01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸੰਜੀਵ ਸਿੰਘ ਸੈਣੀ ਵਲੋਂ ਮੁੱਖ ਸਕੱਤਰ ਪੰਜਾਬ ਨੂੰ ‘ਰਾਹਾਂ ਦੀ ਤਲਾਸ਼’ ਪੁਸਤਕ ਭੇਟ

ਲਾਲੜੂ, 1 ਸਤੰਬਰ (ਰਾਜਬੀਰ ਸਿੰਘ)-ਡੇਰਾਬੱਸੀ ਦੇ ਨਾਮਵਰ ਸਾਹਿਤਕਾਰ ਸੰਜੀਵ ਸਿੰਘ ਸੈਣੀ ਵਲੋਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਲਾਲੜੂ, 1 ਸਤੰਬਰ (ਰਾਜਬੀਰ ਸਿੰਘ)-ਡੇਰਾਬੱਸੀ ਦੇ ਨਾਮਵਰ ਸਾਹਿਤਕਾਰ ਸੰਜੀਵ ਸਿੰਘ ਸੈਣੀ ਵਲੋਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਨੂੰ ਆਪਣੀ ਨਵੀਂ ਪੁਸਤਕ ‘ਰਾਹਾਂ ਦੀ ਤਲਾਸ਼’ ਭੇਟ ਕੀਤੀ ਗਈ। ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਰਾਜ ਪੱਧਰੀ ਸਮਾਗਮ ਦੌਰਾਨ ਸੰਜੀਵ ਸਿੰਘ ਸੈਣੀ ਨੂੰ ਪੰਜਾਬ ਸਰਕਾਰ ਵਲੋਂ ‘ਸਟੇਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਹੁਣ ਤੱਕ ਉਨ੍ਹਾਂ ਵਲੋਂ 9 ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਜ਼ਿੰਦਗੀ ਨੂੰ ਖੂਬਸੂਰਤ ਕਿਵੇਂ ਬਣਾਇਆ ਜਾ ਸਕਦਾ ਹੈ, ਸਕਾਰਾਤਮਕ ਸੋਚ ਨਾਲ ਕਿਸ ਤਰ੍ਹਾਂ ਤੁਸੀਂ ਅੱਗੇ ਵੱਧ ਸਕਦੇ ਹੋ, ਕੁਦਰਤ ਦੇ ਕੀ ਕਾਨੂੰਨ ਹਨ, ਵਾਤਾਵਰਨ ਸੰਬੰਧੀ, ਬੱਚਿਆਂ ਨੂੰ ਸੇਧ ਦੇਣ ਵਾਲੇ ਲੇਖ, ਸਮਾਜ ‘ਚ ਇਨਸਾਨ ਦਾ ਕੀ ਰੁਤਬਾ ਹੈ, ਆਦਿ ਵਿਸ਼ਿਆਂ ‘ਤੇ ਅਕਸਰ ਸੰਜੀਵ ਸੈਣੀ ਦੇ ਲੇਖ ਅਖ਼ਬਾਰਾਂ ‘ਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਸੰਬੰਧੀ ਜਾਗਰੂਕ ਕਰਦੀ ਇਕ ਕਿਤਾਬ ਵੀ ਲਿਖੀ ਹੈ। ਇਸ ਮੌਕੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਨੇ ਸੰਜੀਵ ਸਿੰਘ ਸੈਣੀ ਦੀ ਹੌਸਲਾ ਅਫ਼ਜਾਈ ਕਰਦਿਆ ਕਿਹਾ ਕਿ ਉਨ੍ਹਾਂ ਦੇ ਲੇਖ ਲੋਕਾਂ ਨੂੰ ਸੇਧ ਦੇਣ ਵਾਲੇ ਹੁੰਦੇ ਹਨ। ਉਨ੍ਹਾਂ ਸੰਜੀਵ ਸੈਣੀ ਨੂੰ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਰਿਆਂ ਨੂੰ ਹੀ ਇਸ ਕਿਤਾਬ ਨੂੰ ਜਰੂਰ ਪੜ੍ਹਨਾ ਚਾਹੀਦਾ ਹੈ। ਇਹ ਕਿਤਾਬ ਸਪਤਰਿਸ਼ੀ ਪ੍ਰਕਾਸ਼ਨ ਵਲੋਂ ਛਾਪੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੁਹਾਲੀ ’ਚ 22 ਸਤੰਬਰ ਤੱਕ ਪ੍ਰੀਖਿਆਵਾਂ ਦੌਰਾਨ ਪ੍ਰੀਖਿਆ ਕੇਂਦਰਾਂ ਦੇ 300 ਮੀਟਰ ਘੇਰੇ ’ਚ 5 ਜਾਂ 5 ਤੋਂ ਵੱਧ ਵ... ਅਗਲੀ ਖ਼ਬਰ ਪਿੰਡ ਤੀੜਾ ਵਿਖੇ ਪ੍ਰੋਗਰਾਮ ‘ ਸੱਥ ’ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਭਰਵੇਂ ਇਕੱਠ ਦੌਰਾਨ ਵਿਰੋਧੀਆਂ ਨੂੰ ਲਾਏ ਰਗੜੇ...
Ad Position 24