28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਲਾਲੜੂ ਵਿਖੇ ਭਾਜਪਾ ਵਲੋਂ ਕਰਵਾਏ ਗਏ ਮਹਾਂ ਰੱਖੜੀ ਸਮਾਗਮ ’ ਚ ਵੱਡੀ ਗਿਣਤੀ ਭੈਣਾਂ ਨੂੰ ਤੋਹਫ਼ੇ ਵਜੋ ਦਿੱਤੇ ਸੂਟ ਹਲਕੇ ਦੀਆਂ ਭੈਣਾਂ ਦੀ ਸਹਾਇਤਾ ਤੇ ਸਤਿਕਾਰ ਲਈ ਹਮੇਸ਼ਾ ਹਾਜ਼ਰ ਹਾਂ - ਗੁਰਦਰਸ਼ਨ ਸਿੰਘ ਸੈਣੀ ਟੀ . ਡੀ . ਆਈ . ਸਿਟੀ ਦੇ ਕੈਫੇ ’ ਚ ਬਿਨਾਂ ਲਾਇਸੈਂਸ ਸ਼ਰਾਬ ਪਿਲਾਉਣ ਦਾ ਮਾਮਲਾ ਦਰਜ

ਲਾਲੜੂ, 27 ਅਗਸਤ (ਰਾਜਬੀਰ ਸਿੰਘ)- ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਲਾਲੜੂ ਸਰਕਲ ਵਿਖੇ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 28-08-2026
ਲਾਲੜੂ, 27 ਅਗਸਤ (ਰਾਜਬੀਰ ਸਿੰਘ)- ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਲਾਲੜੂ ਸਰਕਲ ਵਿਖੇ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਵਿਚ ਹਲਕੇ ਭਰ ਤੋਂ ਪੁੱਜੀਆਂ ਕਰੀਬ ਵੱਡੀ ਗਿਣਤੀ ਭੈਣਾਂ ਤੇ ਬੱਚੀਆਂ ਨੇ ਸ਼ਿਰਕਤ ਕੀਤੀ ਅਤੇ ਕੇਵਲ ਸਿੰਘ ਢਿੱਲੋਂ ਤੇ ਗੁਰਦਰਸ਼ਨ ਸਿੰਘ ਸੈਣੀ ਦੇ ਗੁੱਟ ‘ਤੇ ਰੱਖੜੀਆਂ ਬੰਨ੍ਹ ਕੇ ਪਿਆਰ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਦੋਵਾਂ ਆਗੂਆਂ ਵਲੋਂ ਸਮੂਹ ਭੈਣਾਂ ਅਤੇ ਬੱਚੀਆਂ ਨੂੰ ਤੋਹਫੇ ਵਜੋਂ ਸੂਟ ਦਿੱਤੇ ਗਏ ਅਤੇ ਰੱਖੜੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਗੁਰਦਰਸ਼ਨ ਸਿੰਘ ਸੈਣੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਜਪਾ ਮਾਵਾਂ, ਭੈਣਾਂ ਅਤੇ ਬੱਚੀਆਂ ਦੇ ਸਨਮਾਨ ਲਈ ਵਚਨਬੱਧ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਸਰਕਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਸਿਆਸਤ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਮਨਰੇਗਾ ਮਜ਼ਦੂਰਾਂ ਨਾਲ ਹੋਏ ਵਿਵਹਾਰ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਮਾਤਾਵਾਂ ਦੇ ਅਸ਼ੀਰਵਾਦ ਅਤੇ ਭੈਣਾਂ-ਧੀਆਂ ਦੇ ਮੋਹ ਨੇ ਉਨ੍ਹਾਂ ਨੂੰ ਭਾਵੁਕ ਕਰ ਦਿੱਤਾ ਹੈ। ਇਸ ਮੌਕੇ ਰਣਜੀਤ ਸਿੰਘ ਗਿੱਲ ਤੇ ਗੁਰਦਰਸ਼ਨ ਸਿੰਘ ਸੈਣੀ ਦੇ ਸਪੁੱਤਰ ਹਰਦੀਪ ਸਿੰਘ ਸੈਣੀ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੰਜੀਵ ਖੰਨਾ, ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ, ਸੁਸ਼ੀਲ ਰਾਣਾ ,ਪੁਸ਼ਪਿੰਦਰ ਮਹਿਤਾ, ਜ਼ਿਲ੍ਹਾ ਓ. ਬੀ. ਸੀ ਮੋਰਚਾ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ , ਰਵਿੰਦਰ ਵੈਸਨਵ, ਏਕਤਾ ਨਾਗਪਾਲ, ਮੁਕੇਸ਼ ਗਾਂਧੀ, ਹਰਜੀਤ ਮਿੰਟਾ, ਸਾਨੰਤ ਭਾਰਦਵਾਜ, ਗੁਲਜ਼ਾਰ ਟਿਵਾਣਾ, ਸੋਮ ਚੰਦ ਗੋਇਲ, ਸਾਬਕਾ ਮੰਡਲ ਪ੍ਰਧਾਨ ਗੁਰਮੀਤ ਸਿੰਘ ਟਿਵਾਣਾ , ਰਾਜੀਵ ਸ਼ਰਮਾ, ਰਾਜਪਾਲ ਟਰੜਕ , ਰਾਜੇਸ , ਮੰਡਲ ਲਾਲੜੂ ਦੇ ਪ੍ਰਧਾਨ ਸੰਜੂ ਰਾਣਾ, ਸੁਭਾਸ਼ ਸੈਣੀ , ਮਲਕੀਤ ਸੈਣੀ , ਦਿਆਲ ਸੈਣੀ , ਰਾਕੇਸ ਮਹਿਰਾ , ਬਲਵਿੰਦਰ ਰਾਣਾ , ਨਵੀਨ, ਦੀਪਕ ਨੇਗੀ, ਸਤਪਾਲ ਬਾਂਸਲ , ਸੁਖਦੇਵ , ਜਤਿੰਦਰ ਚੱਢਾ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੰਦ ਪਏ ਘਰ ’ਚੋਂ ਸੋਨੇ ਦੇ ਗਹਿਣਿਆਂ ਸਮੇਤ ਲੱਖਾਂ ਦੀ ਕੀਮਤ ਦਾ ਸਾਮਾਨ ਚੋਰੀ ਅਗਲੀ ਖ਼ਬਰ ਲਖਨੌਰ ’ ਚ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਝਗੜਾ , ਪੁਲਿਸ ਮੁਲਾਜ਼ਮਾਂ ’ ਤੇ ਵੀ ਹਮਲਾ
Ad Position 24