01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕੁਰਾਲੀ ਵਿਖੇ ਮਹਿਲਾ ਕਾਂਗਰਸ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ

ਕੁਰਾਲੀ, 1 ਸਤੰਬਰ (ਬਿੱਲਾ ਅਕਾਲਗੜ੍ਹੀਆ)-ਸੀਨੀਅਰ ਮਹਿਲਾ ਕਾਂਗਰਸੀ ਆਗੂ ਬੀਬੀ ਜਗਦੀਪ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਧੀਰਜ ਧੀਮਾਨ ਹੈਪੀ ਅਤੇ ਜਸਵਿੰਦਰ ਸਿੰਘ ਭੂਰਾ ਦੀ ਅਗਵਾਈ ਹੇਠ ਸਾਲਾਨਾ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਹਾਰਾਣਾ ਪ੍ਰਤਾਪ ਕਮਿਊਨਿਟੀ ਸੈਂਟਰ ਕੁਰਾਲੀ ਵਿਖੇ ਮਨਾਇਆ ਗਿਆ। ਇਸ ਤੀਜ ਮੇਲੇ ‘ਚ ਸ਼ਹਿਰ ਤੋਂ ਵੱਡੀ ਗਿਣਤੀ ‘ਚ ਮਹਿਲਾਵਾਂ ਤੇ ਕੌਂਸਲਰਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਸਥਾਨਕ ਪਤਵੰਤਿਆਂ ਵਲੋਂ ਸ਼ਿਰਕਤ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਕੁਰਾਲੀ, 1 ਸਤੰਬਰ (ਬਿੱਲਾ ਅਕਾਲਗੜ੍ਹੀਆ)-ਸੀਨੀਅਰ ਮਹਿਲਾ ਕਾਂਗਰਸੀ ਆਗੂ ਬੀਬੀ ਜਗਦੀਪ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਧੀਰਜ ਧੀਮਾਨ ਹੈਪੀ ਅਤੇ ਜਸਵਿੰਦਰ ਸਿੰਘ ਭੂਰਾ ਦੀ ਅਗਵਾਈ ਹੇਠ ਸਾਲਾਨਾ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਹਾਰਾਣਾ ਪ੍ਰਤਾਪ ਕਮਿਊਨਿਟੀ ਸੈਂਟਰ ਕੁਰਾਲੀ ਵਿਖੇ ਮਨਾਇਆ ਗਿਆ। ਇਸ ਤੀਜ ਮੇਲੇ ‘ਚ ਸ਼ਹਿਰ ਤੋਂ ਵੱਡੀ ਗਿਣਤੀ ‘ਚ ਮਹਿਲਾਵਾਂ ਤੇ ਕੌਂਸਲਰਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਸਥਾਨਕ ਪਤਵੰਤਿਆਂ ਵਲੋਂ ਸ਼ਿਰਕਤ ਕੀਤੀ ਗਈ। ਇਸ ਸਮਾਗਮ ‘ਚ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸੂਬਾ ਮਹਿਲਾ ਪ੍ਰਧਾਨ ਬੀਬੀ ਬਲਜੀਤ ਕੌਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਪੈਂਤਪੁਰ ਨੇ ਵੀ ਉਚੇਚੇ ਤੌਰ ‘ਤੇ ਹਾਜ਼ਰੀ ਲੁਆਈ। ਇਸ ਮੌਕੇ ਅਮਰਿੰਦਰ ਸਿੰਘ ਰੋਮੀ ਕੰਗ ਨੇ ਰਿਬਨ ਕੱਟ ਕੇ ਸਮਾਗਮ ਦੀ ਸ਼ੁਰੂਆਤ ਕਰਵਾਈ, ਉਪਰੰਤ ਮੁਟਿਆਰਾਂ ਨੇ ਗੀਤ-ਸੰਗੀਤ ਅਤੇ ਗਿੱਧੇ ਨਾਲ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ। ਇਸੇ ਦੌਰਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਤੀਆਂ ਸਾਉਣ ਮਹੀਨੇ ਦਾ ਸਾਡੇ ਵਿਰਸੇ ਦਾ ਮਹੱਤਵਪੂਰਨ ਤਿਉਹਾਰ ਹੈ, ਜਿਸ ਨੂੰ ਸਾਡੀਆਂ ਧੀਆਂ ਤੇ ਭੈਣਾਂ ਬੜੇ ਚਾਅ ਅਤੇ ਖੁਸ਼ੀ ਨਾਲ ਮਨਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਡੇ ਅਮੀਰ ਵਿਰਸੇ ਤੇ ਭਾਈਚਾਰਕ ਸਾਂਝ ਦਾ ਵੀ ਪ੍ਰਤੀਕ ਹੈ। ਉਨ੍ਹਾਂ ਮਹਿਲਾ ਆਗੂ ਬੀਬੀ ਜਗਦੀਪ ਕੌਰ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਤੀਜ਼ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸੇ ਦੌਰਾਨ ਮਹਿਲਾ ਕਾਂਗਰਸ ਦੀ ਸੂਬਾਈ ਪ੍ਰਧਾਨ ਬੀਬੀ ਬਲਜੀਤ ਕੌਰ ਨੇ ਹਾਜ਼ਰੀਨਾਂ ਨੂੰ ਤੀਆਂ ਦੀ ਵਧਾਈ ਦਿੰਦਿਆਂ ਮਹਿਲਾ ਕਾਂਗਰਸ ਨੂੰ ਹੋਰ ਮਜ਼ਬੂਤ ਅਤੇ ਲਾਮਬੰਦ ਕਰਨ ਦੀ ਅਪੀਲ ਕੀਤੀ। ਇਸ ਉਪਰੰਤ ਬੀਬੀ ਜਗਦੀਪ ਕੌਰ ਅਤੇ ਉਨ੍ਹਾਂ ਦੀ ਟੀਮ ਵਲੋਂ ਸਾਬਕਾ ਮੰਤਰੀ ਪੰਜਾਬ ਜਗਮੋਹਨ ਸਿੰਘ ਕੰਗ ਅਤੇ ਹੋਰਨਾਂ ਮਹਿਮਾਨਾਂ ਤੇ ਪਤਵੰਤਿਆਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਅੰਤ ‘ਚ ਰੋਮੀ ਕੰਗ ਵਲੋਂ ਸਮੁੱਚੀਆਂ ਮਹਿਲਾਵਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਨਰਿੰਦਰ ਕੌਰ ਅਕਾਲਗੜ੍ਹ, ਮਨਜੀਤ ਕੌਰ ਕੂਨਰ, ਆਇਸ਼ਾ ਰੋਮੀ ਕੰਗ, ਕੌਂਸਲਰ ਸ਼ਾਲੂ ਧੀਮਾਨ, ਕੌਂਸਲਰ ਨੀਤੀ ਕਾਲੀਆ, ਪਰਮਜੀਤ ਕੌਰ, ਭੁਪਿੰਦਰ ਕੌਰ, ਕਾਂਤਾ, ਬਲਵਿੰਦਰ ਕੌਰ, ਮਨਜੀਤ ਕੌਰ ਸੋਨੂੰ, ਸਰਬਜੀਤ ਕੌਰ, ਗਗਨਜੋਤ ਕੌਰ, ਪਰਮਿੰਦਰ ਕੌਰ, ਗੁਰਦੀਪ ਕੌਰ, ਚਰਨਜੀਤ ਕੌਰ, ਖੁਸ਼ੀ, ਜਸਬੀਰ ਕੌਰ ਧਨੋਆ, ਹਰਚੰਦਰ ਸਿੰਘ ਡੀ.ਐੱਫ.ਐੱਸ.ਓ, ਹਰਪ੍ਰੀਤ ਸਿੰਘ, ਮਾਸਟਰ ਸਵਰਨ ਸਿੰਘ, ਹਰਮਨ ਸਿੰਘ, ਰਮਨ ਦੱਤਾ, ਕੁਲਵੰਤ ਸਿੰਘ ਸ਼ੇਰਗਿੱਲ ਤੇ ਮਾਸਟਰ ਸ਼ਿੰਗਾਰਾ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਸਿੱਧੂ ਦੀ ਅਗਵਾਈ ਹੇਠ ਦਰਜਨਾਂ ਨੌਜਵਾਨ ਕਾਂਗਰਸ ਪਾਰਟੀ ’ ਚ ਸ਼ਾਮਿਲ ਅਗਲੀ ਖ਼ਬਰ ਪੰਜਾਬ ਮਹਿਲਾ ਕਾਂਗਰਸ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
Ad Position 24