ਸ਼੍ਰੋਮਣੀ ਅਕਾਲੀ ਦਲ ( ਬ ) ਦੇ ਹਲਕਾ ਇੰਚਾਰਜ ਖੇੜਾ ਨੇ ਘੇਰੀ ‘ ਆਪ ’ ਦੀ ਸਰਕਾਰ ਕਿਹਾ, ਕੀ ਅਨਮੋਲ ਗਗਨ
ਖਰੜ, 2 ਸਤੰਬਰ (ਤਰਸੇਮ ਸਿੰਘ ਜੰਡਪੁਰੀ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਖਰੜ ਤੋਂ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਆਮ ਆਦਮੀ ਪਾਰਟੀ ਵਲੋਂ ਪਰਮਿੰਦਰ ਸਿੰਘ ਗੋਲਡੀ ਨੂੰ ਪਾਰਟੀ ਦਾ ਨਵਾਂ ਹਲਕਾ ਇੰਚਾਰਜ ਨਿਯੁਕਤ ਕਰਨ ਦੇ ਫ਼ੈਸਲੇ ਨੂੰ ਲੈ ਕੇ ਸੂਬਾ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜੋ ਕਿ ਲੋਕਾਂ ਨਾਲ ਬਦਲਾਅ ਦਾ ਵਾਅਦਾ ਕਰਕੇ ਸੱਤਾ ‘ਤੇ ਕਾਬਜ਼ ਹੋਈ ਸੀ, ਨੇ ਸਿਰਫ਼ ਖਰੜ ਹਲਕੇ ਤੋਂ ਪਾਰਟੀ ਦੇ ਚਿਹਰੇ ਹੀ ਬਦਲੇ ਹਨ ਅਤੇ ਇਹ ਯਕੀਨੀ ਬਣਾਇਆ ਹੈ ਕਿ ਜਿਹੜਾ ਵੀ ਨਵਾਂ ਚਿਹਰਾ ਹਲਕੇ ‘ਚ ਆਵੇ, ਉਹ ਲੋਕਾਂ ਨੂੰ ਖੱਜਲ੍ਹ-ਖੁਆਰ ਕਰੇ, ਰਿਸ਼ਵਤਖੋਰੀ ਕਰੇ, ਪੰਜ ਸਾਲ ਸੱਤਾ ਦਾ ਆਨੰਦ ਮਾਣੇ ਅਤੇ ਫਿਰ ਵਾਪਸ ਚਲਾ ਜਾਵੇ।
ਸ਼
ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਖਰੜ ਤੋਂ ਇੰਚਾਰਜ ਰਵਿੰਦਰ ਸਿੰਘ ਖੇੜਾ।
03-09-2026
ਖਰੜ, 2 ਸਤੰਬਰ (ਤਰਸੇਮ ਸਿੰਘ ਜੰਡਪੁਰੀ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਖਰੜ ਤੋਂ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਆਮ ਆਦਮੀ ਪਾਰਟੀ ਵਲੋਂ ਪਰਮਿੰਦਰ ਸਿੰਘ ਗੋਲਡੀ ਨੂੰ ਪਾਰਟੀ ਦਾ ਨਵਾਂ ਹਲਕਾ ਇੰਚਾਰਜ ਨਿਯੁਕਤ ਕਰਨ ਦੇ ਫ਼ੈਸਲੇ ਨੂੰ ਲੈ ਕੇ ਸੂਬਾ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜੋ ਕਿ ਲੋਕਾਂ ਨਾਲ ਬਦਲਾਅ ਦਾ ਵਾਅਦਾ ਕਰਕੇ ਸੱਤਾ ‘ਤੇ ਕਾਬਜ਼ ਹੋਈ ਸੀ, ਨੇ ਸਿਰਫ਼ ਖਰੜ ਹਲਕੇ ਤੋਂ ਪਾਰਟੀ ਦੇ ਚਿਹਰੇ ਹੀ ਬਦਲੇ ਹਨ ਅਤੇ ਇਹ ਯਕੀਨੀ ਬਣਾਇਆ ਹੈ ਕਿ ਜਿਹੜਾ ਵੀ ਨਵਾਂ ਚਿਹਰਾ ਹਲਕੇ ‘ਚ ਆਵੇ, ਉਹ ਲੋਕਾਂ ਨੂੰ ਖੱਜਲ੍ਹ-ਖੁਆਰ ਕਰੇ, ਰਿਸ਼ਵਤਖੋਰੀ ਕਰੇ, ਪੰਜ ਸਾਲ ਸੱਤਾ ਦਾ ਆਨੰਦ ਮਾਣੇ ਅਤੇ ਫਿਰ ਵਾਪਸ ਚਲਾ ਜਾਵੇ। ਖੇੜਾ ਨੇ ਦੱਸਿਆ ਕਿ 2017 ‘ਚ ਆਮ ਆਦਮੀ ਪਾਰਟੀ ਨੇ ਪਹਿਲਾਂ ਕੰਵਰ ਸੰਧੂ ਨੂੰ ਖਰੜ ਹਲਕੇ ਤੋਂ ਟਿਕਟ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕੰਵਰ ਸੰਧੂ ਨੇ ਪੰਜ ਸਾਲ ਕੇਵਲ ਸੱਤਾ ਦਾ ਆਨੰਦ ਮਾਣਿਆ ਕਿਉਂਕਿ ਉਹ ਨਾ ਤਾਂ ਘਰੋਂ ਬਾਹਰ ਨਿਕਲੇ ਅਤੇ ਨਾ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੰਵਰ ਸੰਧੂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਅਨਮੋਲ ਗਗਨ ਮਾਨ ਨੂੰ ਹਲਕੇ ਤੋਂ ਟਿਕਟ ਦਿੱਤੀ, ਪਰ ਉਨ੍ਹਾਂ ਵੀ ਚੋਣ ਜਿੱਤਣ ਉਪਰੰਤ ਹਲਕਾ ਵਾਸੀਆਂ ਦੀ ਸਾਰ ਨਹੀਂ ਲਈ, ਸਗੋਂ ਉਨ੍ਹਾਂ ਦੇ ਪਰਿਵਾਰ ਨੂੰ ਭ੍ਰਿਸ਼ਟਾਚਾਰ ਦੇ ਕਈ ਦੋਸ਼ ਲੱਗੇ। ਖੇੜਾ ਨੇ ਦੋਸ਼ ਲਗਾਇਆ ਕਿ ਵਿਧਾਇਕ ਬਣਨ ਤੋਂ ਬਾਅਦ ਅਨਮੋਲ ਗਗਨ ਮਾਨ ਰੌਲਾ ਪਾਉਂਦੇ ਰਹੇ ਕਿ ਉਹ ਹਲਕੇ ਲਈ 1000 ਕਰੋੜ ਰੁ. ਲੈ ਕੇ ਆਏ ਹਨ, ਪਰ ਜਦੋਂ ਹਲਕੇ ਦੇ ਲੋਕਾਂ ਦੀ ਉਨ੍ਹਾਂ ਤੋਂ ਉਕਤ ਰਾਸ਼ੀ ਬਾਰੇ ਸਵਾਲ ਪੁੱਛਣ ਦੀ ਵਾਰੀ ਆਈ ਤਾਂ ਆਮ ਆਦਮੀ ਪਾਰਟੀ ਨੇ ਬੜੀ ਚਲਾਕੀ ਨਾਲ ਅਨਮੋਲ ਗਗਨ ਮਾਨ ਨੂੰ ਪਾਸੇ ਕਰਕੇ ਪਰਮਿੰਦਰ ਸਿੰਘ ਗੋਲਡੀ ਦੇ ਰੂਪ ‘ਚ ਹਲਕਾ ਇੰਚਾਰਜ ਵਜੋਂ ਇਕ ਨਵਾਂ ਚਿਹਰਾ ਐਲਾਨ ਦਿੱਤਾ, ਜਿਸ ਦੀ ਖਰੜ ਹਲਕੇ ‘ਚ ਸਾਖ ਬਹੁਤ ਖ਼ਰਾਬ ਹੈ। ਖੇੜਾ ਨੇ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਦੱਸੇ ਕਿ ਅਨਮੋਲ ਗਗਨ ਮਾਨ ਦੀ ਟਿਕਟ ਕਿਉਂ ਕੱਟੀ ਗਈ ਅਤੇ ਕੀ ਇਸ ਪਿੱਛੇ ਉਨ੍ਹਾਂ ਵਲੋਂ ਕੀਤੀ ਗਈ ਰਿਸ਼ਵਤਖੋਰੀ ਇਕ ਵਜ੍ਹਾ ਹੈ। ਇਸੇ ਦੌਰਾਨ ਖੇੜਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ‘ਤੇ ਦੋਸ਼ ਲਗਾਇਆ ਕਿ ਉਹ ਵਾਰ-ਵਾਰ ਹਲਕਾ ਖਰੜ ਦੀ ਕਮਾਨ ਉਨ੍ਹਾਂ ਲੋਕਾਂ ਦੇ ਹੱਥਾਂ ‘ਚ ਸੌਂਪਦੇ ਹਨ, ਜੋ ਕਿ ਭ੍ਰਿਸ਼ਟਾਚਾਰ ‘ਚ ਗ੍ਰਸਤ ਹੁੰਦੇ ਹਨ। ਖੇੜਾ ਨੇ ਕਿਹਾ ਕਿ ਅਨਮੋਲ ਗਗਨ ਮਾਨ ਅਤੇ ਗੋਲਡੀ ਦੋਵੇਂ ਖਰੜ ਹਲਕੇ ਨੂੰ ਪਿੱਛੇ ਧੱਕਣ ਲਈ ਬਰਾਬਰ ਦੇ ਜ਼ਿੰਮੇਵਾਰ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਹਲਕੇ ਦੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਨਹੀਂ ਪਾ ਸਕਦੀ ਅਤੇ ਉਨ੍ਹਾਂ ਨੂੰ ਖਰੜ ਦੇ ਵੋਟਰਾਂ ਨੂੰ ਜਵਾਬ ਦੇਣਾ ਹੀ ਪਵੇਗਾ। ਅੰਤ ‘ਚ ਉਨ੍ਹਾਂ ਸਵਾਲ ਕੀਤਾ ਕਿ ਕੀ ਅਨਮੋਲ ਗਗਨ ਮਾਨ ਦੀ ਟਿਕਟ ਕੱਟ ਕੇ ਗੋਲਡੀ ਨੂੰ ਖਰੜ ਦਾ ਇੰਚਾਰਜ ਬਣਾਉਣ ਨਾਲ ਹੁਣ ਬਦਲਾਅ ਆਵੇਗਾ।