06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕੌਮੀ ਅਧਿਆਪਕ ਦਿਵਸ ਮੌਕੇ ਪੰਜਾਬ ਦੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਰਾਜ ਪੁਰਸਕਾਰ

ਚੰਡੀਗੜ੍ਹ, 5 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਦੇ ਰਾਜਪਾਲ ਅਤੇ ਯੂ. ਟੀ.

Ad Position 21
repet_subhas-goyals [Copy P29]
ਅਧਿਆਪਕ ਰਾਸ਼ਟਰ ਦੇ ਗੁਪਤ ਨਿਰਮਾਤਾ : ਗੁਲਾਬ ਚੰਦ ਕਟਾਰੀਆ 06-09-2026
ਚੰਡੀਗੜ੍ਹ, 5 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਯੂ.ਟੀ ਪ੍ਰਸ਼ਾਸਨ ਦੇ ਸਕੂਲ ਸਿੱਖਿਆ ਵਿਭਾਗ ਵਲੋਂ ‘ਅਧਿਆਪਕ ਦਿਵਸ’ ਮੌਕੇ ਕਰਵਾਏ ਗਏ ਇਕ ਵਿਸ਼ੇਸ਼ ਸਮਾਰੋਹ ਵਿਚ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ 25 ਅਧਿਆਪਕਾਂ ਸਮੇਤ ਇਕ ਸਿੱਖਿਆ ਅਧਿਕਾਰੀ ਨੂੰ ਸਨਮਾਨਿਤ ਕੀਤਾ। ਸਨਮਾਨਿਤ ਕੀਤੇ ਅਧਿਆਪਕਾਂ ਵਿਚੋਂ ਕੁੱਲ 16 ਅਧਿਆਪਕਾਂ ਨੂੰ ‘ਸਟੇਟ ਐਵਾਰਡ’ ਅਤੇ 6 ਅਧਿਆਪਕਾਂ ਨੂੰ ਸਕੂਲ ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ‘ਪ੍ਰਸ਼ੰਸਾ ਪੱਤਰ’ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਦੌਰਾਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਯਾਦ ਕਰਦੇ ਹੋਏ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅਧਿਆਪਕ ਦਿਵਸ ਵਿਅਕਤੀਆਂ, ਸਮਾਜ ਅਤੇ ਰਾਸ਼ਟਰ ਨੂੰ ਆਕਾਰ ਦੇਣ ਵਿਚ ਅਧਿਆਪਕਾਂ ਦੇ ਅਨਮੋਲ ਯੋਗਦਾਨ ਨੂੰ ਸ਼ਰਧਾਂਜਲੀ ਅਤੇ ਸ਼ਾਬਾਸ਼ੀ ਹੈ। ਇਸ ਲਈ ਅੱਜ ਇਕ ਅਧਿਆਪਕ (ਸ੍ਰੀ ਕਟਾਰੀਆ) ਸਿੱਖਿਆ ਅਤੇ ਰਾਸ਼ਟਰ ਨਿਰਮਾਣ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਚੰਡੀਗੜ੍ਹ ਦੇ ਅਧਿਆਪਕ ਨੂੰ ਸਨਮਾਨਿਤ ਕਰਕੇ ਖੁਦ ਮਾਣ ਮਹਿਸੂਸ ਕਰ ਰਿਹਾ ਹੈ। ਇੱਥੋਂ ਦੀ ਮਲੋਆ ਕਾਲੋਨੀ ਦੇ ਸਰਕਾਰੀ ਮਾਡਲ ਹਾਈ ਸਕੂਲ ਦੇ ਅਧਿਆਪਕ (ਵਿਗਿਆਨ) ਰਵੀ ਕੁਮਾਰ ਜੈਸਵਾਲ ਨੂੰ ਅੱਜ ‘ਵੱਕਾਰੀ ਰਾਸ਼ਟਰੀ ਅਧਿਆਪਕ ਪੁਰਸਕਾਰ 2026’ ਮਿਲਣ ’ਤੇ ਵਧਾਈਆਂ ਦਿੰਦਿਆਂ ਕਟਾਰੀਆ ਨੇ ਕਿਹਾ ਕਿ ਰਵੀ ਕੁਮਾਰ ਜੈਸਵਾਲ ਨੇ ਵਿਦਿਆਰਥੀਆਂ ਵਿਚ ਕੂੜ-ਕਬਾੜ ਦੇ ਸਮਾਨ ਦੀ ਵਰਤੋਂ ਰਾਹੀਂ ਸਿੱਖਣ ਅਤੇ ਅਨੁਭਵ ਪ੍ਰਾਪਤ ਕਰਨ ਦੀ ਕਲਾ ਨੂੰ ਵਿਕਸਤ ਕੀਤਾ ਹੈ। ਰਾਜਪਾਲ ਤੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅਧਿਆਪਕਾਂ ਨੂੰ ‘ਗੁਪਤ ਰਾਸ਼ਟਰ-ਨਿਰਮਾਤਾ’ ਕਰਾਰ ਦਿੱਤਾ ਹੈ, ਜਿਨ੍ਹਾਂ ਦੀ ਭੂਮਿਕਾ ਸਿਰਫ਼ ਅਕਾਦਮਿਕ ਗਿਆਨ ਪ੍ਰਦਾਨ ਕਰਨ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਜੀਵਨ ਬਦਲਦੇ ਹਨ। ਕੌਮੀ ਅਧਿਆਪਕ ਦਿਵਸ ਮੌਕੇ ਚੰਡੀਗੜ੍ਹ ਦੇ ਸਨਮਾਨੇ ਅਧਿਆਪਕ ਕੌਮੀ ਅਧਿਆਪਕ ਦਿਵਸ ਮੌਕੇ ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿਚੋਂ ਪ੍ਰਿੰਸੀਪਲ ਮੋਨਿਕਾ ਪੁਰੀ, ਮੁੱਖ ਅਧਿਆਪਕਾਵਾਂ ਰੂਬੀ ਤੇ ਇੰਦੂ ਬੱਬਰ, ਸੀਮਾ ਗੁਪਤਾ, ਸੇਵਾ ਸਿੰਘ, ਦਿਨੇਸ਼ ਚੰਦਰਾ, ਮਨਦੀਪ, ਸੁਨੀਤਾ ਸ਼ੀਓਰਾਂ, ਪ੍ਰੇਮ ਚੰਦ, ਸ਼ਮਸ਼ੇਰ, ਹਰਪ੍ਰੀਤ ਮਲਵਈ, ਸ਼ਰਨਜੀਤ ਕੌਰ, ਵਿਸ਼ਵ ਰੂਚੀ ਓਬਰਾਏ, ਸੀਮਾ, ਜਤਿੰਦਰ ਸਿੰਘ ਗਰੇਵਾਲ ਅਤੇ ਮੀਰਾ ਭੰਡਾਰੀ ਨੂੰ ‘ਰਾਜ ਪੁਰਸਕਾਰ’ ਦੇ ਸਨਮਾਨਿਤ ਕੀਤਾ ਗਿਆ। ਚੰਡੀਗੜ੍ਹ ਪ੍ਰਸ਼ਾਸਨ ਦੇ ਸਕੂਲ ਸਿੱਖਿਆ ਵਿਭਾਗ ਦੀ ਡਿਪਟੀ ਡਾਇਰੈਕਟਰ ਬਿੰਦੂ ਅਰੋੜਾ ਨੂੰ ‘ਲਾਈਫਟਾਈਮ ਕੰਟਰੀਬਿਊਸ਼ਨ ਟੂ ਸਕੂਲ ਐਜੂਕੇਸ਼ਨ’ ਅਵਾਰਡ ਪ੍ਰਦਾਨ ਕੀਤਾ ਗਿਆ ਹੈ। ਜਦੋਂ ਕਿ ਅਧਿਆਪਕਾ ਬਿੰਦੀਆ, ਸੁਨੀਤਾ ਕੁਮਾਰੀ, ਸ਼ੀਤਲ ਕੁਲੇਰੀਆ, ਅਨੀਤਾ ਗਰੇਜਾ, ਸੁਨੈਨਾ ਬੱਗਾ ਅਤੇ ਅਧਿਆਪਕ ਸੰਦੀਪ ਕੁਮਾਰ ਨੂੰ ‘ਪ੍ਰਸੰਸਾ ਪੱਤਰ’ ਦੇ ਕੇ ਨਿਵਾਜਿਆ ਗਿਆ। ਇਸੇ ਤਰ੍ਹਾਂ ਪ੍ਰਿੰਸੀਪਲ ਮੋਨਿਕਾ ਚਾਵਲਾ ਅਤੇ ਅਧਿਆਪਕ ਰਮੇਸ਼ ਸ਼ਰਮਾ ਨੂੰ ‘ਵਿਸ਼ੇਸ਼ ਮਾਨਤਾ ਪੁਰਸਕਾਰ’ ਅਤੇ ਪਿਛਲੇ ਸਾਲ ਦੀ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾ ਪਰਵੀਨ ਕੁਮਾਰੀ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਕਰੰਸੀ ਦੇ ਬਦਲੇ ਵੱਧ ਪੈਸੇ ਦੇਣ ਦਾ ਝਾਂਸਾ ਦੇ ਕੇ 3.78 ਲੱਖ ਰੁ. ਦੀ ਮਾਰੀ ਠੱਗੀ ਅਗਲੀ ਖ਼ਬਰ ਜੰਗਲਾਤ ਕਾਮਿਆਂ ਦਾ ਸੂਬਾ ਸਰਕਾਰ ਦੇ ਭਲਾਈ ਏਜੰਡੇ ਵਿਚ ਅਹਿਮ ਸਥਾਨ - ਮੰਤਰੀ ਲਾਲ ਚੰਦ ਕਟਾਰੂਚੱਕ
Ad Position 24