15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਚੰਡੀਗੜ੍ਹ ਵਿਖੇ ਪੁਲਿਸ ਦੇ ਵੱਖ-ਵੱਖ ਵਿੰਗ ਵਿਚ ਤਾਇਨਾਤ ਮਹਿਲਾ ਅਧਿਕਾਰੀ ਤੇ ਮਹਿਲਾ ਕਰਮਚਾਰੀਆਂ ਨੇ ‘ਤੀਜ ਦਾ ਤਿਉਹਾਰ’ ਮਨਾਇਆ

ਚੰਡੀਗੜ੍ਹ, 14 ਅਗਸਤ (ਅਜਾਇਬ ਸਿੰਘ ਔਜਲਾ)- ਸ਼ਹਿਰ ਵਿਚ ਇਨੀ ਦਿਨੀ ਕਿਸੇ ਨਾ ਕਿਸੇ ਥਾਂ ਤੇ ਮਹਿਲਾਵਾਂ ਤੇ ਮੁਟਿਆਰਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਉਣ ਲਈ ਕਾਫੀ ਰੁਚੀ ਦਿਖਾਈ ਦੇ ਰਹੀ ਹੈ। ਇਸ ਵਿੱਚ ਮਹਿਲਾਵਾਂ ਦੇ ਕਲੱਬਾਂ, ਮੰਚਾਂ ਦੇ ਨਾਲ ਹੋਰ ਵੀ ਸੰਸਥਾਵਾਂ ‘ਤੀਜ ਦਾ ਤਿਉਹਾਰ’ ਮਨਾਉਣ ਵਿੱਚ ਸਰਗਰਮ ਹਨ।

Ad Position 21
No active advertisement
ਅਜੀਤ ਡੈਸਕ 15-08-2026
ਚੰਡੀਗੜ੍ਹ, 14 ਅਗਸਤ (ਅਜਾਇਬ ਸਿੰਘ ਔਜਲਾ)- ਸ਼ਹਿਰ ਵਿਚ ਇਨੀ ਦਿਨੀ ਕਿਸੇ ਨਾ ਕਿਸੇ ਥਾਂ ਤੇ ਮਹਿਲਾਵਾਂ ਤੇ ਮੁਟਿਆਰਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਉਣ ਲਈ ਕਾਫੀ ਰੁਚੀ ਦਿਖਾਈ ਦੇ ਰਹੀ ਹੈ। ਇਸ ਵਿੱਚ ਮਹਿਲਾਵਾਂ ਦੇ ਕਲੱਬਾਂ, ਮੰਚਾਂ ਦੇ ਨਾਲ ਹੋਰ ਵੀ ਸੰਸਥਾਵਾਂ ‘ਤੀਜ ਦਾ ਤਿਉਹਾਰ’ ਮਨਾਉਣ ਵਿੱਚ ਸਰਗਰਮ ਹਨ। ਇਸੇ ਲੜੀ ਤਹਿਤ ਚੰਡੀਗੜ੍ਹ ਦੇ ਸੈਕਟਰ 43 ਵਿਖੇ ਪੁਲਿਸ ਵਿਭਾਗ ਦੇ ਵੱਖ ਵੱਖ ਵਿੰਗ ਵਿਚ ਮਹਿਲਾ ਅਧਿਕਾਰੀ ਅਤੇ ਮਹਿਲਾ ਕਰਮਚਾਰੀਆ ਵਲੋਂ ਬੜੀ ਧੂਮ ਧਾਮ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਵਿਸ਼ੇਸ਼ ਕਰ ਇਸ ਵਿੱਚ ਮਨਸਟੀਰੀਅਲ ਸਟਾਫ਼ ਦੀਆਂ ਮਹਿਲਾ ਕਰਮਚਾਰਨਾਂ ਵਲੋਂ ਸ਼ਿੱਦਤ ਨਾਲ ਹਿੱਸਾ ਲਿਆ ਗਿਆ। ਇਸ ਪ੍ਰੋਗਰਾਮ ਦੇ ਪ੍ਰਬੰਧਨ ਵਿੱਚ ਸਰਬਜੀਤ ਕੌਰ ਸੀਨੀਅਰ ਸਹਾਇਕ ਸਟੇਟ ਸਾਈਬਰ ਕ੍ਰਾਈਮ , ਸੇਵਾ ਮੁਕਤ ਸੁਪਰਡੈਂਟ ਮਨਜੀਤ ਕੌਰ ਅਤੇ ਜੋਤੀ ਵੱਲੋਂ ਵਧੀਆ ਪ੍ਰਬੰਧਾਂ ਹੇਠ ਤੀਜ ਦੇ ਤਿਉਹਾਰ ਨੂੰ ਨਿਵੇਕਲੇ ਰੂਪ ਵਿਚ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਬਲਜੀਤ ਕੌਰ, ਕਿਰਨਦੀਪ ਕੌਰ ,ਰੇਨੂ ਤਨੇਜਾ ਅਤੇ ਹੋਰ ਮਹਿਲਾਵਾਂ ਵੱਲੋਂ ਪੰਜਾਬ ਦੇ ਲੋਕ ਵਿਰਸੇ ਨਾਲ ਸੰਬੰਧਿਤ ਲੋਕ ਗੀਤ ,ਲੋਕ ਬੋਲੀਆਂ ਦੇ ਨਾਲ ਨਾਲ ਲੋਕ ਨਾਚਾਂ ਨੂੰ ਵੀ ਪ੍ਰਮੁੱਖਤਾ ਨਾਲ ਪੇਸ਼ ਕੀਤਾ ਗਿਆ। ਖਾਸ ਕਰਕੇ ਸੰਗੀਤਕ ਧੁਨਾਂ ਦੇ ਸੁਮੇਲ ਵਿੱਚ ਵਿਚਰਦੀਆਂ ਲੋਕ ਬੋਲੀਆਂ ਤੇ ਲੋਕ ਗੀਤ ਦੇ ਨਾਲ ਨਾਲ ਲੋਕ ਨਾਚ ਵੀ ਖਿੱਚਦਾ ਕੇਂਦਰ ਬਣੇ। ਇਸ ਮੌਕੇ ਹੋਰ ਵੀ ਮਨੋਰੰਜਕ ਖੇਡਾਂ ਵਿੱਚ ਵੀ ਮਹਿਲਾਵਾਂ ਨੇ ਉਤਸੁਕਤਾ ਨਾਲ ਹ ਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਨੀਲਮ ਸ਼ਰਮਾ ਸੁਪਰਡੈਂਟ ਵੱਲੋਂ ਵਿਸ਼ੇਸ਼ ਸਿਰਕਤ ਕਰਦਿਆਂ ਪ੍ਰਬੰਧਕਾਂ ਦੇ ਕਾਰਜ ਨੂੰ ਸਲਾਹਿਆ। ਇਸੇ ਦੌਰਾਨ ਸਰਬਜੀਤ ਕੌਰ, ਮਨਜੀਤ ਕੌਰ ਅਤੇ ਜੋਤੀ ਦਾ ਕਹਿਣਾ ਸੀ ਕਿ ਪੰਜਾਬ ਦੇ ਰੀਤੀ ਰਿਵਾਜ ਤੇ ਤਿਉਹਾਰਾਂ ਮਨਾਉਣ ਦਾ ਸਿਲਸਿਲਾ ਅੱਗੋਂ ਵੀ ਜਾਰੀ ਰੱਖਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਵਿਚ ਸਿੱਖਾਂ ’ਤੇ ਤਸ਼ੱਦਦ ਮੰਦਭਾਗਾ-ਗਿਆਨੀ ਹਰਪ੍ਰੀਤ ਸਿੰਘ ਅਗਲੀ ਖ਼ਬਰ ਧਾਰਮਿਕ ਸ਼ਖ਼ਸੀਅਤਾਂ ਦੇ ਘਰ ਵੀ ਸੁਰੱਖਿਅਤ ਨਹੀਂ-ਜਾਖੜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰ...
Ad Position 24