30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਖੱਤਰੀ ਸਭਾ ਦੀ ਮੀਟਿੰਗ ਦੌਰਾਨ ਵੱਖ-ਵੱਖ ਸਮਾਜਿਕ ਤੇ ਧਾਰਮਿਕ ਮੁੱਦਿਆਂ ’ਤੇ ਹੋਈ ਚਰਚਾ

ਖਰੜ, 28 ਅਗਸਤ (ਗੁਰਮੁੱਖ ਸਿੰਘ ਮਾਨ)- ਖੱਤਰੀ ਸਭਾ ਖਰੜ ਦੀ ਮੀਟਿੰਗ ਸਭਾ ਦੇ ਪ੍ਰਧਾਨ ਵਿਨੋਦ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਵੱਖ-ਵੱਖ ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 29-08-2026
ਖਰੜ, 28 ਅਗਸਤ (ਗੁਰਮੁੱਖ ਸਿੰਘ ਮਾਨ)- ਖੱਤਰੀ ਸਭਾ ਖਰੜ ਦੀ ਮੀਟਿੰਗ ਸਭਾ ਦੇ ਪ੍ਰਧਾਨ ਵਿਨੋਦ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਵੱਖ-ਵੱਖ ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੁੱਖ ਤੌਰ ‘ਤੇ ਸ਼ਹਿਰ ਦੇ ਸ਼ਮਸ਼ਾਨਘਾਟ (ਰਾਮਬਾਗ) ਨੂੰ ਹੋਰ ਵਧੀਆ ਤੇ ਸੁਚੱਜਾ ਬਣਾਉਣ ਲਈ ਯਤਨ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਗ਼ਰੀਬ ਤੇ ਲੋੜਵੰਦ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਲਈ ਮਾਲੀ ਸਹਾਇਤਾ ਦੇਣ ਵਾਸਤੇ ਵੀ ਸਭਾ ਵਲੋਂ ਹਰ ਸੰਭਵ ਯਤਨ ਕਰਨ ਦੀ ਗੱਲ ਕੀਤੀ ਗਈ। ਇਸੇ ਦੌਰਾਨ ਪ੍ਰਿੰ. ਜਤਿੰਦਰ ਗੁਪਤਾ ਨੇ ਦੱਸਿਆ ਕਿ ਆਰੀਆ ਸਮਾਜ ਖਰੜ ਵਲੋਂ ਸ੍ਰੀ ਰਾਮ ਮੰਦਰ ਖਰੜ ਵਿਖੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਦੇ ਸੰਬੰਧ ‘ਚ 6 ਸਤੰਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸ਼ੋਭਾ ਯਾਤਰਾ ‘ਚ ਖੱਤਰੀ ਸਭਾ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ‘ਚ ਸਾਧੂ ਰਾਮ, ਅਜੈਸ਼ ਕਪੂਰ, ਰੋਹਿਤ ਕਪੂਰ, ਡਾ. ਹਰੀਸ਼ ਚੋਪੜਾ, ਡਾ. ਵਿਜੈ ਪਾਲ ਠਾਕੁਰ, ਅਸ਼ੋਕ ਬਹਿਲ, ਸੰਦੀਪ ਬਿੰਦਰਾ, ਰਾਜੇਸ਼ ਕੁਮਾਰ (ਲਵਲੀ) ਬੱਤਰਾ, ਹੈਪੀ ਸੇਠ, ਅਨਿਲ ਸੇਠ, ਅਸ਼ੋਕ ਸੇਠੀਆ, ਐਡਵੋਕੇਟ ਅਨਿਲ ਕੁਮਾਰ, ਸੁਨੀਲ ਖੋਨਾ, ਮਿਕਲ ਅਰੋੜਾ, ਰਵਿੰਦ ਖੋਲਾ, ਸੀਮੋਤ ਕੋਹਲੀ ਤੇ ਜੇ. ਕੇ. ਓਬਰਾਏ ਸਮੇਤ ਸਭਾ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਯੂ. ਜੀ. ਸੀ. ਰੋਲਬੈਕ ਦੀ ਮੰਗ ਨੂੰ ਲੈ ਕੇ ਸਵਰਨ ਸਮਾਜ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਨਾਜਾਇਜ਼ ਉਸਾਰੀਆਂ ’ਤੇ ਕਾਰਵਾਈ ਦੇ ਦਾਅਵਿਆਂ ਵਿਚਕਾਰ ਧੜੱਲੇ ਨਾਲ ਜਾਰੀ ਉਸਾਰੀ
Ad Position 24