03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਵਰਾਜ ਟਰੈਕਟਰਜ਼ ਤੇ ਮਹਿੰਦਰਾ ਸਸਟੇਨ ਵਲੋਂ 42 ਮੈਗਾਵਾਟ ਦਾ ਸੋਲਰ ਪ੍ਰਾਜੈਕਟ ਸ਼ੁਰੂ

ਲਾਲੜੂ, 2 ਸਤੰਬਰ (ਰਾਜਬੀਰ ਸਿੰਘ)-ਮਹਿੰਦਰਾ ਗਰੁੱਪ ਦੀ ਕੰਪਨੀ ਸਵਰਾਜ ਟਰੈਕਟਰਜ਼ ਅਤੇ ਨਵਿਆਉਣਯੋਗ ਊਰਜਾ ਕੰਪਨੀ ਮਹਿੰਦਰਾ ਸਸਟੇਨ ਵਲੋਂ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਖੇਤਰ ਅਧੀਨ ਪੈਂਦੇ ਪਿੰਡ ਤੇਓਨਾ ਪੁਜਾਰੀਆਂ ਵਿਖੇ 42 ਮੈਗਾਵਾਟ ਪੀਕ ਸਮਰੱਥਾ ਵਾਲਾ ਗਰੁੱਪ ਕੈਪਟਿਵ ਸੋਲਰ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਬਾਬਤ ਸਥਾਨਕ ਪਲਾਂਟ ‘ਚ ਸੱਦੀ ਗਈ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਗਗਨਜੋਤ ਸਿੰਘ ਮੁੱਖ ਕਾਰਜਕਾਰੀ ਅਧਿਕਾਰੀ ਸਵਰਾਜ ਡਵੀਜ਼ਨ ਮਹਿੰਦਰਾ ਐਂਡ ਮਹਿੰਦਰਾ ਲਿ.

Ad Position 21
repet_subhas-goyals [Copy P29]
ਪ੍ਰੈਸ ਕਾਨਫਰੰਸ ਦੌਰਾਨ ਸੋਲਰ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਗਗਨਜੋਤ ਸਿੰਘ ਤੇ ਅਵਿਨਾਸ਼ ਰਾਓ। ਤਸਵੀਰ : ਰਾਜਬੀਰ ਸਿੰਘ 03-09-2026
ਲਾਲੜੂ, 2 ਸਤੰਬਰ (ਰਾਜਬੀਰ ਸਿੰਘ)-ਮਹਿੰਦਰਾ ਗਰੁੱਪ ਦੀ ਕੰਪਨੀ ਸਵਰਾਜ ਟਰੈਕਟਰਜ਼ ਅਤੇ ਨਵਿਆਉਣਯੋਗ ਊਰਜਾ ਕੰਪਨੀ ਮਹਿੰਦਰਾ ਸਸਟੇਨ ਵਲੋਂ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਖੇਤਰ ਅਧੀਨ ਪੈਂਦੇ ਪਿੰਡ ਤੇਓਨਾ ਪੁਜਾਰੀਆਂ ਵਿਖੇ 42 ਮੈਗਾਵਾਟ ਪੀਕ ਸਮਰੱਥਾ ਵਾਲਾ ਗਰੁੱਪ ਕੈਪਟਿਵ ਸੋਲਰ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਬਾਬਤ ਸਥਾਨਕ ਪਲਾਂਟ ‘ਚ ਸੱਦੀ ਗਈ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਗਗਨਜੋਤ ਸਿੰਘ ਮੁੱਖ ਕਾਰਜਕਾਰੀ ਅਧਿਕਾਰੀ ਸਵਰਾਜ ਡਵੀਜ਼ਨ ਮਹਿੰਦਰਾ ਐਂਡ ਮਹਿੰਦਰਾ ਲਿ. ਅਤੇ ਅਵਿਨਾਸ਼ ਰਾਓ ਪ੍ਰਬੰਧ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਮਹਿੰਦਰਾ ਸਸਟੇਨ ਨੇ ਦੱਸਿਆ ਕਿ ਇਹ ਪ੍ਰਾਜੈਕਟ ਪੰਜਾਬ ਦੇ ਗਰੁੱਪ ਕੈਪਟਿਵ ਸੋਲਰ ਪ੍ਰਾਜੈਕਟਾਂ ‘ਚੋਂ ਇਕ ਹੈ। ਉਨ੍ਹਾਂ ਦੱਸਿਆ ਕਿ ਲਗਭਗ 141 ਏਕੜ ਰਕਬੇ ‘ਚ ਵਿਕਸਿਤ ਕੀਤੇ ਗਏ ਇਸ ਪ੍ਰਾਜੈਕਟ ਤੋਂ ਸਵਰਾਜ ਟਰੈਕਟਰਜ਼ ਦੀਆਂ ਮੁਹਾਲੀ ਸਥਿਤ ਮੈਨੂਫੈਕਚਰਿੰਗ, ਅਸੈਂਬਲੀ ਅਤੇ ਫਾਊਂਡਰੀ ਯੂਨਿਟਾਂ ਦੀ ਕਰੀਬ 50 ਫ਼ੀਸਦੀ ਬਿਜਲੀ ਦੀ ਲੋੜ ਪੂਰੀ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ‘ਚ ਵੱਧ ਬਿਜਲੀ ਉਤਪਾਦਨ ਸਮਰੱਥਾ ਵਾਲੇ ਐਨ-ਟਾਈਪ ਟੌਪਕੌਨ ਬਾਈਫੇਸ਼ੀਅਲ ਸੋਲਰ ਪੈਨਲ ਲਗਾਏ ਗਏ ਹਨ। ਇਸ ਤੋਂ ਹਰ ਸਾਲ ਲਗਭਗ 6.154 ਕਰੋੜ ਯੂਨਿਟ ਨਵਿਆਉਣਯੋਗ ਬਿਜਲੀ ਪੈਦਾ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਮਹਿੰਦਰਾ ਸਸਟੇਨ ਅਨੁਸਾਰ ਇਸ ਪ੍ਰਾਜੈਕਟ ਨਾਲ ਹਰ ਸਾਲ 42 ਹਜ਼ਾਰ ਟਨ ਤੋਂ ਵੱਧ ਕਾਰਬਨ ਡਾਈਆਕਸਾਈਡ ਉਤਸਰਜਨ ਘਟਾਉਣ ‘ਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ‘ਚ ਵਰਤੇ ਗਏ 97 ਫ਼ੀਸਦੀ ਤੋਂ ਵੱਧ ਉਪਕਰਨ ਤੇ ਸਮੱਗਰੀ ਭਾਰਤ ਤੋਂ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਸੋਲਰ ਪੈਨਲਾਂ ਦੀ ਸਫ਼ਾਈ ਲਈ ਸੈਮੀ-ਆਟੋਮੇਟਿਡ ਰੋਬੋਟਿਕ ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਸਾਲਾਨਾ ਕਰੀਬ 19.2 ਲੱਖ ਲੀਟਰ ਪਾਣੀ ਦੀ ਬਚਤ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕੰਪਨੀ ਨੇ ਇਸ ਪ੍ਰਾਜੈਕਟ ਨੂੰ ਨਵਿਆਉਣਯੋਗ ਊਰਜਾ ਦੀ ਵਰਤੋਂ, ਊਰਜਾ ਆਤਮ-ਨਿਰਭਰਤਾ ਅਤੇ ਟਿਕਾਊ ਵਿਕਾਸ ਵੱਲ ਅਹਿਮ ਕਦਮ ਕਰਾਰ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਰਿਆਤ - ਬਾਹਰਾ ਯੂਨੀਵਰਸਿਟੀ ਵਿਖੇ ਈ . ਐੱਸ . ਆਰ . ਐਵਾਰਡਜ਼ ਸਮਾਰੋਹ ਕਰਵਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਬ ) ਦੇ ਹਲਕਾ ਇੰਚਾਰਜ ਖੇੜਾ ਨੇ ਘੇਰੀ ‘ ਆਪ ’ ਦੀ ਸਰਕਾਰ ਕਿਹਾ, ਕੀ ਅਨਮੋਲ ਗਗਨ
Ad Position 24