01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਡਿਜ਼ੀਟਲ ਅਰੈਸਟ ਅਤੇ ਪੁਲਿਸ - ਈ . ਡੀ . ਦੇ ਅਧਿਕਾਰੀ ਬਣ ਕੇ ਦੋ ਬਜ਼ੁਰਗਾਂ ਸਮੇਤ ਦੋ ਵਿਅਕਤੀਆਂ ਤੋਂ ਠੱਗੇ 75.50 ਲੱਖ

ਐੱਸ. ਏ.

Ad Position 21
No active advertisement
ਅਜੀਤ ਡੈਸਕ 01-11-2026
ਐੱਸ. ਏ. ਐੱਸ. ਨਗਰ, 31 ਅਕਤੂਬਰ (ਕਪਿਲ ਵਧਵਾ)-ਸਾਈਬਰ ਠੱਗਾਂ ਵਲੋਂ ਡਿਜ਼ੀਟਲ ਅਰੈਸਟ ਅਤੇ ਸਰਕਾਰੀ ਅਧਿਕਾਰੀ ਬਣ ਕੇ ਲੋਕਾਂ ਨੂੰ ਡਰਾਉਣ-ਧਮਕਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਮੁਹਾਲੀ ਜ਼ਿਲ੍ਹੇ ਅੰਦਰ ਸਾਹਮਣੇ ਆਏ ਅਜਿਹੇ ਦੋ ਮਾਮਲਿਆਂ ਵਿਚ ਠੱਗਾਂ ਨੇ ਦੋ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਕੁੱਲ 75.50 ਲੱਖ ਰੁ. ਠੱਗ ਲਏ। ਪਹਿਲੇ ਮਾਮਲੇ ਵਿਚ ਖਰੜ ਦੇ ਸੈਕਟਰ-125 ਸਥਿਤ ਗੁਲਮੋਹਰ ਕੰਪਲੈਕਸ ਦੇ ਰਹਿਣ ਵਾਲੇ ਹਰਜੀਤ ਸਿੰਘ ਸੰਧੂ (67) ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ 9 ਅਕਤੂਬਰ ਨੂੰ ਉਨ੍ਹਾਂ ਦੀ ਪਤਨੀ ਦੇ ਮੋਬਾਈਲ ‘ਤੇ ਫ਼ੋਨ ਆਇਆ ਅਤੇ ਫ਼ੋਨ ਕਰਨ ਵਾਲਿਆਂ ਨੇ ਖ਼ੁਦ ਨੂੰ ਡੀ. ਟੀ. ਐੱਸ. ਚੰਡੀਗੜ੍ਹ ਅਤੇ ਬਾਅਦ ਵਿਚ ਡੀ. ਟੀ. ਐੱਸ. ਪੁਨੇ ਦਾ ਅਧਿਕਾਰੀ ਦੱਸਿਆ। ਉਸ ਨੇ ਫ਼ੋਨ ਨੰਬਰ ਨੂੰ ਅੱਤਵਾਦੀ ਗਤੀਵਿਧੀਆਂ ਨਾਲ ਜੋੜਦਿਆਂ ਗ੍ਰਿਫ਼ਤਾਰੀ ਦਾ ਡਰਾਵਾ ਦਿੱਤਾ ਅਤੇ ਡਿਜ਼ੀਟਲ ਅਰੈਸਟ ਕਰ ਲਿਆ। ਡਰ ਦੇ ਮਾਹੌਲ ਵਿਚ ਸ਼ਿਕਾਇਤਕਰਤਾ ਨੇ 14 ਅਕਤੂਬਰ ਨੂੰ 35 ਲੱਖ ਰੁ. ਅਤੇ 15 ਅਕਤੂਬਰ ਨੂੰ 10 ਲੱਖ ਰੁ. ਵੱਖ-ਵੱਖ ਬੈਂਕ ਖਾਤਿਆਂ ਵਿਚ ਟਰਾਂਸਫਰ ਕਰਵਾ ਦਿੱਤੇ। ਦੂਜੇ ਮਾਮਲੇ ਵਿਚ ਖਰੜ ਦੇ ਸੈਕਟਰ-125 ਸਥਿਤ ਸੈਣੀ ਇਨਕਲੇਵ ਦੇ 78 ਸਾਲਾ ਬਖਸ਼ੀ ਰਾਮ ਨੂੰ ਠੱਗਾਂ ਨੇ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਦਾ ਸੀਨੀਅਰ ਇੰਸਪੈਕਟਰ ਬਣ ਕੇ ਫ਼ੋਨ ਕੀਤਾ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਖ਼ਿਲਾਫ਼ ਅਦਾਲਤ ਵਿਚ ਕੇਸ ਦਰਜ ਹੈ ਅਤੇ ਵਟਸਐਪ ‘ਤੇ ਜਾਅਲੀ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ। ਬਾਅਦ ਵਿਚ ਉਨ੍ਹਾਂ ਦੀ ਗੱਲ ਪ੍ਰੇਮ ਕੁਮਾਰ ਗੌਤਮ ਨਾਂਅ ਦੇ ਕਥਿਤ ਈ. ਡੀ. ਅਧਿਕਾਰੀ ਨਾਲ ਕਰਵਾਈ ਗਈ। ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਦਾ ਡਰਾਵਾ ਦੇ ਕੇ ਪੈਸਿਆਂ ਦੀ ਤਸਦੀਕ ਕਰਨ ਦੇ ਨਾਂਅ ‘ਤੇ ਪੀੜਤ ਤੋਂ 22 ਸਤੰਬਰ ਨੂੰ 15 ਲੱਖ, 28 ਸਤੰਬਰ ਨੂੰ 6.50 ਲੱਖ ਅਤੇ 1 ਅਕਤੂਬਰ ਨੂੰ 9 ਲੱਖ ਰੁ. ਟਰਾਂਸਫਰ ਕਰਵਾ ਲਏ ਗਏ। ਇਸ ਤਰ੍ਹਾਂ ਪੀੜਤ ਨਾਲ ਕੁੱਲ 30.50 ਲੱਖ ਰੁ. ਦੀ ਠੱਗੀ ਮਾਰੀ ਗਈ। ਦੋਵਾਂ ਮਾਮਲਿਆਂ ਵਿਚ ਸ਼ਿਕਾਇਤਾਂ ਮਿਲਣ ਤੋਂ ਬਾਅਦ ਥਾਣਾ ਸਾਈਬਰ ਕ੍ਰਾਈਮ ਮੁਹਾਲੀ ਦੀ ਪੁਲਿਸ ਵਲੋਂ ਐਫ. ਆਈ. ਆਰ. ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਬਲਿੰਕਿਟ ਦੇ ਫਰਜ਼ੀ ਕਸਟਮਰ ਕੇਅਰ ਤੋਂ ਲੈ ਕੇ ਫ਼ਰਨੀਚਰ ਆਰਡਰ ਕਰਨ ਦੇ ਮਾਮਲੇ ’ ਚ 4 ਵਿਅਕਤੀਆਂ ਨਾਲ 22.88 ਲੱਖ ਰੁ . ਦੀ ਠ...
Ad Position 24