06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਖਰੜ ਦੀ ਧੀ ਨੇ ਡੀਬੇਟ ਮੁਕਾਬਲਿਆਂ ’ਚ ਵਿਸ਼ਵ ਪੱਧਰ ’ਤੇ ਸੂਬੇ ਦਾ ਨਾਂਅ ਚਮਕਾਇਆ

ਖਰੜ, 5 ਸਤੰਬਰ (ਜੰਡਪੁਰੀ)-ਖਰੜ ਸ਼ਹਿਰ ਦੀ ਰਹਿਣ ਵਾਲੀ ਅਗਮਪ੍ਰੀਤ ਕੌਰ, ਜੋ ਕਿ ਸ਼ੈਮਰਾਕ ਸਕੂਲ ਮੁਹਾਲੀ ਦੀ ਨੌਵੀਂ ਕਲਾਸ ਦੀ ਵਿਦਿਆਰਥਣ ਹੈ, ਨੇ ਬੈਂਕਾਕ (ਥਾਈਲੈਂਡ) ਵਿਖੇ ਹੋਏ ਡੀਬੇਟ ‘ਵਰਲਡ ਸਕਾਲਰਜ਼ ਕੱਪ ਗਲੋਬਲ ਰਾਊਂਡ’ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਅੰਤਰਰਾਸ਼ਟਰੀ ਪੱਧਰ ‘ਤੇ ਗੋਲਡ ਅਤੇ ਸਿਲਵਰ ਦੇ 9 ਮੈਡਲ ਜਿੱਤ ਕੇ ਦੇਸ਼, ਪੰਜਾਬ, ਖਰੜ ਸ਼ਹਿਰ ਅਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਅਗਮਪ੍ਰੀਤ ਕੌਰ ਦੇ ਮਾਪੇ ਆਪਣੀ ਧੀ ਦੀ ਇਸ ਪ੍ਰਾਪਤੀ ਤੋਂ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਖਰੜ, 5 ਸਤੰਬਰ (ਜੰਡਪੁਰੀ)-ਖਰੜ ਸ਼ਹਿਰ ਦੀ ਰਹਿਣ ਵਾਲੀ ਅਗਮਪ੍ਰੀਤ ਕੌਰ, ਜੋ ਕਿ ਸ਼ੈਮਰਾਕ ਸਕੂਲ ਮੁਹਾਲੀ ਦੀ ਨੌਵੀਂ ਕਲਾਸ ਦੀ ਵਿਦਿਆਰਥਣ ਹੈ, ਨੇ ਬੈਂਕਾਕ (ਥਾਈਲੈਂਡ) ਵਿਖੇ ਹੋਏ ਡੀਬੇਟ ‘ਵਰਲਡ ਸਕਾਲਰਜ਼ ਕੱਪ ਗਲੋਬਲ ਰਾਊਂਡ’ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਅੰਤਰਰਾਸ਼ਟਰੀ ਪੱਧਰ ‘ਤੇ ਗੋਲਡ ਅਤੇ ਸਿਲਵਰ ਦੇ 9 ਮੈਡਲ ਜਿੱਤ ਕੇ ਦੇਸ਼, ਪੰਜਾਬ, ਖਰੜ ਸ਼ਹਿਰ ਅਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਅਗਮਪ੍ਰੀਤ ਕੌਰ ਦੇ ਮਾਪੇ ਆਪਣੀ ਧੀ ਦੀ ਇਸ ਪ੍ਰਾਪਤੀ ਤੋਂ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ । ਇਸ ਸੰਬੰਧੀ ਅਗਮਪ੍ਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਕੁਝ ਕਰਕੇ ਦਿਖਾਉਣਾ ਚਾਹੁੰਦੀ ਸੀ, ਜਿਸ ਕਰਕੇ ਉਸ ਨੇ ਡੀਬੇਟ ਨੂੰ ਆਪਦਾ ਵਿਸ਼ਾ ਚੁਣਿਆ। ਉਸ ਨੇ ਦੱਸਿਆ ਕਿ ਬੈਂਕਾਕ ਵਿਖੇ ਹੋਏ ਵਿਸ਼ਵ ਪੱਧਰੀ ਅਕਾਦਮਿਕ ਮੁਕਾਬਲੇ ‘ਚ 30 ਤੋਂ ਵੱਧ ਦੇਸ਼ਾਂ ਦੇ ਲਗਭਗ 2200 ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ ਸੀ। ਇਸ ਮਾਣਮੱਤੀ ਪ੍ਰਾਪਤੀ ਨੂੰ ਇਹ ਵੀ ਗੱਲ ਖਾਸ ਬਣਾਉਂਦੀ ਹੈ ਕਿ ਅਗਮਪ੍ਰੀਤ ਆਪਣੀ ਸ਼੍ਰੇਣੀ ‘ਚੋਂ ਚੁਣੀ ਜਾਣ ਵਾਲੀ ਇਕਲੌਤੀ ਸੀ. ਬੀ. ਐੱਸ. ਈ. ਸਕੂਲ ਦੀ ਵਿਦਿਆਰਥਣ ਹੈ, ਜਿਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਇਹ ਵਿਸ਼ੇਸ਼ ਮੁਕਾਮ ਹਾਸਿਲ ਕੀਤਾ ਹੈ। ਮੁਕਾਬਲੇ ਦੀਆਂ ਚਾਰ ਮੁੱਖ ਸ਼੍ਰੇਣੀਆਂ (ਟੀਮ ਡਿਬੇਟ, ਕੋਲਾਬੋਰੇਟਿਵ ਰਾਈਟਿੰਗ, ਸਕਾਲਰਜ਼ ਚੈਲੇਂਜ ਅਤੇ ਸਕਾਲਰਜ਼ ਬੋਲ) ‘ਚ ਆਪਣੀ ਤੇਜ਼ ਬੁੱਧੀ, ਬਹਿਸ ਕਲਾ ਅਤੇ ਬਿਹਤਰੀਨ ਸੋਚ ਦਾ ਪ੍ਰਦਰਸ਼ਨ ਕਰਦੇ ਹੋਏ ਅਗਮਪ੍ਰੀਤ ਨੇ ਦੁਨੀਆ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਪਛਾੜ ਕੇ 6 ਗੋਲਡ ਮੈਡਲ ਅਤੇ 3 ਸਿਲਵਰ ਆਪਣੇ ਨਾਂਅ ਕੀਤੇ ਹਨ। ਥਾਈਲੈਂਡ ‘ਚ ਇਸ ਇਤਿਹਾਸਕ ਜਿੱਤ ਤੋਂ ਬਾਅਦ ਅਗਮਪ੍ਰੀਤ ਨੇ ਅਮਰੀਕਾ ਦੀ ਵਿਸ਼ਵ ਪ੍ਰਸਿੱਧ ਯੇਲ ਯੂਨੀਵਰਸਿਟੀ (ਯੂ. ਐਸ. ਏ.) ਵਿਖੇ ਹੋਣ ਵਾਲੇ ਅਗਲੇ ਫਾਈਨਲ ਮੁਕਾਬਲੇ ‘ਟੂਰਨਾਮੈਂਟ ਆਫ਼ ਚੈਂਪੀਅਨਜ਼’ ਲਈ ਅਧਿਕਾਰਤ ਤੌਰ ‘ਤੇ ਕੁਆਲੀਫਾਈ ਕਰ ਲਿਆ ਹੈ। ਅਗਮਪ੍ਰੀਤ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਸ਼ੈਮਰਾਕ ਸਕੂਲ ਮੁਹਾਲੀ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਬੇਹੱਦ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਸਕੂਲ ਪ੍ਰਸ਼ਾਸਨ ਨੇ ਅਗਮਪ੍ਰੀਤ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਪਣੀ ਸ਼੍ਰੇਣੀ ‘ਚੋਂ ਇਕਲੌਤੀ ਸੀ. ਬੀ. ਐੱਸ. ਈ. ਵਿਦਿਆਰਥਣ ਵਜੋਂ ਚੁਣੇ ਜਾਣਾ ਉਸ ਦੀ ਸਖ਼ਤ ਮਿਹਨਤ, ਲਗਨ ਅਤੇ ਸਕੂਲ ‘ਚ ਮਿਲ ਰਹੀ ਉੱਚ ਪੱਧਰੀ ਸਿੱਖਿਆ ਦਾ ਨਤੀਜਾ ਹੈ। ਹੁਣ ਸਕੂਲ ਅਤੇ ਪਰਿਵਾਰ ਨੂੰ ਉਮੀਦ ਹੈ ਕਿ ਉਹ ਯੇਲ ਯੂਨੀਵਰਸਿਟੀ ‘ਚ ਵੀ ਭਾਰਤ ਦਾ ਝੰਡਾ ਲਹਿਰਾ ਕੇ ਆਵੇਗੀ।
Ad Position 22
No active advertisement
ਪਿਛਲੀ ਖ਼ਬਰ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਪੁਰਾਣੀ ਕਰੰਸੀ ਦੇ ਬਦਲੇ ਵੱਧ ਪੈਸੇ ਦੇਣ ਦਾ ਝਾਂਸਾ ਦੇ ਕੇ 3.78 ਲੱਖ ਰੁ. ਦੀ ਮਾਰੀ ਠੱਗੀ
Ad Position 24