ਚੰਡੀਗੜ੍ਹ ’ਚ ਹਸਪਤਾਲ 16 ਦੇ ਪੈਰਾ ਮੈਡੀਕਲ ਸਟਾਫ਼ ਦੀ ਸਰਬਸੰਮਤੀ ਨਾਲ ਚੋਣ ਕਰਾਉਣ ’ਤੇ ਬਣੀ ਸਹਿਮਤੀ
ਚੰਡੀਗੜ੍ਹ, 28 ਅਗਤਸ (ਅਜਾਇਬ ਸਿੰਘ ਔਜਲਾ)- ਸਥਾਨਕ ਸੈਕਟਰ 16 ਹਸਪਤਾਲ ਦੇ ਪੈਰਾ ਮੈਡੀਕਲ ਸਟਾਫ ਦੀ ਜਥੇਬੰਦੀ ਦੇ ਆਗੂ ਕਮਲਜੀਤ ਸਿੰਘ ਸੰਧੂ ਹਰਪਾਲ ਸਿੰਘ ਬੱਲ ਰੋਕੀ ਆਦਿ ਵਲੋਂ ਮੀਟਿੰਗ ਲਈ ਕੀਤੇ ਪ੍ਰਬੰਧ ਸਬੰਧੀ ਰਣਜੀਤ ਸਿੰਘ ਹੰਸ ਪ੍ਰਧਾਨ, ਰਜਿੰਦਰ ਕੁਮਾਰ ਜਨਰਲ ਸਕੱਤਰ ਦੀ ਅਗਵਾਈ ਵਿਚ ਫੈਡਰੇਸ਼ਨ ਦੀ ਮੀਟਿੰਗ ਕੀਤੀ ਗਈ। ਇਸ ਵਿਚ ਵੱਖ ਵੱਖ ਮਹਿਕਮਿਆਂ ਦੀਆਂ ਜਥੇਬੰਦੀਆਂ ਦੇ ਲੀਡਰਾਂ ਨੇ ਆਪਣੇ ਵਿਚਾਰ ਫੈਡਰੇਸ਼ਨ ਦੀ ਚੋਣ ਸਬੰਧੀ ਦਿੱਤੇ।
ਚੰਡੀਗੜ੍ਹ, 28 ਅਗਤਸ (ਅਜਾਇਬ ਸਿੰਘ ਔਜਲਾ)- ਸਥਾਨਕ ਸੈਕਟਰ 16 ਹਸਪਤਾਲ ਦੇ ਪੈਰਾ ਮੈਡੀਕਲ ਸਟਾਫ ਦੀ ਜਥੇਬੰਦੀ ਦੇ ਆਗੂ ਕਮਲਜੀਤ ਸਿੰਘ ਸੰਧੂ ਹਰਪਾਲ ਸਿੰਘ ਬੱਲ ਰੋਕੀ ਆਦਿ ਵਲੋਂ ਮੀਟਿੰਗ ਲਈ ਕੀਤੇ ਪ੍ਰਬੰਧ ਸਬੰਧੀ ਰਣਜੀਤ ਸਿੰਘ ਹੰਸ ਪ੍ਰਧਾਨ, ਰਜਿੰਦਰ ਕੁਮਾਰ ਜਨਰਲ ਸਕੱਤਰ ਦੀ ਅਗਵਾਈ ਵਿਚ ਫੈਡਰੇਸ਼ਨ ਦੀ ਮੀਟਿੰਗ ਕੀਤੀ ਗਈ। ਇਸ ਵਿਚ ਵੱਖ ਵੱਖ ਮਹਿਕਮਿਆਂ ਦੀਆਂ ਜਥੇਬੰਦੀਆਂ ਦੇ ਲੀਡਰਾਂ ਨੇ ਆਪਣੇ ਵਿਚਾਰ ਫੈਡਰੇਸ਼ਨ ਦੀ ਚੋਣ ਸਬੰਧੀ ਦਿੱਤੇ। ਸਰਬ ਸੰਮਤੀ ਨਾਲ ਅਹੁਦੇਦਾਰਾ ਦੀ ਪ੍ਰਪੋਜਲ ਤਿਆਰ ਕੀਤੀ ਅਤੇ ਕਿਹਾ ਕਿ ਪ੍ਰਧਾਨ ਦਾ ਅਹੁਦਾ ਸੀ ਟੀ ਯੂ ਮਹਿਕਮੇ ਨੂੰ ਅਤੇ ਜਨਰਲ ਸਕੱਤਰ ਦਾ ਅਹੁਦਾ ਸਿੱਖਿਆ ਵਿਭਾਗ ਮਹਿਕਮੇ ਨੂੰ ਦਿੱਤਾ ਜਾਵੇ ਇਸ ਉਪਰੰਤ ਬਾਕੀ ਅਹੁਦੇਦਾਰਾਂ ਸਬੰਧੀ ਵੀ ਸਰਬ ਸੰਮਤੀ ਨਾਲ ਚੋਣ ਕਰਨ ਦਾ ਫੈਸਲਾ ਕੀਤਾ ਗਿਆ ਹੈ । ਜਿਸ ਸਬੰਧੀ 1 ਸਤੰਬਰ 2026 ਨੂੰ ਸਤਸੰਗ ਭਵਨ ਸੈਕਟਰ 26 ਵਿਖੇ 3 ਵਜੇ ਦੁਪਹਿਰ ਬਾਅਦ ਡੈਲੀਗੇਟ ਅਜਲਾਸ ਸੱਦਿਆ ਗਿਆ ਹੈ, ਜਿਸ ਵਿਚ ਸ਼ਾਮਿਲ ਡੈਲੀਗੇਟਾ ਦੀ ਹਾਜ਼ਰੀ ਵਿਚ ਸਹਿਮਤੀ ਨਾਲ ਚੋਣ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ। ਮੀਟਿੰਗ ਵਿਚ ਰਣਬੀਰ ਰਾਣਾ, ਖੁਸ਼ਹਾਲੀ ਰਾਮ, ਭਾਗ ਸਿੰਘ, ਓਮ ਪ੍ਰਕਾਸ਼, ਜਗਿੰਦਰ ਸਿੰਘ ,ਚਰਨਜੀਤ ਸਿੰਘ ਢੀਂਡਸਾ, ਸੋਹਣ ਸਿੰਘ, ਇੰਦਰਪ੍ਰੀਤ ਸਿੰਘ ਲਾਂਬਾ, ਚਰਨਜੀਤ ਸਿੰਘ ਚੰਦੀ, ਪਰਸਾਦ, ਜਰਨੈਲ ਸਿੰਘ ਅਤੇ ਸਵੇਤਾ, ਜਸਬੀਰ ਸਿੰਘ ਆਦਿ ਆਗੂਆਂ ਨੇ ਹਿੱਸਾ ਲਿਆ।