ਮੁਬਾਰਿਕਪੁਰ ਰੇਲਵੇ ਅੰਡਰਪਾਥ ’ ਚ ਮਿਕਚਰ ਟਰੱਕ ਫਸਣ ਕਾਰਨ ਲੱਗਿਆ ਜਾਮ ਪ੍ਰਸ਼ਾਸਨ ਤੇ ਟ੍ਰੈਫ਼ਿਕ ਪੁਲਿਸ ਮਿਕਚਰ ਟਰੱਕਾਂ ’ਤੇ ਨਕੇਲ ਪਾਉਣ ’ਚ ਰਹੀ ਨਾਕਾਮ
ਡੇਰਾਬੱਸੀ, 1 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਖੇਤਰ ਦੀਆਂ ਸੜਕਾਂ ‘ਤੇ ਬੇਖ਼ੌਫ਼ ਦੌੜਦੇ ਭਾਰੀ-ਭਰਕਮ ਮਿਕਚਰ ਟਰੱਕ ਲੋਕਾਂ ਲਈ ਜਾਨ ਦਾ ਖੋਅ ਬਣੇ ਹੋਏ ਹਨ, ਪਰ ਸਥਾਨਕ ਪ੍ਰਸ਼ਾਸਨ ਅਤੇ ਟ੍ਰੈਫ਼ਿਕ ਪੁਲਿਸ ਇਨ੍ਹਾਂ ਵਾਹਨਾਂ ‘ਤੇ ਨਕੇਲ ਪਾਉਣ ’ਚ ਨਾਕਾਮ ਰਹੀ ਹੈ। ਅੱਜ ਦੁਪਹਿਰ ਸਮੇਂ ਮੁਬਾਰਿਕਪੁਰ ਰੇਲਵੇ ਅੰਡਰਪਾਥ ‘ਚੋਂ ਲੰਘ ਰਿਹਾ ਇਕ ਵੱਡਾ ਮਿਕਚਰ ਟਰੱਕ ਚੜ੍ਹਾਈ ਚੜ੍ਹਦੇ ਸਮੇਂ ਬੇਕਾਬੂ ਹੋ ਗਿਆ ਅਤੇ ਡਿਵਾਈਡਰ ‘ਤੇ ਚੜ੍ਹ ਕੇ ਅੰਦਰ ਹੀ ਫਸ ਗਿਆ।
ਡੇਰਾਬੱਸੀ, 1 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਖੇਤਰ ਦੀਆਂ ਸੜਕਾਂ ‘ਤੇ ਬੇਖ਼ੌਫ਼ ਦੌੜਦੇ ਭਾਰੀ-ਭਰਕਮ ਮਿਕਚਰ ਟਰੱਕ ਲੋਕਾਂ ਲਈ ਜਾਨ ਦਾ ਖੋਅ ਬਣੇ ਹੋਏ ਹਨ, ਪਰ ਸਥਾਨਕ ਪ੍ਰਸ਼ਾਸਨ ਅਤੇ ਟ੍ਰੈਫ਼ਿਕ ਪੁਲਿਸ ਇਨ੍ਹਾਂ ਵਾਹਨਾਂ ‘ਤੇ ਨਕੇਲ ਪਾਉਣ ’ਚ ਨਾਕਾਮ ਰਹੀ ਹੈ। ਅੱਜ ਦੁਪਹਿਰ ਸਮੇਂ ਮੁਬਾਰਿਕਪੁਰ ਰੇਲਵੇ ਅੰਡਰਪਾਥ ‘ਚੋਂ ਲੰਘ ਰਿਹਾ ਇਕ ਵੱਡਾ ਮਿਕਚਰ ਟਰੱਕ ਚੜ੍ਹਾਈ ਚੜ੍ਹਦੇ ਸਮੇਂ ਬੇਕਾਬੂ ਹੋ ਗਿਆ ਅਤੇ ਡਿਵਾਈਡਰ ‘ਤੇ ਚੜ੍ਹ ਕੇ ਅੰਦਰ ਹੀ ਫਸ ਗਿਆ। ਮਿਕਚਰ ਟਰੱਕ ਨੂੰ ਕੱਢਣ ਲਈ ਚਾਲਕ ਸਮੇਤ ਲੋਕਾਂ ਵਲੋਂ ਭਾਰੀ ਮੁਸ਼ੱਕਤ ਕੀਤੀ ਗਈ, ਪਰ ਉਹ ਨਹੀਂ ਨਿਕਲ ਸਕਿਆ। ਇਸ ਕਾਰਨ ਅੰਡਰਪਾਥ ਦੇ ਇਕ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਮਿਕਚਰ ਟਰੱਕ ਬੇਕਾਬੂ ਹੋ ਕੇ ਡਿਵਾਈਡਰ ‘ਤੇ ਚੜ੍ਹਿਆ ਅਤੇ ਇਸ ਦੌਰਾਨ ਜੇਕਰ ਕੋਈ ਦੋ-ਪਹੀਆ ਜਾਂ ਹੋਰ ਵਾਹਨ ਇਸ ਦੀ ਲਪੇਟ ‘ਚ ਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਖੇਤਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਮਿਕਚਰ ਟਰੱਕਾਂ ਦੀ ਤੇਜ਼ ਰਫ਼ਤਾਰ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਅਤੇ ਟ੍ਰੈਫ਼ਿਕ ਪੁਲਿਸ ਅਜਿਹੇ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਨਿਗਰਾਨੀ ਵਧਾਏ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਤਾਂ ਜੋ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।