09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਡਿਜ਼ੀਟਲ ਇੰਡੀਆ ਤੋਂ ਲੈ ਕੇ ਆਧੁਨਿਕ ਜੰਗੀ ਜਹਾਜ਼ਾਂ ਤੱਕ ਦੇਸ਼ ਅੱਜ ਦੁਨੀਆ ਦਾ ਨਿਰਮਾਣ ਹੱਬ ਬਣਿਆ - ਕਾਲੇਵਾਲ

ਕੁਰਾਲੀ, 8 ਸਤੰਬਰ (ਹਰਪ੍ਰੀਤ ਸਿੰਘ)-ਇਥੋਂ ਨੇੜਲੇ ਪਿੰਡ ਰਕੌਲੀ ਵਿਖੇ ਯੂਥ ਕਲੱਬ ਵਲੋਂ ਰੱਖੀ ਗਈ ਮੀਟਿੰਗ ਦੌਰਾਨ ਭਾਜਪਾ ਆਗੂ ਚਰਨਜੀਤ ਸਿੰਘ ਕਾਲੇਵਾਲ (ਸ਼੍ਰੋਮਣੀ ਕਮੇਟੀ ਮੈਂਬਰ) ਨੇ ਕਿਹਾ ਕਿ ਪੰਜਾਬ ਦੀ ਤਰੱਕੀ, ਕਰਜ਼ਾ ਮੁਕਤ ਪੰਜਾਬ, ਨਸ਼ਿਆਂ ਤੇ ਧਰਨਿਆਂ ਤੋਂ ਮੁਕਤੀ ਕੇਵਲ ਭਾਜਪਾ ਦੀ ਸੋਚ ਨਾਲ ਹੀ ਸੰਭਵ ਹੋ ਸਕਦੀ ਹੈ। ਉਨ੍ਹਾਂ ਸੂਬੇ ਦੀ ਮੌਜੂਦਾ ਸਰਕਾਰ ‘ਤੇ ਵਰ੍ਹਦੇ ਕਿਹਾ ਕਿ ਸਰਕਾਰ ਨੇ ਬਦਲਾਅ ਦੇ ਨਾਂਅ ‘ਤੇ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਹੈ।

Ad Position 21
repet_subhas-goyals [Copy P29]
ਪਿੰਡ ਰਕੌਲੀ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਆਗੂ ਚਰਨਜੀਤ ਸਿੰਘ ਕਾਲੇਵਾਲ। ਤਸਵੀਰ : ਹਰਪ੍ਰੀਤ ਸਿੰਘ 09-09-2026
ਕੁਰਾਲੀ, 8 ਸਤੰਬਰ (ਹਰਪ੍ਰੀਤ ਸਿੰਘ)-ਇਥੋਂ ਨੇੜਲੇ ਪਿੰਡ ਰਕੌਲੀ ਵਿਖੇ ਯੂਥ ਕਲੱਬ ਵਲੋਂ ਰੱਖੀ ਗਈ ਮੀਟਿੰਗ ਦੌਰਾਨ ਭਾਜਪਾ ਆਗੂ ਚਰਨਜੀਤ ਸਿੰਘ ਕਾਲੇਵਾਲ (ਸ਼੍ਰੋਮਣੀ ਕਮੇਟੀ ਮੈਂਬਰ) ਨੇ ਕਿਹਾ ਕਿ ਪੰਜਾਬ ਦੀ ਤਰੱਕੀ, ਕਰਜ਼ਾ ਮੁਕਤ ਪੰਜਾਬ, ਨਸ਼ਿਆਂ ਤੇ ਧਰਨਿਆਂ ਤੋਂ ਮੁਕਤੀ ਕੇਵਲ ਭਾਜਪਾ ਦੀ ਸੋਚ ਨਾਲ ਹੀ ਸੰਭਵ ਹੋ ਸਕਦੀ ਹੈ। ਉਨ੍ਹਾਂ ਸੂਬੇ ਦੀ ਮੌਜੂਦਾ ਸਰਕਾਰ ‘ਤੇ ਵਰ੍ਹਦੇ ਕਿਹਾ ਕਿ ਸਰਕਾਰ ਨੇ ਬਦਲਾਅ ਦੇ ਨਾਂਅ ‘ਤੇ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਤੇ ਕਰਜੇ ਦੀ ਪੰਡ ਦਿਨ ਪ੍ਰਤੀ ਦਿਨ ਵੱਡੀ ਹੁੰਦੀ ਜਾ ਰਹੀ ਹੈ, ਜਦਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ‘ਚ ਵੀ ਅਸਮਰੱਥ ਹੁੰਦੀ ਨਜ਼ਰ ਆ ਰਹੀ ਹੈ। ઠ ਕਾਲੇਵਾਲ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ‘ਬਦਲਾਅ’ ਦੇ ਨਾਂਅ ‘ਤੇ ਵੱਡਾ ਵਿਸ਼ਵਾਸਘਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ਵਲੋਂ ਡੀ. ਏ. ਦੇ ਬਕਾਏ ਜਾਰੀ ਕਰਨ ਦੇ ਆਏ ਹੁਕਮਾਂ ਨੂੰ ਲਾਗੂ ਕਰਨ ਦੀ ਥਾਂ ਮਾਨ ਸਰਕਾਰ ਸੁਪਰੀਮ ਕੋਰਟ ਵੱਲ ਰੁਖ ਕਰਨ ਦੀ ਤਿਆਰੀ ਕਰ ਚੁੱਕੀ ਹੈ। ਉਨ੍ਹਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਨਾਲ ਚਲਦੇ ਹੋਏ ਸੂਬੇ ਨੂੰ ਖੁਸ਼ਹਾਲ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਕਲੱਬ ਪ੍ਰਧਾਨ ਜੁਝਾਰ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ, ਨੈਬ ਸਿੰਘ, ਜਗਦੀਪ ਸਿੰਘ, ਦਿਲਬਰ ਸਿੰਘ, ਉਪਦੇਸ਼ ਸਿੰਘ, ਬਲਜੀਤ ਸਿੰਘ, ਮੋਹਨ ਸਿੰਘ, ਸੋਨੂੰ ਵਰਮਾ, ਹਰਮਨ ਸਿੰਘ, ਅੰਤਰਜਾਮੀ ਸਿੰਘ, ਭਗਵੰਤ ਸਿੰਘ, ਹਰਕੀਰਤ ਸਿੰਘ, ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ, ਮਨਦੀਪ ਸਿੰਘ, ਨਰਿੰਦਰ ਸਿੰਘ, ਵਿੱਕੀ ਮੋਹਲ, ਅਮਨ ਨੱਗਲ ਤੇ ਹਰਪ੍ਰੀਤ ਸਿੰਘ ਲਖਨੌਰ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕ ਹੁਣ ਬਦਲਾਅ ਦੀ ਉਮੀਦ ਨਾਲ ਕਾਂਗਰਸ ਵੱਲ ਦੇਖ ਰਹੇ ਹਨ- ਜੀਤੀ ਪਡਿਆਲਾ ਅਗਲੀ ਖ਼ਬਰ ਹੁਣ ਵਿਕਾਸ ਕਾਰਜਾਂ ’ ਤੇ ਰਹੇਗੀ ਲੋਕਾਂ ਦੀ ਵੀ ਨਜ਼ਰ , ਮੇਅਰ ਵਲੋਂ ਇਲਾਕਾ ਪੱਧਰੀ ਵਸਨੀਕ ਨਿਗਰਾਨੀ ਪਹਿਲ
Ad Position 24