ਪੰਜਾਬ ਯੂਨੀਵਰਸਿਟੀ ਨੇ ਯੂਜੀ/ਪੀਜੀ ਦਾਖਲੇ ਦੀ ਆਖਰੀ ਮਿਤੀ 18 ਸਤੰਬਰ ਤੱਕ ਵਧਾਈ
ਚੰਡੀਗੜ੍ਹ, 1 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਨੇ ਯੂਜੀ/ਪੀਜੀ ਕੋਰਸਾਂ ਦੇ ਪਹਿਲੇ ਸਮੈਸਟਰ ਵਿਚ ਦਾਖਲੇ ਦੀ ਆਖਰੀ ਮਿਤੀ 18 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਸੋਧੇ ਹੋਏ ਸ਼ਡਿਊਲ ਦੇ ਅਨੁਸਾਰ ਯੂਜੀ/ਪੀਜੀ ਕੋਰਸਾਂ ਦੇ ਪਹਿਲੇ ਸਮੈਸਟਰ ਵਿਚ ਆਮ ਦਾਖਲੇ 10 ਸਤੰਬਰ ਤੱਕ ਦਿੱਤੇ ਜਾਣਗੇ।
ਚੰਡੀਗੜ੍ਹ, 1 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਨੇ ਯੂਜੀ/ਪੀਜੀ ਕੋਰਸਾਂ ਦੇ ਪਹਿਲੇ ਸਮੈਸਟਰ ਵਿਚ ਦਾਖਲੇ ਦੀ ਆਖਰੀ ਮਿਤੀ 18 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਸੋਧੇ ਹੋਏ ਸ਼ਡਿਊਲ ਦੇ ਅਨੁਸਾਰ ਯੂਜੀ/ਪੀਜੀ ਕੋਰਸਾਂ ਦੇ ਪਹਿਲੇ ਸਮੈਸਟਰ ਵਿਚ ਆਮ ਦਾਖਲੇ 10 ਸਤੰਬਰ ਤੱਕ ਦਿੱਤੇ ਜਾਣਗੇ। 11 ਤੋਂ 15 ਸਤੰਬਰ ਤੱਕ ਸਬੰਧਤ ਵਿਭਾਗ ਦੇ ਚੇਅਰਪਰਸਨ/ਮੁਖੀ ਦੁਆਰਾ 2,315 ਰੁਪਏ ਦੀ ਲੇਟ ਫੀਸ ਨਾਲ ਦਾਖਲੇ ਦੀ ਆਗਿਆ ਦਿੱਤੀ ਜਾ ਸਕਦੀ ਹੈ। 16 ਤੋਂ 18 ਸਤੰਬਰ ਤੱਕ ਦਾਖਲਿਆਂ ਲਈ ਉਪ ਕੁਲਪਤੀ ਦੀ ਇਜਾਜ਼ਤ ਦੀ ਲੋੜ ਹੋਵੇਗੀ ਅਤੇ 5,790 ਰੁਪਏ ਦੀ ਲੇਟ ਫੀਸ ਲਾਗੂ ਹੋਵੇਗੀ।