ਡੀ. ਸੀ. ਕੋਮਲ ਮਿੱਤਲ ਤੇ ਐੱਸ. ਐੱਸ. ਪੀ. ਹਰਮਨਦੀਪ ਸਿੰਘ ਹਾਂਸ ਵਲੋਂ ਆਜ਼ਾਦੀ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਦਾ...
Ad Position 24