ਪਿੰਡ ਘੜੂੰਆਂ ਵਿਖੇ ਖੁਦਾਈ ਵਾਲੀ ਥਾਂ ’ਤੇ ਪੁਲਿਸ ਕੀਤੀ ਤਾਇਨਾਤ
ਖਰੜ, 26 ਅਗਸਤ (ਜੰਡਪੁਰੀ)- ਪਿੰਡ ਘੜੂੰਆਂ ਵਿਖੇ ਖੁਦਾਈ ਦੌਰਾਨ ਚਾਂਦੀ ਦੇ ਸਿੱਕੇ ਨਿਕਲਣ ਵਾਲੀ ਥਾਂ ਦੀ ਜਾਂਚ ਲਈ ਪੁਰਾਤਤਵ ਵਿਭਾਗ ਨੂੰ ਪੱਤਰ ਲਿਖਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਖਰੜ ਦੇ ਐਸ.
ਖਰੜ, 26 ਅਗਸਤ (ਜੰਡਪੁਰੀ)- ਪਿੰਡ ਘੜੂੰਆਂ ਵਿਖੇ ਖੁਦਾਈ ਦੌਰਾਨ ਚਾਂਦੀ ਦੇ ਸਿੱਕੇ ਨਿਕਲਣ ਵਾਲੀ ਥਾਂ ਦੀ ਜਾਂਚ ਲਈ ਪੁਰਾਤਤਵ ਵਿਭਾਗ ਨੂੰ ਪੱਤਰ ਲਿਖਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਖਰੜ ਦੇ ਐਸ. ਡੀ. ਐਮ. ਗੁਰਮੀਤ ਸਿੰਘ ਨੇ ਦੱਸਿਆ ਕਿ ਅਤੇ ਸਰਵੇ ਆਫ਼ ਇੰਡੀਆ ਨੂੰ ਮੌਕੇ ਦੀ ਜਾਂਚ ਕਰਨ ਲਈ ਪੱਤਰ ਲਿਖਿਆ ਗਿਆ ਹੈ। ਦੂਜੇ ਪਾਸੇ ਨਗਰ ਪੰਚਾਇਤ ਘੜੂੰਆਂ ਦੇ ਕਾਰਜ ਸਾਧਕ ਅਫ਼ਸਰ ਨੇ ਇਸ ਜਗ੍ਹਾ ਉੱਤੇ ਕੈਮਰੇ ਲਗਾ ਦਿੱਤੇ ਹਨ ਅਤੇ ਨਾਲ ਹੀ ਖੁਦਾਈ ਦਾ ਕੰਮ ਰੋਕ ਦਿੱਤਾ ਹੈ। ਇਸ ਤੋਂ ਇਲਾਵਾ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ, ਜਿਸ ਦੇ ਚਲਦਿਆਂ ਪੁਲਿਸ ਵਿਭਾਗ ਵਲੋਂ ਉਥੇ ਇਕ ਪੱਕਾ ਮੁਲਜ਼ਾਮ ਤਾਇਨਾਤ ਕਰ ਦਿੱਤਾ ਗਿਆ ਹੈ। ਇੱਕ ਕਰਮਚਾਰੀ ਨੂੰ ਉੱਥੇ ਪੱਕਾ ਨਿਯੁਕਤ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਥਾਂ ‘ਤੇ ਪਹਿਲਾਂ ਧਰਮਸ਼ਾਲਾ ਬਣੀ ਹੋਈ ਸੀ, ਜਿਸ ਨੂੰ ਢਾਹ ਕੇ ਦੁਬਾਰਾ ਕੋਈ ਨਵੀਂ ਉਸਾਰੀ ਕੀਤੀ ਜਾਣੀ ਸੀ ਅਤੇ ਇਸ ਦੌਰਾਨ ਨਵੇਂ ਢਾਂਚੇ ਦੀਆਂ ਨੀਂਹਾਂ ਪੁੱਟਣ ਮੌਕੇ ਧਰਤੀ ‘ਚੋਂ ਬੱਚਿਆਂ ਨੂੰ ਪੁਰਤਾਨ ਕਾਲ ਦੇ ਚਾਂਦੀ ਦੇ ਸਿੱਕੇ ਮਿਲੇ ਸਨ।