02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕੈਬ ਚਾਲਕ ਦੀ ਮੌਤ ਬਣੀ ਭੇਦ , ਪਰਿਵਾਰ ਨੇ ਹੱਤਿਆ ਦਾ ਸ਼ੱਕ ਜਤਾਇਆ

ਐੱਸ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਐੱਸ. ਏ. ਐੱਸ. ਨਗਰ, 1 ਸਤੰਬਰ (ਕਪਿਲ ਵਧਵਾ)-ਬਲੌਂਗੀ ਥਾਣੇ ਅਧੀਨ ਪੈਂਦੇ ਇਲਾਕੇ ‘ਚ ਇਕ 24 ਸਾਲਾ ਕੈਬ ਚਾਲਕ ਧਰਮਿੰਦਰ ਦੀ ਮੌਤ ਕਰੀਬ ਤਿੰਨ ਹਫ਼ਤਿਆਂ ਬਾਅਦ ਵੀ ਭੇਦ ਬਣੀ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਉਸ ਦੀ ਮੌਤ ਨੂੰ ਹੱਤਿਆ ਦੱਸਦਿਆਂ ਪੁਲਿਸ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਪਰਿਵਾਰ ਵਲੋਂ ਦਿੱਤੀ ਸ਼ਿਕਾਇਤ ਅਨੁਸਾਰ ਧਰਮਿੰਦਰ 8 ਅਗਸਤ ਨੂੰ ਆਪਣੀ ਗੱਡੀ ਲੈ ਕੇ ਕੰਮ ‘ਤੇ ਗਿਆ ਸੀ, ਜੋ ਕਿ ਰਾਤ ਨੂੰ ਘਰ ਵਾਪਸ ਨਹੀਂ ਆਇਆ। ਅਗਲੇ ਦਿਨ ਉਸ ਦੀ ਗੱਡੀ ਟੀ. ਡੀ. ਆਈ. ਬਿਜ਼ਨੈੱਸ ਸੈਂਟਰ ਸੈਕਟਰ-118 ਮੁਹਾਲੀ ਦੀ ਪਾਰਕਿੰਗ ਵਿਚੋਂ ਮਿਲੀ ਸੀ, ਜਿਸ ਵਿਚ ਉਹ ਮ੍ਰਿਤਕ ਹਾਲਤ ਵਿਚ ਪਿਆ ਸੀ। ਮ੍ਰਿਤਕ ਦੇ ਵੱਡੇ ਭਰਾ ਟੀਟੂ ਵਲੋਂ 1 ਸਤੰਬਰ ਨੂੰ ਅਦਾਰਾ ‘ਅਜੀਤ’ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਧਰਮਿੰਦਰ ਆਪਣੀ ਗੱਡੀ ਨੰਬਰ ਪੀ. ਬੀ. 01 ਜੀ-1093 ਰਾਹੀਂ ਰੋਜ਼ਾਨਾ ਕੰਮ ‘ਤੇ ਜਾਂਦਾ ਸੀ। 8 ਅਗਸਤ ਨੂੰ ਵੀ ਉਹ ਸਵੇਰੇ ਗੱਡੀ ਲੈ ਕੇ ਗਿਆ ਸੀ ਅਤੇ ਰਾਤ ਦੇ 11 ਵਜੇ ਤੱਕ ਘਰ ਨਾ ਪਰਤਣ ‘ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਈ ਵਾਰ ਫ਼ੋਨ ਕੀਤਾ, ਪਰ ਉਸ ਨੇ ਫ਼ੋਨ ਨਹੀਂ ਚੁੱਕਿਆ। ਇਸ ਤੋਂ ਬਾਅਦ 9 ਅਗਸਤ ਨੂੰ ਪਰਿਵਾਰ ਨੇ ਬਲੌਂਗੀ ਥਾਣੇ ਵਿਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਖ਼ੁਦ ਧਰਮਿੰਦਰ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਇਸੇ ਦੌਰਾਨ ਉਹ ਟੀ. ਡੀ. ਆਈ. ਬਿਜ਼ਨੈੱਸ ਸੈਂਟਰ ਸੈਕਟਰ-118 ਮੁਹਾਲੀ ਦੀ ਪਾਰਕਿੰਗ ਵਿਚ ਪਹੁੰਚੇ, ਜਿਥੇ ਉਨ੍ਹਾਂ ਨੂੰ ਧਰਮਿੰਦਰ ਦੀ ਗੱਡੀ ਖੜ੍ਹੀ ਮਿਲੀ। ਸ਼ਿਕਾਇਤ ਅਨੁਸਾਰ ਗੱਡੀ ਦੀ ਕੰਡਕਟਰ ਸੀਟ ‘ਤੇ ਧਰਮਿੰਦਰ ਦੀ ਲਾਸ਼ ਪਈ ਸੀ, ਜਦਕਿ ਡਰਾਈਵਰ ਸੀਟ ਵਾਲੇ ਪਾਸੇ ਦਾ ਅੱਧਾ ਸ਼ੀਸ਼ਾ ਖੁੱਲ੍ਹਾ ਪਿਆ ਸੀ ਅਤੇ ਗੱਡੀ ਦੀ ਚਾਬੀ ਵੀ ਅੰਦਰ ਹੀ ਪਈ ਸੀ। ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਐਂਬੂਲੈਂਸ ਰਾਹੀਂ ਖਰੜ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਸੀ . ਸੀ . ਟੀ . ਵੀ . ਫੁਟੇਜ਼ ਦੇ ਆਧਾਰ ’ ਤੇ ਦੋ ਨੌਜਵਾਨਾਂ ‘ ਤੇ ਸ਼ੱਕ ਜਤਾਇਆ ਮ੍ਰਿਤਕ ਦੇ ਭਰਾ ਦਾ ਦੋਸ਼ ਹੈ ਕਿ ਪਰਿਵਾਰ ਨੇ ਖ਼ੁਦ ਪਾਰਕਿੰਗ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕੀਤੀ ਸੀ। ਉਸ ਨੇ ਦਾਅਵਾ ਕੀਤਾ ਕਿ ਫੁਟੇਜ਼ ਵਿਚ ਦੋ ਸ਼ੱਕੀ ਨੌਜਵਾਨ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਪਰਿਵਾਰ ਨੇ ਪਹਿਲਾਂ ਵੀ ਧਰਮਿੰਦਰ ਨਾਲ ਦੇਖਣ ਦਾ ਦਾਅਵਾ ਕੀਤਾ ਹੈ। ਪਰਿਵਾਰ ਮੁਤਾਬਿਕ ਦੋਵੇਂ ਨੌਜਵਾਨ 8 ਅਗਸਤ ਦੀ ਸ਼ਾਮ ਨੂੰ ਕਰੀਬ 6.30 ਵਜੇ ਤੋਂ ਲੈ ਕੇ 7.20 ਵਜੇ ਦੇ ਦਰਮਿਆਨ ਧਰਮਿੰਦਰ ਦੀ ਗੱਡੀ ਦੇ ਅੰਦਰੋਂ ਨਿਕਲਦੇ ਨਜ਼ਰ ਆਏ ਅਤੇ ਬਾਅਦ ਵਿਚ ਫ਼ਰਾਰ ਹੋ ਗਏ। ਪਰਿਵਾਰ ਨੇ ਦੋਸ਼ ਲਗਾਇਆ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵਲੋਂ ਇਨ੍ਹਾਂ ਸ਼ੱਕੀ ਨੌਜਵਾਨਾਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਪੁਲਿਸ ਵਲੋਂ ਵਿਸਰਾ ਰਿਪੋਰਟ ਲੈਣ ਵਿਚ ਵੀ ਜਾਣ ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਦਾ ਮੌਤ ਦੇ ਅਸਲ ਕਾਰਨਾਂ ਸੰਬੰਧੀ ਸ਼ੱਕ ਹੋਰ ਗਹਿਰਾ ਹੋ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਿਕ ਦੋਵਾਂ ਖ਼ਿਲਾਫ਼ ਪਹਿਲਾਂ ਹੋ ਚੁੱਕੀ ਹੈ ਕਾਰਵਾਈ ਇਸ ਮਾਮਲੇ ਸੰਬੰਧੀ ਪੁਲਿਸ ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਪਰਿਵਾਰ ਵਲੋਂ ਜਿਨ੍ਹਾਂ ਦੋ ਨੌਜਵਾਨਾਂ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ, ਉਨ੍ਹਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕਾਰਵਾਈ ਹੋ ਚੁੱਕੀ ਹੈ। ਸੂਤਰਾਂ ਅਨੁਸਾਰ ਦੋਵੇਂ ਨੌਜਵਾਨ ਨਸ਼ੇ ਦੇ ਆਦੀ ਦੱਸੇ ਜਾਂਦੇ ਹਨ। ਹਾਲਾਂਕਿ ਧਰਮਿੰਦਰ ਦੀ ਮੌਤ ਵਿਚ ਉਨ੍ਹਾਂ ਦੀ ਭੂਮਿਕਾ ਦੀ ਅਜੇ ਪੁਲਿਸ ਵਲੋਂ ਪੁਸ਼ਟੀ ਨਹੀਂ ਕੀਤੀ ਗਈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿਛਲੇ 15-20 ਦਿਨਾਂ ਤੋਂ ਲਗਾਤਾਰ ਬਲੌਂਗੀ ਥਾਣੇ ਦੇ ਚੱਕਰ ਲਗਾ ਰਹੇ ਹਨ, ਪਰ ਉਨ੍ਹਾਂ ਨੂੰ ਮੌਤ ਦਾ ਸਪੱਸ਼ਟ ਕਾਰਨ ਨਹੀਂ ਦੱਸਿਆ ਜਾ ਰਿਹਾ। ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ, ਸੀ. ਸੀ. ਟੀ. ਵੀ. ਫੁਟੇਜ਼ ਦੀ ਵਿਗਿਆਨਕ ਢੰਗ ਨਾਲ ਜਾਂਚ ਕਰਨ ਅਤੇ ਧਰਮਿੰਦਰ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ 1984 ਦੇ ਜ਼ਖ਼ਮਾਂ ’ਤੇ ਸਿਆਸਤ ਕਰ ਰਹੀ ਹੈ ‘ਆਪ’-ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਨਵੋਦਿਆ ਸਕੂਲ ਸੰਧੂਆਂ ਦੀਆਂ ਵਿਦਿਆਰਥਣਾਂ ਸੰਗਰੂਰ ਵਿਖੇ ਕੌਮੀ ਖੇਡਾਂ ਦੇ ਸਮਾਪਤੀ ਸਮਾਰੋਹ ਵਿਚ ਪੇਸ਼ ਕਰਨਗੀਆਂ ਲੁੱਡੀ ਨਾਚ
Ad Position 24