26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸ਼ੇਅਰ ਮਾਰਕੀਟ ’ਚ ਮੁਨਾਫੇ ਦਾ ਝਾਂਸਾ ਦੇ ਕੇ ਜ਼ੀਰਕਪੁਰ ਵਾਸੀ ਨਾਲ 10.39 ਲੱਖ ਦੀ ਠੱਗੀ

ਐੱਸ. ਏ.

Ad Position 21
No active advertisement
ਅਜੀਤ ਡੈਸਕ 27-08-2026
ਐੱਸ. ਏ. ਐੱਸ. ਨਗਰ, 26 ਅਗਸਤ (ਕਪਿਲ ਵਧਵਾ)- ਜ਼ੀਰਕਪੁਰ ਦੇ ਸਿੰਘਪੁਰਾ ਵਾਸੀ ਇਕ ਸੇਵਾਮੁਕਤ ਵਿਅਕਤੀ ਨੂੰ ਸ਼ੇਅਰ ਮਾਰਕੀਟ ’ਚ ਭਾਰੀ ਮੁਨਾਫਾ ਦੇਣ ਦਾ ਝਾਂਸਾ ਦੇ ਕੇ 10.39 ਲੱਖ ਰੁ. ਦੀ ਆਨਲਾਈਨ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਾਈਬਰ ਕ੍ਰਾਈਮ, ਐਸ. ਏ. ਐਸ. ਨਗਰ ਪੁਲਿਸ ਨੇ ਅਣਪਛਾਤੇ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਵਰਿੰਦਰ ਸਿੰਘ ਵਾਸੀ ਸਿੰਘਪੁਰਾ (ਜ਼ੀਰਕਪੁਰ) ਨੇ ਦੱਸਿਆ ਕਿ ਉਹ ਪ੍ਰਾਈਵੇਟ ਕੰਮ ਤੋਂ ਰਿਟਾਇਰਡ ਹੈ ਤੇ ਪਿਛਲੇ ਕੁਝ ਸਮੇਂ ਤੋਂ ਸ਼ੇਅਰ ਮਾਰਕੀਟ ਵਿਚ ਨਿਵੇਸ਼ ਕਰਦਾ ਆ ਰਿਹਾ ਹੈ। ਉਸ ਕੋਲ ਮਿਰਾਏ ਐਸੇਟ ਕੰਪਨੀ ਦੇ ਗੋਲਡ ਈ. ਟੀ. ਐਫ. ਵੀ ਸਨ। ਪੀੜਤ ਮੁਤਾਬਕ ਉਸ ਨੂੰ ਮੋਬਾਈਲ ਨੰਬਰ ਤੋਂ ਫੋਨ ਆਇਆ, ਜਿਸ ’ਤੇ ਕਾਲ ਕਰਨ ਵਾਲੀ ਮਹਿਲਾ ਨੇ ਆਪਣਾ ਨਾਮ ਹੀਨਾ ਕੁਰੈਸ਼ੀ ਦੱਸਿਆ ਤੇ ਖੁਦ ਨੂੰ ਮਿਰਾਏ ਐਸੇਟ ਦੀ ਬਿਜ਼ਨਸ ਮੈਨੇਜਰ ਦੱਸਿਆ। ਉਸ ਨੇ ਵਰਿੰਦਰ ਸਿੰਘ ਨੂੰ ਕੰਪਨੀ ਦਾ ਖਾਸ ਮੈਂਬਰ ਦੱਸਦਿਆਂ ਵਿਸ਼ੇਸ਼ ਸਹੂਲਤਾਂ ਦੇਣ ਦੀ ਗੱਲ ਕਹੀ ਅਤੇ ਉਸ ਨੂੰ ‘ਮੋਵਿਨ’ ਨਾਮ ਦੀ ਐਪ ਡਾਊਨਲੋਡ ਕਰਨ ਲਈ ਕਿਹਾ। ਸ਼ਿਕਾਇਤ ਅਨੁਸਾਰ ਐਪ ਡਾਊਨਲੋਡ ਕਰਨ ਤੋਂ ਬਾਅਦ ਉਸ ਨੂੰ ਇਕ ਵਟਸਐਪ ਗਰੁੱਪ ਵਿਚ ਸ਼ਾਮਿਲ ਕਰ ਦਿੱਤਾ ਗਿਆ। ਇਸ ਗਰੁੱਪ ਦੀ ਐਡਮਿਨ ਹੀਨਾ ਕੁਰੈਸ਼ੀ ਦੱਸੀ ਗਈ। ਇਸ ਤੋਂ ਬਾਅਦ ਪੀੜਤ ਨੇ ਵੱਖ-ਵੱਖ ਤਰੀਕਾਂ ਨੂੰ ਕੁੱਲ ਲੱਖਾਂ ਰੁ. ਨਿਵੇਸ਼ ਕੀਤੇ। ਪੁਲਿਸ ਦੀ ਮੁੱਢਲੀ ਜਾਂਚ ਵਿਚ ਬਿਆਨ ਦੇ ਆਧਾਰ ’ਤੇ ਧਾਰਾ 318(4), 61(2) ਬੀ. ਐਨ. ਐਸ. ਅਤੇ 66 ਆਈ. ਟੀ. ਐਕਟ ਤਹਿਤ ਅਣਪਛਾਤੇ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਕੀਤੀ ਗਈ ਹੈ। ਪੁਲਿਸ ਵਲੋਂ ਮਾਮਲੇ ਵਿਚ ਵਰਤੇ ਗਏ ਮੋਬਾਈਲ ਨੰਬਰਾਂ, ਵਟਸਐਪ ਗਰੁੱਪ ਅਤੇ ਨਿਵੇਸ਼ ਲਈ ਵਰਤੀ ਗਈ ਐਪ ਸਮੇਤ ਹੋਰ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਘੜੂੰਆਂ ਵਿਖੇ ਖੁਦਾਈ ਵਾਲੀ ਥਾਂ ’ਤੇ ਪੁਲਿਸ ਕੀਤੀ ਤਾਇਨਾਤ ਅਗਲੀ ਖ਼ਬਰ ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਨੇ ਜਾਗਰੂਕਤਾ ਮੁਹਿੰਮ ਚਲਾਈ
Ad Position 24